ਆਮ ਨਹੀਂ ਹੈ ਇਹ ਝੋਟਾ, ਰੋਜ਼ਾਨਾ ਦੀ ਖੁਰਾਕ ਸੁਣ ਅੱਡੀਆਂ ਰਹਿ ਜਾਣਗੀਆਂ ਅੱਖਾਂ

Monday, Aug 26, 2019 - 06:49 PM (IST)

ਮਾਛੀਵਾੜਾ (ਬਿਪਨ ਭਾਰਦਵਾਜ) : ਖੇਡ ਮੇਲਿਆਂ 'ਚ ਮੰਗਲ ਨਾਂ ਦਾ ਝੋਟਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। 3 ਸਾਲ 5 ਮਹੀਨੇ ਦਾ ਮੰਗਲ ਹੁਣ ਤੱਕ ਕਈ ਖਿਤਾਬ ਜਿੱਤ ਚੁੱਕਾ ਹੈ। ਪੰਜਾਬ ਸਰਕਾਰ ਵੱਲੋਂ 2017 'ਚ ਕਰਵਾਈ ਗਈ ਪਸ਼ੂਧਨ ਚੈਂਪੀਅਨਸ਼ਿਪ 'ਚ ਮੰਗਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਮੰਗਲ ਝੋਟਾ ਮਾਛੀਵਾੜੇ ਦੇ ਪਿੰਡ ਲਾਖੋਵਾਲ ਦੇ ਕਿਸਾਨ ਗੁਰਪ੍ਰੀਤ ਸਿੰਘ ਦਾ ਹੈ, ਜਿਸਨੂੰ ਪਸ਼ੂ ਪਾਲਣ ਦਾ ਕਾਫੀ ਸ਼ੌਕ ਹੈ। ਝੋਟਾ ਮੰਗਲ ਰੋਜ਼ਾਨਾ ਚੰਗੀ ਖੁਰਾਕ ਖਾਂਦਾ ਹੈ, ਜਿਸ 'ਚ 6 ਕਿਲੋ ਦੁੱਧ, ਸੋਇਆਬੀਨ, ਛੋਲੇ ਮੱਕੀ ਤੇ ਪੌਸ਼ਟਿਕ ਆਹਾਰ ਸ਼ਾਮਲ ਹਨ। ਮੰਗਲ 'ਤੇ ਮਹੀਨੇ ਦਾ ਕਰੀਬ 15 ਤੋਂ 20 ਹਜ਼ਾਰ ਰੁਪਏ ਖਰਚ ਆਉਂਦਾ ਹੈ। 

ਗੁਰਪ੍ਰੀਤ ਦਾ ਪਰਿਵਾਰ ਵਿਦੇਸ਼ ਰਹਿੰਦਾ ਹੈ ਅਤੇ ਉਸਨੂੰ ਵੀ ਵਿਦੇਸ਼ ਬੁਲਾਇਆ ਜਾ ਰਿਹਾ ਹੈ ਪਰ ਉਹ ਪਸ਼ੂਆਂ ਨਾਲ ਪਿਆਰ ਹੋਣ ਕਾਰਨ ਪੰਜਾਬ ਛੱਡ ਕੇ ਨਹੀਂ ਜਾਣਾ ਚਾਹੁੰਦਾ। ਗੁਰਪ੍ਰੀਤ ਨੇ ਹੋਰ ਨੌਜਵਾਨਾਂ ਨੂੰ ਵੀ ਪਸ਼ੂਆਂ ਦੇ ਕਿੱਤੇ ਨੂੰ ਆਪਣੇ ਰੁਜ਼ਗਾਰ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ।


Gurminder Singh

Content Editor

Related News