GST ਵਿਭਾਗ ਤੋਂ ਤੰਗ ਲੋਹਾ ਵਪਾਰੀ ਵਿੱਢਣਗੇ ਸੰਘਰਸ਼, ਬੰਦ ਕਰਨਗੇ ਲੋਹਾ ਨਗਰੀ ਦੀਆਂ ਫਰਨਿਸ਼ਾਂ

09/01/2023 9:51:49 PM

ਮੰਡੀ ਗੋਬਿੰਦਗੜ੍ਹ (ਸੁਰੇਸ਼) : ਅੱਜ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਪੰਜਾਬ ਭਰ ਦੀਆਂ ਫਰਨਿਸ਼ਾਂ ਦੀ ਨੁਮਾਇੰਦਗੀ ਕਰਦੀ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਸੰਸਥਾ ਸਟੀਲ ਸਿਟੀ ਫਰਨਿਸ਼ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੀ ਕਾਰਜਕਾਰਨੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸੰਸਥਾ ਦੇ ਪ੍ਰਧਾਨ ਭਾਰਤ ਭੂਸ਼ਣ ਟੋਨੀ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹਾਲ ਹੀ 'ਚ ਜੀਐੱਸਟੀ ਵਿਭਾਗ ਵੱਲੋਂ ਲੋਹਾ ਨਗਰੀ ਦੀਆਂ ਸਟੀਲ ਇਕਾਈਆਂ 'ਚੋਂ ਸਕ੍ਰੈਪ ਦੀਆਂ ਗੱਡੀਆਂ ਕਥਿਤ ਤੌਰ 'ਤੇ ਜ਼ਬਤ ਕਰਕੇ ਭਾਰੀ ਜੁਰਮਾਨੇ ਲਗਾ ਕੇ ਤੰਗ-ਪ੍ਰੇਸ਼ਾਨ ਕਰਨ ਦੇ ਵਿਰੋਧ ਵਿੱਚ ਦਿ ਆਇਰਨ ਸਕ੍ਰੈਪ ਟਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਵੱਲੋਂ ਸਰਕਾਰ ਤੇ ਜੀਐੱਸਟੀ ਵਿਭਾਗ ਖ਼ਿਲਾਫ਼ ਕਾਰੋਬਾਰ ਬੰਦ ਕਰਕੇ ਸੰਘਰਸ਼ ਦੇ ਬਜਾਏ ਬਿਗੁਲ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ : Breaking News: ਹੁਣ Weekend 'ਤੇ ਵੀ ਖੁੱਲ੍ਹਣਗੇ ਸਿੱਖਿਆ ਵਿਭਾਗ ਦੇ ਦਫ਼ਤਰ, ਜਾਣੋ ਕਾਰਨ

ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਟੋਨੀ ਜਿੰਦਲ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਕਾਰਜਕਾਰਨੀ 'ਚ ਲੋਹਾ ਟਰੇਡਰਜ਼ ਵੱਲੋਂ ਕਾਰੋਬਾਰ ਬੰਦ ਕਰਕੇ ਹੜਤਾਲ 'ਤੇ ਜਾਣ ਦੇ ਫ਼ੈਸਲੇ ਦਾ ਸਮਰਥਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਵਿਭਾਗ ਵੱਲੋਂ ਪੰਜਾਬ ਦੀਆਂ ਉਦਯੋਗਿਕ ਇਕਾਈਆਂ ਦੀ ਬਿਹਤਰੀ ਲਈ ਕਾਰਜ ਕਰਨ ਦੀ ਬਿਜਾਏ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਮੁੱਚੇ ਦੇਸ਼ ਅੰਦਰ ਜੀਐੱਸਟੀ ਇਕ ਹੀ ਹੈ, ਜਿਸ ਸੂਬੇ ਵਿੱਚ ਈਵੇਅ ਬਿੱਲ ਬਣ ਕੇ ਕੱਚੇ ਮਾਲ/ਸਕ੍ਰੈਪ ਦੀਆਂ ਗੱਡੀਆਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼  ਲਈ ਆਉਂਦੀਆਂ ਹਨ। ਇਨ੍ਹਾਂ ਗੱਡੀਆਂ ਦੇ ਪੰਜਾਬ ਵਿੱਚ ਆਉਣ 'ਤੇ ਤਾਂ ਬਿੱਲ ਫੇਕ ਹੈ ਜਾਂ ਕੋਈ ਹੋਰ ਨੁਕਸ ਕੱਢ ਕੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਦੋਂ ਕਿ ਹਿਮਾਚਲ ਪ੍ਰਦੇਸ਼ ਵਿੱਚ ਅਜਿਹੇ ਬਿੱਲਾਂ ਦੇ ਅਧਾਰ 'ਤੇ ਪੁੱਜਦੀਆਂ ਇਨ੍ਹਾਂ ਗੱਡੀਆਂ ਨੂੰ ਕੁਝ ਨਹੀਂ ਕਿਹਾ ਜਾਂਦਾ।

ਇਹ ਵੀ ਪੜ੍ਹੋ : PSLV-C57/Aditya-L1 ਦੀ ਲਾਂਚ ਦੇ ਗਵਾਹ ਬਣਨ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਰਵਾਨਾ

ਉਨ੍ਹਾਂ ਕਿਹਾ ਕਿ ਕੀ ਪੰਜਾਬ ਲਈ ਸਰਕਾਰ ਦਾ ਜੀਐੱਸਟੀ ਕਾਨੂੰਨ ਹੋਰ ਹੈ ਤੇ ਹਿਮਚਾਲ ਲਈ ਹੋਰ ਕਾਨੂੰਨ ਹੈ। ਲੋਹਾ ਨਗਰੀ ਮੰਡੀ ਗੋਬਿੰਦਗੜ੍ਹ 'ਚ ਆਉਂਦੇ ਮਾਲ ਦੀਆਂ ਗੱਡੀਆਂ ਜਿਸ ਸੂਬੇ 'ਚੋਂ ਈਵੇਅ ਬਿੱਲ ਕੱਟ ਕੇ ਆਉਂਦੀਆਂ ਹਨ, ਉਸ ਸੂਬੇ ਦੇ ਜੀਐੱਸਟੀ ਵਿਭਾਗ ਵੱਲੋਂ ਉਥੇ ਜਿਸ ਫਰਮ ਵੱਲੋਂ ਮਾਲ ਭੇਜਿਆ ਜਾ ਰਿਹਾ ਹੈ, ਜੇਕਰ ਕੋਈ ਗਲਤ ਹੈ ਤਾਂ ਉਥੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ, ਪੰਜਾਬ 'ਚ ਬੈਠੇ ਵਪਾਰੀਆਂ ਤੇ ਫਰਨਿਸ਼ ਮਾਲਕਾਂ ਨੇ ਤਾਂ ਈਵੇਅ ਬਿੱਲ ਦੇ ਅਧਾਰ 'ਤੇ ਮਾਲ ਲੈਣਾ ਹੁੰਦਾ ਹੈ, ਫਿਰ ਪੰਜਾਬ ਦੇ ਵਪਾਰੀਆਂ ਦਾ ਕੀ ਕਸੂਰ ਹੈ, ਇਨ੍ਹਾਂ ਨੂੰ ਜੀਐੱਸਟੀ ਵਿਭਾਗ ਤੰਗ-ਪ੍ਰੇਸ਼ਾਨ ਕਰਨਾ ਬੰਦ ਕਰੇ।

ਇਹ ਵੀ ਪੜ੍ਹੋ : ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਬਣੇ ਪਿਤਾ, ਪਤਨੀ ਸੋਨਮ ਨੇ ਦਿੱਤਾ ਬੇਟੇ ਨੂੰ ਜਨਮ

ਉਨ੍ਹਾਂ ਕਿਹਾ ਕਿ ਆਇਰਨ ਟਰੇਡਰਜ਼ ਵੱਲੋਂ ਜਿਹੜੀਆਂ ਮੰਗਾਂ ਨੂੰ ਲੈ ਕੇ ਵਿਭਾਗ ਖ਼ਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ, ਉਹ ਸਮੱਸਿਆ ਹਰ ਰੋਲਿੰਗ ਮਿੱਲ/ਫਰਨਿਸ਼ ਵਾਲਿਆਂ ਦੀ ਹੈ। ਪੰਜਾਬ ਵਿੱਚ ਤਾਂ ਜੀਐੱਸਟੀ ਦੀ ਚੋਰੀ ਹੀ ਨਹੀਂ ਹੋ ਰਹੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਜਾਂ ਜੀਐੱਸਟੀ ਵਿਭਾਗ ਵੱਲੋਂ 4 ਸਤੰਬਰ ਤੱਕ ਲੋਹਾ ਵਪਾਰੀਆਂ/ਟਰੇਡਰਜ਼ ਦੀ ਸਮੱਸਿਆ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਸਟੀਲ ਸਿਟੀ ਫਰਨਿਸ਼ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੀ ਜਨਰਲ ਹਾਊਸ ਮੀਟਿੰਗ ਬੁਲਾ ਕੇ ਲੋਹਾ ਨਗਰੀ ਸਮੇਤ ਇਲਾਕੇ ਦੀ ਸਮੁੱਚੀ ਇੰਡਸਟਰੀ ਨੂੰ ਬੰਦ ਕਰਕੇ ਮੁਕੰਮਲ ਹੜਤਾਲ ਕਰ ਦਿੱਤੀ ਜਾਵੇਗੀ, ਜਿਸ ਤੋਂ ਨਿਕਲਣ ਵਾਲੇ ਨਤੀਜਿਆਂ ਲਈ ਸਬੰਧਤ ਵਿਭਾਗ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਸੁਭਾਸ਼ ਬਾਂਸਲ, ਗੋਪਾਲ ਕ੍ਰਿਸ਼ਨ ਸਿੰਘੀ, ਸਚਿਨ ਅਰੋੜਾ, ਰਾਕੇਸ਼ ਸਿੰਘੀ, ਜੀਵਨ ਕੁਮਾਰ ਗੰਭੀਰ, ਅੰਕੁਰ ਗਰਗ ਆਦਿ ਹਾਜ਼ਰ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News