ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਦੇ 20 ਹੋਰ ਕੇਸ ਆਏ ਸਾਹਮਣੇ

Sunday, Jan 03, 2021 - 11:32 PM (IST)

ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਦੇ 20 ਹੋਰ ਕੇਸ ਆਏ ਸਾਹਮਣੇ

ਅੰਮ੍ਰਿਤਸਰ, (ਰਮਨ) : ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਦਿਨ-ਬ-ਦਿਨ ਸਾਹਮਣੇ ਆ ਰਹੇ ਇਸ ਦੇ ਮਾਮਲੇ ਇਸ ਗੱਲ ਦਾ ਸੰਕੇਤ ਹਨ ਕਿ ਇਹ ਵਾਇਰਸ ਕਿਸ ਤਰ੍ਹਾਂ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਰਿਹਾ ਹੈ । ਅੰਮ੍ਰਿਤਸਰ ਵਿਚ 20 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ । ਖੁਸ਼ੀ ਦੀ ਗੱਲ ਹੈ ਕਿ ਅੱਜ ਕੋਰੋਨਾ ਨੇ ਕਿਸੇ ਵੀ ਮਰੀਜ਼ ਦੀ ਜਾਨ ਨਹੀਂ ਲਈ ਹੈ। ਇਨ੍ਹਾਂ ਵਿਚ 9 ਕਮਿਊਨਿਟੀ ਤੋਂ ਹਨ, ਜਦੋਂ ਕਿ 11 ਸੰਪਰਕ ਵਾਲੇ ਹਨ । ਹੁਣ ਅੰਮ੍ਰਿਤਸਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 14565 ’ਤੇ ਜਾ ਪਹੁੰਚੀ ਹੈ । ਇਨ੍ਹਾਂ ’ਚੋਂ 13681 ਤੰਦਰੁਸਤ ਹੋ ਚੁੱਕੇ ਹਨ । ਐਕਟਿਵ ਕੇਸ ਹੁਣ ਘੱਟ ਹੋ ਕੇ 326 ਹਨ । ਬਦਕਿਸਮਤੀ ਨਾਲ ਕੋਰੋਨਾ ਨਾਲ 558 ਲੋਕਾਂ ਦੀ ਮੌਤ ਹੋ ਚੁੱਕੀ ਹੈ ।


author

Bharat Thapa

Content Editor

Related News