ਨਵੇਂ ਵਿਵਾਦ ''ਚ ਘਿਰਿਆ ਗਾਇਕ ਸਿੱਧੂ ਮੂਸੇ ਵਾਲਾ, ਨੋਟਿਸ ਜਾਰੀ

11/19/2020 4:03:54 PM

ਜਲੰਧਰ (ਵੈੱਬ ਡੈਸਕ) : ਆਏ ਦਿਨ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਕਿਸੇ ਨਾ ਕਿਸੇ ਵਿਵਾਦ ਵਿਚ ਫਸਿਆ ਹੀ ਰਹਿੰਦਾ ਹੈ ਜਾਂ ਇੰਝ ਆਖ ਲਵੋ ਕਿ ਜਿੱਥੇ ਸਿੱਧੂ ਉੱਥੇ ਹੀ ਵਿਵਾਦ। ਹੁਣ ਗਾਇਕ ਸਿੱਧੂ ਮੂਸੇ ਵਾਲਾ ਹਾਲ ਹੀ ਵਿਚ ਰਿਲੀਜ਼ ਹੋਏ ਆਪਣੇ ਗੀਤ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਹਨ।

PunjabKesari

ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇ ਵਾਲਾ ਦਾ ਗੀਤ 'ਬਾਈ-ਬਾਈ' (22-22) ਰਿਲੀਜ਼ ਹੋਇਆ ਸੀ, ਜਿਸ ਨੂੰ ਲੈ ਕੇ ਹੁਣ ਵਿਵਾਦ ਛਿੜ ਗਿਆ ਹੈ। ਇਸ ਗੀਤ ਦੀ ਵੀਡੀਓ ਵਿਚ ਸਿੱਧੂ ਮੂਸੇ ਵਾਲਾ ਨੇ ਮੁਰਗਿਆਂ ਦੀ ਲੜਾਈ ਦਿਖਾਈ ਹੈ, ਜਿਸ 'ਤੇ 'ਐਨੀਮਲ ਵੈਲਫੇਅਰ ਆਫ ਇੰਡੀਆ' ਨੇ ਉਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। 

PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੇ ਗੀਤ 'ਸੰਜੂ' ਨੂੰ ਲੈ ਕੇ ਵੀ ਵਿਵਾਦ ਛਿੜਿਆ ਸੀ। ਗੀਤ 'ਸੰਜੂ' ਨੂੰ ਲੈ ਕੇ ਪੰਜਾਬ ਪੁਲਸ ਨੇ ਉਸ ਖ਼ਿਲਾਫ਼ ਕੇਸ ਵੀ ਦਰਜ ਵੀ ਕੀਤਾ ਸੀ। ਕ੍ਰਾਈਮ ਬਰਾਂਚ ਵੱਲੋਂ ਦਰਜ ਕੀਤੇ ਗਏ ਕੇਸ ਵਿਚ ਇਲਜ਼ਾਮ ਸਨ ਕਿ ਸਿੱਧੂ ਮੂਸੇ ਵਾਲਾ ਆਪਣੇ 'ਸੰਜੂ' ਗੀਤ ਦੇ ਜ਼ਰੀਏ 'ਗੰਨ ਕਲਚਰ' ਨੂੰ ਪੰਜਾਬ ਵਿਚ ਵਧਾਵਾ ਦੇ ਰਹੇ ਹਨ। ਫ਼ਿਲਹਾਲ ਸਿੱਧੂ ਮੂਸੇ ਵਾਲਾ ਨਾਲ ਇਹ ਨਵਾਂ ਵਿਵਾਦ ਜੁੜ ਗਿਆ ਹੈ। ਹੁਣ ਇਹ ਵੇਖਣਾ ਕਾਫ਼ੀ ਦਿਲਚਸਪ ਹੈ ਕਿ ਸਿੱਧੂ ਮੂਸੇ ਵਾਲਾ ਇਸ ਵਿਵਾਦ ਤੋਂ ਖਹਿੜਾ ਕਿਵੇਂ ਛੁਡਾਉਂਦੇ ਹਨ। 

PunjabKesari


sunita

Content Editor sunita