ਆਂਗਨਵਾੜੀ ਵਰਕਰਾਂ ਵੱਲੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ

Monday, Oct 05, 2020 - 05:07 PM (IST)

ਲੁਧਿਆਣਾ (ਸਲੂਜਾ) : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੰਬੇ ਸਮਾਂ ਤੋਂ ਨਜ਼ਰ-ਅੰਦਾਜ਼ ਕੀਤੇ ਜਾਣ ਤੋਂ ਖ਼ਫਾ ਹੋ ਕਰ ਅੱਜ ਇੱਥੇ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੀ ਰਿਹਾਇਸ਼ ਦਾ ਘਿਰਾਅ ਕਰਣ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ 3 ਤੋਂ 6 ਸਾਲ ਦੇ ਬੱਚੇ ਸਕੂਲਾਂ 'ਚ ਭੇਜਣ ਦਾ ਫ਼ੈਸਲਾ ਲਿਆ ਗਿਆ।

ਯੂਨੀਅਨ ਦੇ ਸੰਘਰਸ਼ ਦੀ ਬਦੌਲਤ ਸਰਕਾਰ ਨੇ ਆਂਗਨਵਾੜੀ ਬੱਚਿਆਂ ਨੂੰ ਵਾਪਸ ਕਰਣ ਦਾ ਫ਼ੈਸਲਾ ਕਰ ਦਿੱਤਾ ਪਰ ਵੀ ਸਿੱਖਿਆ ਮਹਿਕਮੇ ਦੀ ਨਜ਼ਰ ਆਂਗਨਵਾੜੀ ਕੇਂਦਰਾਂ 'ਤੇ ਲੱਗੀ ਹੋਈ ਹੈ। ਹੁਣ ਪੰਜਾਬ ਦੀ ਕੈਬਿਨਟ 'ਚ ਪ੍ਰੀ-ਪ੍ਰਾਇਮਰੀ ਨੂੰ ਲੈ ਕੇ ਫ਼ੈਸਲਾ ਸੁਣਾ ਦਿੱਤਾ ਗਿਆ ਹੈ, ਜਿਸ ਦੇ ਲਈ ਅਸੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਸਬੰਧਿਤ ਮਹਿਕਮੇ ਦੀ ਮੰਤਰੀ ਅਰੁਣਾ ਚੌਧਰੀ  ਨੂੰ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਇਹ ਸਿੱਖਿਆ ਮੰਤਰੀ ਦੇ ਅਹੁਦੇ 'ਤੇ ਸੀ ਤਾਂ ਉਨ੍ਹਾਂ ਨੇ ਆਂਗਨਵਾੜੀ ਕੇਂਦਰਾਂ ਤੋਂ ਬੱਚੇ ਲੈ ਕੇ ਸਕੂਲਾਂ ਨੂੰ ਦੇ ਦਿੱਤੇ ਸਨ। 


Babita

Content Editor

Related News