ਜਲੰਧਰ 'ਚ ਕੋਰੋਨਾ ਦਾ ਮਿਲਿਆ ਇਕ ਹੋਰ ਮਾਮਲਾ, ਕੁੱਲ ਗਿਣਤੀ ਹੋਈ 222

Saturday, May 23, 2020 - 10:08 PM (IST)

ਜਲੰਧਰ 'ਚ ਕੋਰੋਨਾ ਦਾ ਮਿਲਿਆ ਇਕ ਹੋਰ ਮਾਮਲਾ, ਕੁੱਲ ਗਿਣਤੀ ਹੋਈ 222

ਜਲੰਧਰ(ਰੱਤਾ)- ਕੋਰੋਨਾ ਮਹਾਮਾਰੀ ਤੋਂ ਹੁਣ ਭਾਵੇਂ ਵਧੇਰੇ ਲੋਕ ਲਾਪਰਵਾਹ ਹੋ ਗਏ ਹਨ ਪਰ ਅਜੇ ਵੀ ਪਾਜ਼ੇਟਿਵ ਕੇਸਾਂ ਦਾ ਮਿਲਣਾ ਜਾਰੀ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ 3 ਨਵੇਂ ਪਾਜ਼ੇਟਿਵ ਕੇਸਾਂ ਦੇ ਮਿਲਣ ਤੋਂ ਬਾਅਦ ਸ਼ਨੀਵਾਰ ਦੇਰ ਸ਼ਾਮ ਨੂੰ ਇਕ ਹੋਰ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਨਾਲ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 222 ਹੋ ਗਈ ਹੈ। ਇਨ੍ਹਾਂ 'ਚੋਂ 193 ਘਰ ਵਾਪਸ ਚਲੇ ਗਏ ਹਨ, ਜਦਕਿ 7 ਲੋਕਾਂ ਦੀ ਮੌਤ ਹੋ ਗਈ ਹੈ। ਸਵੇਰੇ ਪਾਜ਼ੇਟਿਵ ਆਏ ਮਰੀਜ਼ਾਂ 'ਚੋਂ ਇਕ ਸਿਵਲ ਹਸਪਤਾਲ ਦੀ 27 ਸਾਲਾਂ ਸਟਾਫ ਨਰਸ ਅਤੇ ਦੂਜੀ ਸ਼੍ਰੀਮਨ ਹਸਪਤਾਲ ਦੀ 22 ਸਾਲਾਂ ਸਟਾਫ ਮੈਂਬਰ ਹੈ, ਜਦਕਿ ਤੀਜਾ ਮਰੀਜ਼ 25 ਸਾਲ ਦਾ ਨੌਜਵਾਨ ਹੈ।


author

Baljit Singh

Content Editor

Related News