ਅਨਮੋਲ ਕਵਾਤਰਾ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ (ਵੀਡੀਓ)

09/23/2019 6:52:18 PM

ਲੁਧਿਆਣਾ : ਸਮਾਜ ਸੇਵੀ ਅਨਮੋਲ ਕਵਾਤਰਾ ਨੇ ਐੱਨ. ਜੀ. ਓ. ਬੰਦ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਅਨਮੋਲ ਨੇ ਕਿਹਾ ਕਿ ਉਹ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਹੋ ਗਏ ਸਨ ਜਿਸ ਕਾਰਨ ਉਨ੍ਹਾਂ ਐੱਨ. ਜੀ. ਓ. ਬੰਦ ਕਰਨ ਦਾ ਫੈਸਲਾ ਲਿਆ ਸੀ ਪਰ ਲੋਕਾਂ ਦੀਆਂ ਦੁੱਖ ਤਕਲੀਫਾਂ ਦੇਖਦੇ ਹੋਏ ਉਹ ਐਨ. ਜੀ. ਓ. ਨੂੰ ਚੱਲਦੀ ਰੱਖਣਗੇ। ਅਨਮੋਲ ਨੇ ਕਿਹਾ ਕਿ ਜਦੋਂ ਤਕ ਦਾਨੀ ਸੱਜਣ ਦਾਨ ਕਰਦੇ ਰਹਿਣਗੇ ਉਦੋਂ ਤਕ ਉਨ੍ਹਾਂ ਦੀ ਐੱਨ. ਜੀ. ਓ. ਚੱਲਦੀ ਰਹੇਗੀ।

ਵਿਰੋਧੀਆਂ ਵਲੋਂ ਕੀਤੀ ਜਾ ਰਹੀ ਦੂਸ਼ਣਬਾਜ਼ੀ ਦਾ ਠੋਕਵਾਂ ਜਵਾਬ ਦਿੰਦਿਆਂ ਕਵਾਤਰਾ ਨੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੀ ਜਗ੍ਹਾ ਐੱਨ. ਜੀ. ਓ. ਦਾ ਪ੍ਰਧਾਨ ਬਣਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਮਸਲਾ ਸਿਰਫ ਮਰੀਜ਼ਾਂ ਅਤੇ ਲੋੜਵੰਦਾਂ ਦਾ ਇਲਾਜ ਹੋਣ ਨਾਲ ਹੈ। 'ਜਗ ਬਾਣੀ' ਵਲੋਂ ਸਵਾਲ ਕੀਤਾ ਗਿਆ ਕਿ ਵਿਰੋਧੀਆਂ ਦਾ ਕਹਿਣਾ ਹੈ ਕਿ ਅਨਮੋਲ ਵਲੋਂ ਹਸਪਤਾਲਾਂ ਤੋਂ ਕਮਿਸ਼ਨ ਲੈ ਕੇ ਮਰੀਜ਼ ਇਲਾਜ ਲਈ ਭੇਜੇ ਜਾ ਰਹੇ ਹਨ, ਦੇ ਜਵਾਬ ਵਿਚ ਅਨਮੋਲ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਤਕ ਕਿਸੇ ਵੀ ਹਸਪਤਾਲ ਤੋਂ ਕਮਿਸ਼ਨ ਨਹੀਂ ਲਈ ਪਰ ਜੇਕਰ ਕੋਈ ਉਨ੍ਹਾਂ ਦੀ ਸੈਟਿੰਗ ਡਾਕਟਰਾਂ ਨਾਲ ਜਾਂ ਹਸਪਤਾਲਾਂ ਨਾਲ ਕਰਵਾ ਸਕਦਾ ਹੈ ਤਾਂ ਉਸ ਦੇ ਸ਼ੁਕਰ ਗੁਜ਼ਾਰ ਹੋਣਗੇ ਅਤੇ ਹਸਪਤਾਲਾਂ ਤੋਂ ਕਮਿਸ਼ਨ ਵਜੋਂ ਮਿਲੇ ਪੈਸੇ ਨਾਲ ਉਹ ਮੁੜ ਮਰੀਜ਼ਾਂ ਦਾ ਇਲਾਜ ਕਰਵਾਉਣਗੇ।


Gurminder Singh

Content Editor

Related News