ਪੰਜਾਬ ਦੇ ਪਸ਼ੂ-ਪਾਲਣ ਮਹਿਕਮੇ ਦੇ ਡਾਇਰੈਕਟਰ ਬਣੇ ਡਾ. ਹਰਵਿੰਦਰ ਸਿੰਘ ਕਾਹਲੋਂ
Thursday, Dec 10, 2020 - 04:10 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਪਸ਼ੂ ਪਾਲਣ ਮਹਿਕਮੇ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਿਰਦੇਸ਼ਾਂ 'ਤੇ ਮਹਿਕਮੇ ਦੇ ਕਾਬਲ ਅਫ਼ਸਰ ਡਾ. ਹਰਵਿੰਦਰ ਸਿੰਘ ਕਾਹਲੋਂ ਨੂੰ ਪਸ਼ੂ ਪਾਲਣ ਮਹਿਕਮੇ ਦੇ ਡਾਇਰੈਕਟਰ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।
ਡਾਇਰੈਕਟਰ ਕਾਹਲੋਂ ਦੀ ਨਿਯੁਕਤੀ 'ਤੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਇਸ ਮੌਕੇ ਮੰਤਰੀ ਬਾਜਵਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਤੇ ਨਵੇਂ ਨਿਯੁਕਤ ਹੋਏ ਡਾਇਰੈਕਟਰ ਡਾ. ਕਾਹਲੋਂ ਨੂੰ ਵਧਾਈਆਂ ਦਿੱਤੀਆਂ। ਆਗੂਆਂ ਨੇ ਆਸ ਪ੍ਰਗਟਾਈ ਕਿ ਸੇਵਾਮੁਕਤ ਹੋਏ ਵੈਟਨਰੀ ਇੰਸਪੈਕਟਰਾਂ ਦੇ ਸੇਵਾਮੁਕਤੀ ਦੇ ਲਾਭ, ਪੀ. ਐਫ., ਗਰੈਚੁਟੀ ਵਰਗੇ ਲਾਭ ਜਲਦੀ ਮਿਲਣਗੇ।