ਟਰੈਕਟਰਾਂ 'ਤੇ ਕਿਸਾਨੀ ਝੰਡਾ ਲਾ ਅਨੂਪਜੋਤ ਸਿੰਘ ਬਰਾਤ ਲੈ ਕੇ ਪੁੱਜਿਆ ਕੁਕੜਾ ਪਿੰਡ (ਦੇਖੋ ਤਸਵੀਰਾਂ)

Tuesday, Jan 26, 2021 - 12:59 AM (IST)

ਟਰੈਕਟਰਾਂ 'ਤੇ ਕਿਸਾਨੀ ਝੰਡਾ ਲਾ ਅਨੂਪਜੋਤ ਸਿੰਘ ਬਰਾਤ ਲੈ ਕੇ ਪੁੱਜਿਆ ਕੁਕੜਾ ਪਿੰਡ (ਦੇਖੋ ਤਸਵੀਰਾਂ)

ਹੁਸ਼ਿਆਰਪੁਰ, (ਅਮਰਿੰਦਰ)- ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਪਿੰਡ ਬਿਹਾਲਾ ਵਿਚ 60 ਟਰੈਕਟਰਾਂ ’ਤੇ ਬੈਠੇ ਬਰਾਤੀਆਂ ਦੇ ਅੱਗੇ ਫੁੱਲਾਂ ਦੀ ਬਜਾਏ ਕਿਸਾਨੀ ਝੰਡੇ ਨਾਲ ਸਜਾਏ ਟਰੈਕਟਰ ’ਤੇ ਲਾੜਾ-ਲਾੜੀ ਨੂੰ ਵੇਖ ਕੇ ਲੋਕ ਹੈਰਾਨ ਹੋ ਰਹੇ ਸਨ। ਅਨੂਪਜੋਤ ਸਿੰਘ ਆਪਣੇ ਵਿਆਹ ਵਿਚ ਮਹਿੰਗੀ ਕਾਰ ’ਤੇ ਨਹੀਂ, ਟਰੈਕਟਰ ’ਤੇ ਕੁਕੜਾ ਪਿੰਡ ਪੁੱਜਾ। ਖਾਸ ਗੱਲ ਇਹ ਰਹੀ ਕਿ ਡੋਲੀ ਦੀ ਬਜਾਏ ਟਰੈਕਟਰ ’ਤੇ ਲਾੜਾ-ਲਾੜੀ ਨੂੰ ਬੈਠੇ ਵੇਖ ਪੂਰੇ ਰਸਤੇ ਵਿਚ ਲੋਕ ਮੋਬਾਇਲ ਵਿਚ ਵੀਡੀਓ ਬਣਾਉਂਦੇ ਰਹੇ ਅਤੇ ਸੈਲਫੀ ਵੀ ਲਈ।

PunjabKesari

ਬਿਹਾਲਾ ਪਿੰਡ ਵਿਚ ਅਨੂਪਜੋਤ ਸਿੰਘ ਦੇ ਪਿਤਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਭਰਾਵਾਂ ਦੇ ਸਮਰਥਨ ਵਿਚ ਅਸੀਂ ਫੈਸਲਾ ਕੀਤਾ ਕਿ ਬਰਾਤ ਟਰੈਕਟਰਾਂ ’ਤੇ ਲੈ ਕੇ ਜਾਵਾਂਗੇ, ਉਥੇ ਹੀ ਰਿਸ਼ਤੇਦਾਰ ਵੀ ਆਪਣੇ ਟਰੈਕਟਰ ਲੈ ਕੇ ਬਰਾਤ ਵਿਚ ਸ਼ਾਮਲ ਹੋਏ। ਇਸ ਮੌਕੇ ਨਵ-ਵਿਆਹੁਤਾ ਜੋੜੇ ਅਨੂਪਜੋਤ ਸਿੰਘ ਅਤੇ ਨਵਜੋਤ ਕੌਰ ਨੇ ਕਿਹਾ ਕਿ ਕਿਸਾਨਾਂ ਨੂੰ ਸਮਰਥਨ ਦੇਣ ਲਈ ਸਾਡੇ ਪਰਿਵਾਰਾਂ ਵਾਲੇ ਵਿਆਹ ਨੂੰ ਯਾਦਗਾਰੀ ਬਣਾਉਣਾ ਚਾਹੁੰਦੇ ਸਨ। ਦੋਹਾਂ ਦੇ ਪਰਿਵਾਰਾਂ ਦੀ ਸਹਿਮਤੀ ਦੇ ਬਾਅਦ ਅਸੀਂ ਵਿਆਹ ਤੋਂ ਪਹਿਲਾਂ ਹੀ ਲਗਜਰੀ ਕਾਰ ਦੀ ਬਜਾਏ ਟਰੈਕਟਰ ’ਤੇ ਸਵਾਰ ਹੋ ਕੇ ਬਿਹਾਲਾ ਜਾਣ ਦਾ ਫ਼ੈਸਲਾ ਕੀਤਾ ਸੀ।

PunjabKesariਦੂਜੇ ਪਾਸੇ ਵਿਆਹ ਵਾਲੇ ਸਥਾਨ ’ਤੇ ਦੋਹਾਂ ਪਰਿਵਾਰਾਂ ਨੇ ਲੋਕਾਂ ਨੂੰ ਦੱਸਿਆ ਕਿ ਜਦੋਂ ਬੱਚਿਆਂ ਨੇ ਟਰੈਕਟਰ ’ਤੇ ਬਰਾਤ ਲਿਜਾਣ ਅਤੇ ਟਰੈਕਟਰ ’ਤੇ ਹੀ ਡੋਲੀ ਲਿਆਉਣ ਦੀ ਇੱਛਾ ਜਤਾਈ ਤਾਂ ਪਿੰਡ ਦੇ ਸਾਰੇ ਲੋਕ ਅਤੇ ਰਿਸ਼ਤੇਦਾਰ ਟਰੈਕਟਰ ਲੈ ਕੇ ਬਰਾਤ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ, ਕਿਉਂਕਿ ਇਨ੍ਹਾਂ ਕਾਰਣ ਕਿਸਾਨ ਬਰਬਾਦ ਹੋ ਜਾਵੇਗਾ।


author

Bharat Thapa

Content Editor

Related News