517 ਦਿਨਾਂ ਤੋਂ ਧਰਨੇ ਤੇ ਬੈਠੇ ਪਸ਼ੂ ਪਾਲਣ ਵਿਭਾਗ ਦੇ ਕੱਚੇ ਕਾਮਿਆਂ ਨੇ ਐਸ. ਡੀ. ਐਮ. ਦੇ ਵਿਸ਼ਵਾਸ ਦਿਵਾਉਣ ਤੇ ਕੀਤਾ ਧਰਨਾ ਮੁਲਤਵੀ

Thursday, Aug 24, 2017 - 04:46 PM (IST)

517 ਦਿਨਾਂ ਤੋਂ ਧਰਨੇ ਤੇ ਬੈਠੇ ਪਸ਼ੂ ਪਾਲਣ ਵਿਭਾਗ ਦੇ ਕੱਚੇ ਕਾਮਿਆਂ ਨੇ ਐਸ. ਡੀ. ਐਮ. ਦੇ ਵਿਸ਼ਵਾਸ ਦਿਵਾਉਣ ਤੇ ਕੀਤਾ ਧਰਨਾ ਮੁਲਤਵੀ

ਨਾਭਾ ( ਜਗਨਾਰ) - ਪਿਛਲੇ ਕਰੀਬ 517 ਦਿਨਾਂ ਤੋਂ ਪਸ਼ੂ ਪਾਲਣ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਆਪਣੀਆਂ ਹੱਕੀਂ ਮੰਗਾਂ ਨੂੰ ਲੈ ਕੇ ਧਰਨਾ ਸ਼ੁਰੂ ਕੀਤਾ ਹੋਇਆ ਸੀ, ਜੋ ਕਿ ਅੱਜ ਐੱਸ. ਡੀ. ਐੱਮ. ਜਸਨਪ੍ਰੀਤ ਕੌਰ ਗਿੱਲ ਵਲੋਂ ਵਿਸ਼ਵਾਸ ਮਿਲਣ ਤੇ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ ਐੱਸ. ਡੀ. ਐੱਮ. ਵਲੋਂ ਪੱਕਾ ਮੋਰਚਾ ਧਰਨੇ ਤੇ ਬੈਠੇ ਕਾਮਿਆ ਨੂੰ ਜੂਸ ਪਿਲਾ ਕੇ ਧਰਨਾ ਮੁਲਤਵੀ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਬਿਸਨਪੁਰਾ ਨੇ ਦੱਸਿਆ ਕਿ ਸਮੂਹ ਕੱਚੇ ਕਾਮੇ ਪਸ਼ੂ ਪਾਲਣ ਵਿਭਾਗ 'ਚ ਪਿਛਲੇ 18-20 ਸਾਲਾਂ ਤੋਂ ਲਗਾਤਾਰ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਹਨ, ਦੇ ਬਾਵਜੂਦ ਕਿਸੇ ਵੀ ਪਾਰਟੀ ਜਾਂ ਸਮੇਂ ਦੀ ਸਰਕਾਰ ਨੇ ਸਾਨੂੰ ਪੱਕਾ ਕਰਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਅਤੇ ਨਾ ਹੀ ਸਬੰਧਤ ਅਧਿਕਾਰੀਆਂ ਨੇ ਇਨ੍ਹਾਂ ਦੀ ਕੋਈ ਸਾਰ ਲਈ, ਜਿਸ ਨੂੰ ਲੈ ਕੇ ਇਹ ਧਰਨੇ ਤੇ ਚਲੇ ਆ ਰਹੇ ਸਨ ਉਨ੍ਹਾਂ ਦੱਸਿਆ ਕਿ ਧਰਨਕਾਰੀਆਂ ਨੂੰ ਮਿਲਣ ਪਹੁੰਚੇ ਐੱਸ. ਡੀ. ਐੱਮ. ਨਾਭਾ ਨੂੰ ਧਰਨਾਕਾਰੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਅਸਮਾਨ ਛੂੰਹਦੀ ਮਹਿੰਗਾਈ 'ਚ ਐਨੀ ਘੱਟ ਤਨਖਾਹ ਨਾਲ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ ਅਤੇ ਹੁਣ ਸਰਕਾਰ ਬਦਲੀ ਨੂੰ ਵੀ ਕਰੀਬ ਪੰਜ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ। ਇਸ ਸਰਕਾਰ ਨੇ ਵੀ ਕੱਚੇ ਕਾਮਿਆਂ ਦੀ ਸਾਰ ਨਹੀਂ ਲਈ, ਜਿਸ ਨੂੰ ਲੈ ਕੇ ਕੱਚੇ ਕਾਮਿਆਂ 'ਚ ਰੋਸ ਪਾਇਆ ਜਾ ਰਿਹਾ ਹੈ। ਐੱਸ. ਡੀ. ਐੱਮ. ਜਸਨਪ੍ਰੀਤ ਕੌਰ ਗਿੱਲ ਨੇ ਪੱਕਾ ਮੋਰਚਾ ਧਰਨੇ ਤੇ ਬੈਠੇ ਕੱਚੇ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਹਰ ਇਕ ਮੰਗ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਜਲਦੀ ਹੀ ਤੁਹਾਡੀ ਮੀਟਿੰਗ ਕੈਬਨਿਟ ਮੰਤਰੀ ਨਾਲ ਕਰਵਾਈ ਜਾਵੇਗੀ ਤਾਂ ਜੋ ਤੁਹਾਡੀਆਂ ਮੰਗਾਂ ਪੂਰੀਆ ਹੋ ਸਕਣ। ਇਸ ਮੌਕੇ ਪਸ਼ੂ ਪਾਲਣ ਕਾਮਿਆਂ ਤੋਂ ਇਲਾਵਾ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ। 


Related News