ਲੁਧਿਆਣਾ 'ਚ ਸਮਾਜ ਸੇਵੀ ਅਨਮੋਲ ਕਵੱਤਰਾ ਦੀ ਕੁੱਟਮਾਰ ਤੋਂ ਬਾਅਦ ਹੰਗਾਮਾ

Sunday, May 19, 2019 - 07:15 PM (IST)

ਲੁਧਿਆਣਾ 'ਚ ਸਮਾਜ ਸੇਵੀ ਅਨਮੋਲ ਕਵੱਤਰਾ ਦੀ ਕੁੱਟਮਾਰ ਤੋਂ ਬਾਅਦ ਹੰਗਾਮਾ

ਲੁਧਿਆਣਾ: ਸ਼ਹਿਰ 'ਚ ਆਪਣੇ ਨੇਕ ਕੰਮਾਂ ਕਾਰਨ ਮਸ਼ਹੂਰ ਸਮਾਜ ਸੇਵੀ ਅਨਮੋਲ ਕਵੱਤਰਾ ਤੇ ਉਸ ਦੇ ਪਿਤਾ ਨਾਲ ਕੁੱਝ ਲੋਕਾਂ ਵਲੋਂ ਵੋਟਿੰਗ ਦੌਰਾਨ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸ਼ਹਿਰ 'ਚ ਹੰਗਾਮਾ ਮਚ ਗਿਆ ਤੇ ਇਸ ਦੌਰਾਨ ਕਵੱਤਰਾ ਸਮੇਤ ਉਨ੍ਹਾਂ ਦੇ ਫੈਨਜ਼ ਨੇ ਮਿਲ ਕੇ ਲੁਧਿਆਣਾ ਮੁੱਖ ਮਾਰਗ ਜਾਮ ਕਰ ਦਿੱਤਾ। ਕਵੱਤਰਾ ਨੇ ਮੰਗ ਕੀਤੀ ਕਿ ਉਸ ਸਮੇਤ ਉਸ ਦੇ ਪਿਤਾ ਨਾਲ ਕੁੱਟਮਾਰ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਇਹ ਸਿਲਸਿਲਾ ਦੇਰ ਰਾਤ ਤਕ ਰਿਹਾ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਮੌਜੂਦ ਸਨ।

PunjabKesari

ਦੇਰ ਰਾਤ ਅਨਮੋਲ ਕਵੱਤਰਾ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਮੋਹਿਤ ਰਾਮ ਪਾਲ ਤੇ ਟੋਨੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਨਾਲ ਜਿੰਨੇ ਮੇਰੇ ਸਾਥੀ ਮੌਜੂਦ ਸਨ, ਜਿਨ੍ਹਾਂ ਕਾਰਨ ਮੈਨੂੰ ਅੱਜ ਇਨਸਾਫ ਮਿਲਿਆ ਹੈ।

PunjabKesari

ਕਵੱਤਰਾ ਨਾਲ ਹੋਈ ਕੁੱਟਮਾਰ ਕਾਰਨ ਉਨ੍ਹਾਂ ਦੇ ਫੈਨਜ 'ਚ ਕਾਫੀ ਰੋਸ ਪਾਇਆ ਗਿਆ, ਜਿਸ ਨੂੰ ਸ਼ਾਂਤ ਕਰਨ ਲਈ ਕਵੱਤਰਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਸਾਰੇ ਫੈਨਜ਼ ਨੂੰ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

PunjabKesari

 

 

 


Related News