ਫਾਜ਼ਿਲਕਾ ਜ਼ਿਲ੍ਹੇ ’ਚ 25 ਹੋਰ ਕੋਰੋਨਾ ਮਾਮਲਿਆਂ ਦੀ ਹੋਈ ਪੁਸ਼ਟੀ
Monday, Jul 27, 2020 - 02:16 AM (IST)
ਫਾਜ਼ਿਲਕਾ/ਜਲਾਲਾਬਾਦ, (ਨਾਗਪਾਲ, ਲੀਲਾਧਰ, ਸੇਤੀਆ, ਟੀਨੂੰ)– ਫਾਜ਼ਿਲਕਾ ਜ਼ਿਲੇ ’ਚ ਇਸ ਹਫਤੇ ਜੋ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦਾ ਸਿਲਸਿਲਾ ਚਲਿਆ ਸੀ, ਉਹ ਹਫਤੇ ਆਖਰੀ ਦਿਨ ਤਕ ਬਰਕਰਾਰ ਰਿਹਾ। ਅੱਜ ਜ਼ਿਲੇ ’ਚ 25 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ’ਚ 22 ਪੁਰਸ਼ ਅਤੇ 3 ਔਰਤਾਂ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ।
ਪਾਜ਼ੇਟਿਵ ਕੇਸਾਂ ’ਚੋਂ ਫਾਜ਼ਿਲਕਾ ਤੋਂ 4, ਅਬੋਹਰ ਤੋਂ 2, ਜਲਾਲਾਬਾਦ ਤੋਂ 2, ਡੱਬਵਾਲਾ ਬਲਾਕ ਤੋਂ 3 ਅਤੇ 1 ਕੇਸ ਜੰਡਵਾਲਾ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਨਵੇਂ ਪਾਜ਼ੇਟਿਵ ਕੇਸਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ ਅਤੇ ਇਹ ਲੋਕ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ’ਚ ਸਨ। ਇਨ੍ਹਾਂ ’ਚੋਂ 14 ਫਾਜ਼ਿਲਕਾ ਸ਼ਹਿਰ ਅਤੇ ਪਿਡਾਂ ਦੇ ਲੋਕ ਸ਼ਾਮਲ ਹਨ ਅਤੇ ਇਨ੍ਹਾਂ ’ਚੋਂ ਹੀ 1 ਬੀ. ਐੱਸ. ਐੱਫ. ਦਾ ਜਵਾਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 8 ਅਬੋਹਰ ਦੇ ਕੇਸ ਹਨ, ਜਦਕਿ ਜਲਾਲਾਬਾਦ ਦੇ ਪਿੰਡਾਂ ਦੇ 2 ਕੇਸ ਸ਼ਾਮਲ ਹਨ। ਸਿਵਲ ਸਰਜਨ ਡਾ. ਸੀ. ਐੱਮ. ਕਟਾਰੀਆ ਨੇ ਦੱਸਿਆ ਕਿ ਇਨ੍ਹਾਂ ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਨੂੰ ਹਸਪਤਾਲਾਂ ਅੰਦਰ ਆਈਸੋਲੇਟ ਕੀਤਾ ਜਾਵੇਗਾ।