ਪੰਜਾਬ ਸਰਕਾਰ ਐਸੋਚੈਮ ਨਾਲ ਮਿਲ ਕੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ : ਅਨਮੋਲ ਗਗਨ ਮਾਨ
Friday, Aug 26, 2022 - 03:25 AM (IST)
 
            
            ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਕਾਰੋਬਾਰ ਨੂੰ ਸੌਖਾ ਬਣਾਉਣ ਦੀ ਦਿਸ਼ਾ 'ਚ ਵੱਖ-ਵੱਖ ਉਪਰਾਲੇ ਕਰਦਿਆਂ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੁੱਖ ਮੰਤਰੀ ਭਗਵੰਤ ਮਾਨ ਇਨਵੈਸਟ ਪੰਜਾਬ, ਜੋ ਕਿ ਇਕ ਇਨਵੈਸਟਮੈਂਟ ਪ੍ਰਮੋਸ਼ਨ ਏਜੰਸੀ ਹੈ, ਦੇ ਸਹਿਯੋਗ ਨਾਲ 26 ਅਗਸਤ 2022 ਨੂੰ ਆਯੋਜਿਤ ਕੀਤੇ ਜਾ ਰਹੇ ਐਸੋਚੈਮ ਦੇ ‘ਵਿਜ਼ਨ ਪੰਜਾਬ 2022’ ਦੌਰਾਨ ਉਦਯੋਗ ਜਗਤ ਦੇ ਦਿੱਗਜਾਂ ਨਾਲ ਗੱਲਬਾਤ ਕਰਦਿਆਂ ਆਪਣਾ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਸਾਂਝਾ ਕਰਨਗੇ। ਇਹ ਆਪਣੀ ਕਿਸਮ ਦਾ ਪਹਿਲਾ ਸਮਾਗਮ ਹੈ, ਜੋ ਪੂਰੀ ਤਰ੍ਹਾਂ ਉਦਯੋਗ ਅਧਾਰਿਤ ਹੈ। ਇਹ ਨਵੇਂ ਪੰਜਾਬ ਲਈ ਨਿਵੇਸ਼ਾਂ ਅਤੇ ਭਾਈਵਾਲੀ ਦੇ ਮੌਕਿਆਂ ’ਤੇ ਕੇਂਦਰਿਤ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਨੇ 'ਆਪ' ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਡੇਅਰੀ ਕਿਸਾਨਾਂ ਨਾਲ ਕਰ ਰਹੀ ਹੈ ਧੋਖਾ
ਸੂਬੇ ਦੇ ਵਿਜ਼ਨ ਅਤੇ ਨਿਵੇਸ਼ ਸਬੰਧੀ ਰਣਨੀਤੀ ਸਾਂਝੀ ਕਰਦਿਆਂ ਨਿਵੇਸ਼ ਪ੍ਰੋਸਤਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਇਸ ਸਮਾਗਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨਵੈਸਟ ਪੰਜਾਬ ਰਾਹੀਂ ਸੁਵਿਧਾਜਨਕ ਪਹੁੰਚ ਅਤੇ ਸਿੰਗਲ-ਵਿੰਡੋ ਸੁਪੋਰਟ ਸਿਸਟਮ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵ ਭਰ ਦੇ ਨਿਵੇਸ਼ਕਾਂ ਨੂੰ ਸੂਬੇ ਦੇ ਨਿਵੇਸ਼ ਪੱਖੀ ਮਾਹੌਲ ਬਾਰੇ ਜਾਣੂ ਕਰਵਾਉਣਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਕਿਵੇਂ ਵਿਸ਼ਵ ਵਿਵਸਥਾ ਨੂੰ ਬਦਲਣ ਦਾ ਇਰਾਦਾ ਰੱਖਦਾ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਪੰਜਾਬ ਵਿਚਲੇ ਉਦਯੋਗ ਗਲੋਬਲ ਵੈਲਿਯੂ ਚੇਨ ਦਾ ਇਕ ਮਹੱਤਵਪੂਰਨ ਹਿੱਸਾ ਬਣ ਜਾਣ।
ਇਹ ਵੀ ਪੜ੍ਹੋ : ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਖੁੱਲ੍ਹ ਕੇ ਬੋਲੇ MP ਰਵਨੀਤ ਬਿੱਟੂ, ‘ਆਪ’ ਸਰਕਾਰ ’ਤੇ ਵਿੰਨ੍ਹੇ ਨਿਸ਼ਾਨੇ
ਇਵੈਂਟ 'ਚ ਸਰਕਾਰ ਅਤੇ ਉਦਯੋਗ ਦੇ ਬੁਲਾਰਿਆਂ ਦਰਮਿਆਨ ਉਸਾਰੂ ਵਿਚਾਰਾਂ 'ਤੇ ਅਧਾਰਿਤ ਪੈਨਲ ਡਿਸਕਸ਼ਨਜ਼ ਹੋਣਗੀਆਂ, ਜਿਸ ਤੋਂ ਬਾਅਦ ਨੂਰਾਂ ਸਿਸਟਰਜ਼ ਵੱਲੋਂ ਇਕ ਸੱਭਿਆਚਾਰਕ ਪੇਸ਼ਕਾਰੀ ਦਿੱਤੀ ਜਾਵੇਗੀ ਅਤੇ ਫਿਰ ਰਾਤ ਦਾ ਖਾਣਾ ਹੋਵੇਗਾ। ਐਸੋਚੈਮ, ਭਾਰਤ ਦੇ ਸਭ ਤੋਂ ਪੁਰਾਣੇ ਸਿਖਰਲੇ ਉਦਯੋਗ ਚੈਂਬਰ 'ਚੋਂ ਇਕ ਹੈ, ਜਿਸ ਦੇ ਭੂਗੋਲਿਕ ਖੇਤਰ ਵਿੱਚ ਫੈਲੇ 4.5 ਲੱਖ ਤੋਂ ਵੱਧ ਮੈਂਬਰ ਹਨ, ਵੱਲੋਂ ਇਕ ਵਿਜ਼ਨ ਦਸਤਾਵੇਜ਼ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਸੌਂਪਿਆ ਗਿਆ, ਜਿਸ ਵਿੱਚ ਸਰਕਾਰ ਨੂੰ ਕਾਰੋਬਾਰ ਅਤੇ ਨੌਕਰੀਆਂ ਦੇ ਨਵੇਂ ਮੌਕਿਆਂ ਦੇ ਵਿਕਾਸ ’ਤੇ ਧਿਆਨ ਦੇਣ ਦੀ ਅਪੀਲ ਕੀਤੀ ਗਈ ਸੀ। ਵਿਜ਼ਨ ਦਸਤਾਵੇਜ਼ ਨੂੰ ਉਦਯੋਗ ਦੇ ਭਾਈਵਾਲਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਇਸ ਦੇ ਅਧਾਰ ’ਤੇ ਐਸੋਚੈਮ ਉੱਤਰੀ ਖੇਤਰ ਵਿਕਾਸ ਕੌਂਸਲ ਦੇ ਚੇਅਰ ਅਤੇ ਵਾਈਸ ਚੇਅਰਮੈਨ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ (ਸੋਨਾਲੀਕਾ) ਅਤੇ ਵਾਧੂ ਚਾਰਜ ਪੰਜਾਬ ਰਾਜ ਆਰਥਿਕਤਾ ਅਤੇ ਲੋਕ ਨੀਤੀ ਕਮਿਸ਼ਨ, ਪੰਜਾਬ ਸਰਕਾਰ ਦੇ ਉਪ ਚੇਅਰਮੈਨ ਏ.ਐੱਸ. ਮਿੱਤਲ ਦੀ ਯੋਗ ਅਗਵਾਈ 'ਚ ਵਿਜ਼ਨ ਪੰਜਾਬ ਦੇ ਵਿਲੱਖਣ ਪਲੇਟਫਾਰਮ ਨੂੰ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 85 ਕਰੋੜ ਦਾ ਗਬਨ : ਮੁਲਜ਼ਮ ਅਧਿਕਾਰੀ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ ਦੀ ਜਾਂਚ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            