ਜ਼ਿਮਨੀ ਚੋਣ ਤੋਂ ਪਹਿਲਾਂ ਭਾਜਪਾ ਦੇ ਕਿਲ੍ਹੇ ''ਚ ਸੰਨ੍ਹ, ਇਕ ਹੋਰ ਆਗੂ ਦੇ ''ਆਪ'' ''ਚ ਜਾਣ ਦੇ ਚਰਚੇ

Saturday, Apr 15, 2023 - 06:25 PM (IST)

ਜ਼ਿਮਨੀ ਚੋਣ ਤੋਂ ਪਹਿਲਾਂ ਭਾਜਪਾ ਦੇ ਕਿਲ੍ਹੇ ''ਚ ਸੰਨ੍ਹ, ਇਕ ਹੋਰ ਆਗੂ ਦੇ ''ਆਪ'' ''ਚ ਜਾਣ ਦੇ ਚਰਚੇ

ਜਲੰਧਰ (ਵਿਸ਼ੇਸ਼) : 10 ਮਈ ਨੂੰ ਹੋਣ ਜਾ ਰਹੀ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ’ਚ ਚੁੱਕ-ਥਲ ਦਾ ਦੌਰ ਜਾਰੀ ਹੈ। ਪਹਿਲਾਂ ਵਧੇਰੇ ਵਰਕਰ ਹੀ ਚੋਣਾਂ ਨੇੜੇ ਆ ਕੇ ਇਕ ਪਾਰਟੀ ਛੱਡ ਕੇ ਦੂਜੀ ’ਚ ਸ਼ਾਮਲ ਹੁੰਦੇ ਸਨ ਪਰ ਹੁਣ ਕਾਂਗਰਸ, ਅਕਾਲੀ ਦਲ, ‘ਆਪ’ ਤੇ ਭਾਜਪਾ ਦੇ ਕੱਦਾਵਰ ਆਗੂਆਂ ਦੇ ਵੀ ਦਲ ਬਦਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸੇ ਕੜੀ ’ਚ ਸ਼ੁੱਕਰਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਭਗਤ ਚੂਨੀ ਲਾਲ ਦੇ ਸਪੁੱਤਰ ਤੇ ਜਲੰਧਰ ਵੈਸਟ ਹਲਕੇ ਤੋਂ ਭਾਜਪਾ ਦੀ ਨੁਮਾਇੰਦਗੀ ਕਰ ਰਹੇ ਮਹਿੰਦਰ ਭਗਤ ਆਪਣੇ ਪੁੱਤਰ ਅਤੁਲ ਭਗਤ ਨਾਲ ਭਾਜਪਾ ਨੂੰ ਧੋਖਾ ਦੇ ਕੇ ‘ਆਪ’ ਵਿਚ ਸ਼ਾਮਲ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਭਗਤ ਨੂੰ ‘ਆਪ’ ਵਿੱਚ ਸ਼ਾਮਲ ਕਰਵਾਉਣ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਵਾਉਣ ’ਚ ਵਿਧਾਇਕ ਸ਼ੀਤਲ ਅੰਗੁਰਾਲ ਨੇ ਅਹਿਮ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਆਗੂ ਪੱਬਾਂ ਭਾਰ, CM ਮਾਨ ਨੇ ਮੰਤਰੀਆਂ ਨੂੰ ਵੰਡੀਆਂ ਜ਼ਿੰਮੇਵਾਰੀਆਂ

ਮਹਿੰਦਰ ਭਗਤ ਦੇ ਇਸ ਫ਼ੈਸਲੇ ਨਾਲ ਭਾਜਪਾ ਦੇ ਆਗੂਆਂ ਤੇ ਖ਼ਾਸ ਕਰ ਵੈਸਟ ਹਲਕੇ ਦੇ ਭਾਜਪਾ ਵਰਕਰਾਂ ਨੂੰ ਕਾਫ਼ੀ ਵੱਡਾ ਝਟਕਾ ਲੱਗਾ ਹੈ। ਭਗਤ ਦੇ ‘ਆਪ’ ਵਿਚ ਜਾਣ ਨਾਲ ਵੈਸਟ ਹਲਕੇ ਦੇ ਭਾਜਪਾ ਵਰਕਰ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਮਹਿੰਦਰ ਭਗਤ ’ਤੇ ਪੂਰਾ ਭਰੋਸਾ ਜਤਾਇਆ ਤੇ ਉਨ੍ਹਾਂ ਨਾਲ ਦਿਨ-ਰਾਤ ਪਾਰਟੀ ਲਈ ਕੰਮ ਕੀਤਾ ਪਰ ਉਨ੍ਹਾਂ ਪਾਰਟੀ ਛੱਡਣ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ-ਮਸ਼ਵਰਾ ਵੀ ਨਹੀਂ ਕੀਤਾ।

ਇਹ ਵੀ ਪੜ੍ਹੋ : ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਸਹੂਲਤ

ਇਕ ਦਿਨ ਪਹਿਲਾਂ ਤੱਕ ਵੀ ਮਹਿੰਦਰ ਭਗਤ ਨੇ ਭਾਜਪਾ ਦੇ ਸਾਰੇ ਪ੍ਰੋਗਰਾਮਾਂ ’ਚ ਹਿੱਸਾ ਲਿਆ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਮਹਿੰਦਰ ਭਗਤ ਦੇ ਪਾਰਟੀ ਛੱਡਣ ਦੀ ਸ਼ੁੱਕਰਵਾਰ ਸਵੇਰੇ ਹੀ ਭਿਣਕ ਲੱਗ ਗਈ ਸੀ, ਜਦੋਂ ਵਰਕਰਾਂ ਨੇ ਉਨ੍ਹਾਂ ਦੇ ਮੋਬਾਇਲ ’ਤੇ ਫੋਨ ਕੀਤਾ ਤਾਂ ਫੋਨ ਸਵਿਚ ਆਫ ਆ ਰਿਹਾ ਸੀ। ਇਸ ਤੋਂ ਪਹਿਲਾਂ ਉਹ ਸਮਝ ਗਏ ਕਿ ਕੁਝ ਗੜਬੜ ਹੈ। ਥੋੜ੍ਹੀ ਦੇਰ ਬਾਦ ਪਤਾ ਲੱਗਾ ਕਿ ਚੰਡੀਗੜ੍ਹ ’ਚ ਮਹਿੰਦਰ ਭਗਤ ਨੇ ਆਪਣੇ ਪੁੱਤਰ ਸਮੇਤ ‘ਆਪ’ ਜੁਆਇਨ ਕਰ ਲਈ ਹੈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਪਾਰਟੀ ’ਚ ਸ਼ਾਮਲ ਕੀਤਾ।

ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ

ਉਥੇ ਹੀ ਦੂਜੇ ਪਾਸੇ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਉਨ੍ਹਾਂ ਨੂੰ ਭਾਜਪਾ ਦੇ ਅੰਦਰ ਕੀ ਦਿੱਕਤ ਸੀ ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਵੈਸਟ ਹਲਕੇ ਦੇ ਕਈ ਕੌਂਸਲਰਾਂ ਤੇ ਮੰਡਲ ਪ੍ਰਧਾਨਾਂ ਤੇ ਵਰਕਰਾਂ ਦੇ ‘ਆਪ’ ਵਿਚ ਸ਼ਾਮਲ ਹੋਣ ਤੋਂ ਬਾਅਦ ਵੈਸਟ ਹਲਕੇ ’ਚ ਭਾਜਪਾ ਦਾ ਕੁਨਬਾ ਕਾਫ਼ੀ ਹੱਦ ਤੱਕ ਟੁੱਟ ਗਿਆ ਸੀ, ਜਿਸ ਦਾ ਭਗਤ ਨੂੰ ਕਾਫ਼ੀ ਝਟਕਾ ਲੱਗਾ ਸੀ। ਇਸ ਸਬੰਧੀ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਮਹਿੰਦਰ ਭਗਤ ਦੇ ਇਸ ਫ਼ੈਸਲੇ ਨੇ ਉਨ੍ਹਾਂ ਦੇ ਸਿਆਸੀ ਭਵਿੱਖ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ, ਕਿਉਂਕਿ ਪਾਰਟੀ ਬਦਲਣ ਤੋਂ ਪਹਿਲਾਂ ਉਨ੍ਹਾਂ ਆਪਣੇ ਪਿਤਾ ਦੇ ਕੱਦ ਤੇ ਮਾਣ-ਸਨਮਾਨ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ।

ਇਹ ਵੀ ਪੜ੍ਹੋ :  ਇੰਸਟਾਗ੍ਰਾਮ 'ਤੇ ਅਸ਼ਲੀਲ ਤਸਵੀਰਾਂ ਪਾ ਕੇ ਸ਼ੁਰੂ ਹੁੰਦੀ ਸੀ ਗੰਦੀ ਖੇਡ, ਇੰਝ ਖੁੱਲ੍ਹਿਆ ਜਸਨੀਤ ਕੌਰ ਦਾ ਭੇਤ

ਆਉਣ ਵਾਲੇ ਦਿਨਾਂ 'ਚ ਇਕ ਹੋਰ ਆਗੂ ਛੱਡ ਸਕਦਾ ਹੈ ਭਾਜਪਾ

ਭਾਜਪਾ ਦੇ ਸੂਬਾਈ ਬੁਲਾਰੇ ਮਹਿੰਦਰ ਭਗਤ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਹੁਣ ਸ਼ਹਿਰ ਦੇ ਇਕ ਹੋਰ ਸੂਬਾ ਪੱਧਰੀ ਆਗੂ ਵੱਲੋਂ ਪਾਰਟੀ ਛੱਡਣ ਦੀ ਚਰਚਾ ਸ਼ੁਰੂ ਹੋ ਗਈ ਹੈ। ਇਸ ਆਗੂ ਨੇ ਅਰੋੜਾ ਸਮਾਜ ਨੂੰ ਖੜ੍ਹਾ ਕਰਨ ਲਈ ਆਪਣਾ ਬਹੁਤ ਸਾਰਾ ਸਮਾਂ ਦਿੱਤਾ ਹੈ। ਇਕ ਅੰਦਾਜ਼ੇ ਅਨੁਸਾਰ ਜਲੰਧਰ ਲੋਕ ਸਭਾ ਹਲਕੇ 'ਚ ਅਰੋੜਾ ਭਾਈਚਾਰੇ ਦੀਆਂ 3 ਲੱਖ ਤੋਂ ਵੱਧ ਵੋਟਾਂ ਹਨ। ਇਸ ਪਾਸੇ ਧਿਆਨ ਕੇਂਦਰਿਤ ਕਰਨਾ ਬਹੁਤ ਜ਼ਰੂਰੀ ਹੈ ਪਰ ਉਕਤ ਆਗੂ ਨੂੰ ਪਾਰਟੀ 'ਚ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਉਹ ਆਉਣ ਵਾਲੇ ਇਕ-ਦੋ ਦਿਨਾਂ 'ਚ ਭਾਜਪਾ ਛੱਡ ਕੇ 'ਆਪ' 'ਚ ਸ਼ਾਮਲ ਹੋ ਸਕਦਾ ਹੈ। ਸੂਤਰਾਂ ਅਨੁਸਾਰ ਜੇਕਰ ਭਾਜਪਾ ਆਗੂਆਂ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਭਾਜਪਾ ਨੂੰ ਇਕ ਹੋਰ ਝਟਕਾ ਲੱਗ ਸਕਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਨਾਲ ਵਧ ਜਾਂਦੈ ਦਿਲ ਦੇ ਦੌਰੇ ਦਾ ਖ਼ਤਰਾ? ਜਾਣੋ ਕੀ ਕਹਿੰਦੇ ਨੇ ਸਿਹਤ ਮਾਹਿਰ

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News