ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਨਮੋਲ ਕਵਾਤਰਾ, ਕੀਤਾ ਵੱਡਾ ਐਲਾਨ (ਵੀਡੀਓ)

Saturday, Aug 24, 2019 - 06:57 PM (IST)

ਲੁਧਿਆਣਾ : ਹੜ੍ਹ 'ਚ ਫਸੇ ਲੋਕਾਂ ਦੀ ਮਦਦ ਲਈ ਹੁਣ ਪ੍ਰਸਿੱਧ ਸਮਾਜ ਸੇਵੀ ਅਨਮੋਲ ਕਵਾਤਰਾ ਵੀ ਅੱਗੇ ਆ ਗਏ ਹਨ। ਹੜ੍ਹ ਨਾਲ ਜੂਝ ਰਹੇ ਲੋਕਾਂ ਦਾ ਪਤਾ ਲੈਣ ਪਿੰਡ ਆਹਲੋਵਾਲ ਪਹੁੰਚੇ ਅਨਮੋਲ ਕਵਾਤਰਾ ਨੇ ਕਿਹਾ ਕਿ ਪੀੜਤ ਲੋਕਾਂ ਦੀਆਂ ਦਵਾਈਆਂ 'ਤੇ ਜਿੰਨਾ ਵੀ ਖਰਚਾ ਆਵੇਗਾ ਉਹ ਉਨ੍ਹਾਂ ਵਲੋਂ ਚੁੱਕਿਆ ਜਾਵੇਗਾ। ਇਸ ਦੇ ਨਾਲ ਹੀ ਜੇਕਰ ਕਿਸੇ ਦਾ ਆਪਰੇਸ਼ਨ ਹੋਣ ਵਾਲਾ ਹੈ ਤਾਂ ਉਹ ਵੀ ਉਨ੍ਹਾਂ ਤਕ ਪਹੁੰਚ ਕਰ ਸਕਦਾ ਹੈ। ਅਨਮੋਲ ਨੇ ਕਿਹਾ ਕਿ ਹੜ੍ਹ ਤੋਂ ਬਾਅਦ ਕਈ ਪਿੰਡਾਂ ਵਿਚ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਜੇਕਰ ਕਿਸੇ ਲੋੜਵੰਦ ਨੂੰ ਦਵਾਈਆਂ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।

ਪਿੰਡ ਆਹਲੋਵਾਲ ਪਹੁੰਚੇ ਅਨਮੋਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਮੈਂਬਰ ਰੋਜ਼ਾਨਾ ਕਈ ਹਸਪਤਾਲਾਂ ਦੇ ਬਾਹਰ ਬੈਠ ਕੇ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਹਨ ਅਤੇ ਲੋੜਵੰਦ ਉਨ੍ਹਾਂ ਤਕ ਪਹੁੰਚ ਕਰ ਸਕਦੇ ਹਨ। ਨਾਲ ਹੀ ਅਨਮੋਲ ਨੇ ਕਿਹਾ ਕਿ ਐੱਨ. ਆਰ. ਆਈ. ਭਰਾਵਾਂ ਵਲੋਂ ਪੈਸਾ ਭੇਜਿਆ ਜਾ ਰਿਹਾ ਹੈ ਪਰ ਹੁਣ ਉਨ੍ਹਾਂ ਦੇ ਸਾਥ ਦੀ ਲੋੜ ਹੈ। ਅੱਜ ਜੋ ਪੰਜਾਬ ਦਾ ਹਾਲਾਤ ਹਨ ਇਸ ਤੋਂ ਸਭ ਭਲੀ ਭਾਂਤ ਜਾਣੂ ਹਨ। ਇਸ ਲਈ ਸਾਰਿਆਂ ਨੂੰ ਮਿਲ ਕੇ ਪੀੜਤਾਂ ਦੀ ਬਾਂਹ ਫੜਨ ਦੀ ਲੋੜ ਹੈ ਤਾਂ ਜੋ ਇਸ ਗੰਭੀਰ ਹਾਲਾਤ ਨਾਲ ਨਜਿੱਠਿਆ ਜਾ ਸਕੇ।


author

Gurminder Singh

Content Editor

Related News