...ਤਾਂ ਇਸ ਲਈ ਹਾਰੇ ਭਾਜਪਾ ਦੇ ਸੀਨੀਅਰ ਆਗੂ ਅਨਿਲ ਜੋਸ਼ੀ

03/13/2017 3:04:08 PM

ਅੰਮ੍ਰਿਤਸਰ (ਵੜੈਚ) : ਪਿਛਲੀ ਸਰਕਾਰ ''ਚ ਰਹੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਵੱਲੋਂ ਹਲਕਾ ਨਾਰਥ ''ਚ ਕੀਤੇ ਡੱਟ ਕੇ ਵਿਕਾਸ ਕੰਮਾਂ ਕਾਰਨ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਦੇ ਨਾਲ ਭਾਜਪਾ ਦੇ ਹੀ ਇਕ ਦਰਜਨ ਤੋਂ ਜ਼ਿਆਦਾ ਨਾਮਵਰ ਲੋਕਾਂ ਨੇ ਜੋਸ਼ੀ ਨੂੰ ਹਰਾਉਣ ''ਚ ਡੱਟ ਕੇ ਕੰਮ ਕੀਤਾ, ਜਿਸ ਦਾ ਖੁਦ ਅਨਿਲ ਜੋਸ਼ੀ ਨੂੰ ਵੀ ਗਿਆਨ ਹੈ। ਚੋਣਾਂ ਦੌਰਾਨ ਰਲ-ਮਿਲ ਕੇ ਚੋਣਾਂ ਲੜਣ ਵਾਲਾ ਗਠਜੋੜ ਵੀ ਤਾਰ-ਤਾਰ ਨਜ਼ਰ ਆਇਆ। ਵਾਰਡ ਨੰ. 13 ਦੇ ਅਕਾਲੀ ਕੌਂਸਲਰ ਰਛਪਾਲ ਸਿੰਘ ਬੱਬੂ ਤੇ ਵਾਰਡ ਨੰ. 15 ਦੇ ਅਕਾਲੀ ਕੌਂਸਲਰ ਅਨੀਤਾ ਕੁਮਾਰੀ ਉਨ੍ਹਾਂ ਦੇ ਜੇਠ ਅਕਾਲੀ ਨੇਤਾ ਅਸ਼ੋਕ ਮੁਸਤਫਾਬਾਦ ਨੇ ਸਿੱਧੇ ਤੌਰ ''ਤੇ ਭਾਜਪਾ ਉਮੀਦਵਾਰ ਦੀ ਮੁਖਾਲਫਤ ਕੀਤੀ।
ਦੋ ਮੋਹਤਬਰ ਭਾਜਪਾ ਨੇਤਾ ਦੀਆਂ ਅੱਖਾਂ ਵਿਚ ਜੋਸ਼ੀ ਰੜਕਦਾ ਰਿਹਾ ਜਦਕਿ ਜੋਸ਼ੀ ਦੇ ਨਜ਼ਦੀਕ ਮੰਨੇ ਜਾਂਦੇ ਪੱਪੂ ਮਹਾਜਨ, ਅਨੁਜ ਸਿੱਕਾ, ਟਰੱਸਟ ਦੇ ਚੇਅਰਮੈਨ ਸੁਰੇਸ਼ ਮਹਾਜਨ ਨੇ ਜੋਸ਼ੀ ਖਿਲਾਫ ਪ੍ਰਚਾਰ ਕੀਤਾ। ਹਲਕੇ ਦੇ ਦੋ ਹੋਰ ਕੌਂਸਲਰ ਵੀ ਅੰਦਰੋਂ ਅੰਦਰ ਜੋਸ਼ੀ ਦੀਆਂ ਜੜ੍ਹਾਂ ''ਚ ਤੇਲ ਦਿੰਦੇ ਰਹੇ। ਇਨ੍ਹਾਂ ਤੋਂ ਇਲਾਵਾ ਵਾਰਡ ਪੱਧਰ ਦੇ ਦਰਜਨਾਂ ਨੇਤਾ ਵੀ ਆਖਰੀ ਸਮੇਂ ਦੌਰਾਨ ਜੋਸ਼ੀ ਦੇ ਉਲਟ ਪ੍ਰਚਾਰ ਕਰਦੇ ਰਹੇ। ਲੇਟ ਟਿਕਟ ਨੇ ਵੀ ਕੀਤਾ ਨੁਕਸਾਨ : ਲਗਾਤਾਰ ਦੋ ਵਾਰੀ ਚੋਣਾਂ ਜਿੱਤਣ ਤੇ ਨਾਰਥ ਨੂੰ ਨਮੂਨੇ ਦਾ ਹਲਕਾ ਬਣਾਉਣ ਵਾਲੇ ਅਨਿਲ ਜੋਸ਼ੀ ਨੂੰ ਆਖਰੀ 6 ਭਾਜਪਾ ਉਮੀਦਵਾਰਾਂ ਦੀ ਤਰ੍ਹਾਂ ਸਮੇਂ ਸਿਰ ਟਿਕਟ ਨਾ ਮਿਲਣਾ ਮਾੜਾ ਰਿਹਾ। ਟਿਕਟ ਮਿਲੇਗੀ ਕਿ ਨਹੀਂ ਇਸ ਦੀ ਆਸ ਨੇ ਜੋਸ਼ੀ ਅਤੇ ਸਮਰਥਕਾਂ ਨੂੰ ਵੀ ਚੱਕਰਾਂ ਵਿਚ ਪਾਈ ਰੱਖਿਆ।
ਮੈਨੇਂ ਅਪਨਾ ਫਰਜ਼ ਨਿਭਾਅ ਦੀਆ ਅਬ ਆਪ ਕੀ ਬਾਰੀ ਹੈ
ਪੰਜ ਸਾਲਾਂ ਦੀ ਦਿਨ-ਰਾਤ ਸੇਵਾ ਬਦਲੇ ਚਾਹੀਦੀ ਹੈ ਸਿਰਫ ਇਕ ਵੋਟ, ਅਜਿਹਾ ਪ੍ਰਚਾਰ ਅਨਿਲ ਜੋਸ਼ੀ ਵੱਲੋਂ ਕੀਤਾ ਗਿਆ ਪਰ ਹਲਕੇ ਦੇ ਜ਼ਿਆਦਾਤਰ ਵੋਟਰਾਂ ਵੱਲੋਂ ਵਿਕਾਸ ਦਾ ਮੁੱਲ ਅਦਾ ਨਹੀਂ ਕੀਤਾ ਗਿਆ, ਜਿਸ ਕਾਰਨ ਵਿਰੋਧੀ ਉਮੀਦਵਾਰ ਸੁਨੀਲ ਦੱਤੀ ਤੋਂ ਅਨਿਲ ਜੋਸ਼ੀ 14 ਹਜ਼ਾਰ 248 ਵੋਟਾਂ ਤੋਂ ਹਾਰ ਗਏ।
ਤਰਨਤਾਰਨੀਆਂ ਨੂੰ ਨਾਰਥ ''ਚ ਬਿਠਾਉਣਾ ਰਿਹਾ ਨੁਕਸਾਨਦੇਹ
ਰਾਜਨੀਤਿਕ ਪਾਰਟੀਆਂ ''ਚ ਨਿਸੁਆਰਥ ਕੰਮ ਕਰਨ ਵਾਲੇ ਛੋਟੇ-ਵੱਡੇ ਨੇਤਾ ਮਾਣ-ਸਨਮਾਨ ਦੀ ਆਸ ਰੱਖਦੇ ਹਨ ਜਦੋਂ ਬਾਹਰੀ ਇਲਾਕਿਆਂ ''ਚ ਲੋਕਾਂ ਨੂੰ ਲਿਆ ਕੇ ਸਿਰ ''ਤੇ ਬਿਠਾਉਣ ਦੇ ਯਤਨ ਕੀਤੇ ਜਾਣ ਤਾਂ ਲੋਕ ਨੇਤਾ ਤੇ ਵਰਕਰ ਖੁਦ ਨੂੰ ਲੁੱਟਿਆ-ਲੁੱਟਿਆ ਮਹਿਸੂਸ ਕਰਦੇ ਹਨ। ਵਾਰਡ ਪੱਧਰ ਦੇ ਮੋਹਤਬਰ ਵਿਅਕਤੀਆਂ ਨੂੰ ਵਾਗਡੋਰ ਚੋਣ ਦੀ ਜਗ੍ਹਾ ਬਾਹਰੀ ਲੋਕਾਂ ਨੂੰ ਸਿਰਾਂ ''ਤੇ ਬਿਠਾਉਣਾ ਵੀ ਮਹਿੰਗਾ ਪਿਆ ਹੈ।
ਵਿਕਾਸ ਨਾ ਆਇਆ ਕੰਮ
ਅਨਿਲ ਜੋਸ਼ੀ ਵੱਲੋਂ ਸੰਵਾਰੇ ਹਲਕੇ ਦੇ ਚਰਚੇ ਪੰਜਾਬ ਦੇ ਦੂਸਰੇ ਹਲਕਿਆਂ ''ਚ ਵੀ ਚਲਦੇ ਹਨ ਪਰ ਹਰੇਕ ਵਾਰਡ ਵਿਚ ਕਰੋੜਾਂ ਦੇ ਹਰੇਕ ਤਰ੍ਹਾਂ ਦਾ ਕੀਤਾ ਵਿਕਾਸ ਵੀ ਕੰਮ ਨਹੀਂ ਆਇਆ। ਜੋਸ਼ੀ ਵੱਲੋਂ ਗੰਦੇ ਨਾਲੇ ਨੂੰ ਪੱਕਾ ਕਰ ਕੇ ਸੁੰਦਰ ਮਿੰਨੀ ਬਾਈਪਾਸ ਦਾ ਨਿਰਮਾਣ ਘਰਾਂ ਦੀ ਛੱਤਾਂ ਤੋਂ ਹਾਈਟੈਸ਼ਨ ਤਾਰਾਂ ਦੀ ਰਾਹਤ, ਹਲਕੇ ਦੀਆਂ 250 ਪਾਰਕਾਂ ਸਮੇਤ ਕੰਪਨੀ ਬਾਗ ਅਤੇ ਅਮ੍ਰਿਤ ਪਾਰਕਾਂ ਦਾ ਸੁੰਦਰੀਕਰਨ, ਵਾਰਡਾਂ ਪੰਚਾਇਤਾਂ ਦੀਆਂ ਗਲੀਆਂ, ਬਾਜ਼ਾਰਾਂ, ਸੜਕਾਂ ਦਾ ਨਿਰਮਾਣ, ਵਾਟਰ ਸਪਲਾਈ, ਸੀਵਰੇਜ, ਐੱਲ. ਈ. ਡੀ. ਲਾਈਟਾਂ ਦੀਆਂ ਸਹੂਲਤਾਂ, ਭਾਰਤ ਦਾ ਸਭ ਤੋਂ ਉੱਚਾ ਤਿਰੰਗਾ ਲਾਉਣ ਸਮੇਤ ਪੈਨਸ਼ਨ, ਦਾਜ ਸਕੀਮ ਦੀਆਂ ਸਹੂਲਤਾਂ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਪਰ ਜੋਸ਼ੀ ਨੂੰ ਜਿਤਾਉਣ ਲਈ ਇਹ ਵਿਕਾਸ ਤੇ ਸਹੂਲਤਾਂ ਦੇ ਕੰਮ ਨਜ਼ਰ ਅੰਦਾਜ਼ ਹੋ ਗਏ।


Gurminder Singh

Content Editor

Related News