ਚੰਡੀਗੜ੍ਹ: ਆਂਗਨਵਾੜੀ ਵਰਕਰਾਂ ਵੱਲੋਂ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ

03/26/2018 12:46:22 PM

ਚੰਡੀਗੜ੍ਹ(ਮਨਮੋਹਨ) — ਆਪਣੀਆਂ ਮੰਗਾਂ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੱਜ ਚੰਡੀਗੜ੍ਹ ਦੇ ਮੋਹਾਲੀ 'ਚ ਆਂਗਨਵਾੜੀ ਵਰਕਰਾਂ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰਦੇ ਸਮੇਂ ਵਿਧਾਨ ਸਭਾ ਗੇਟ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕੋਸ਼ਿਸ ਨੂੰ ਨਾਕਾਮ ਕਰਦੇ ਹੋਏ ਸੁਰੱਖਿਆ ਫੋਰਸ ਵੱਲੋਂ ਆਗਨਵਾੜੀ ਵਰਕਰਾਂ ਨੂੰ ਰੋਕਿਆ ਗਿਆ ਅਤੇ ਹਿਰਾਸਤ 'ਚ ਲਿਆ। ਇਸ ਦੌਰਾਨ ਵਰਕਰਾਂ ਨੇ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

PunjabKesari
ਆਂਗਨਵਾੜੀ ਵਰਕਰ ਵਿਧਾਨ ਸਭਾ ਸੁਰੱਖਿਆ ਘੇਰੇ ਨੂੰ ਇਕ ਜਾਂ ਦੋ ਦੀ ਗਿਣਤੀ 'ਚ ਤੋੜਦੇ ਹੋਏ ਵਿਧਾਨ ਸਭਾ ਦੇ ਗੇਟ 'ਤੇ ਇਕੱਠੇ ਹੋ ਗਏ ਅਤੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦੀ ਮੁੱਖ ਮੰਗ ਆਪਣਾ ਪਿਛਲਾ ਬਕਾਇਆ ਲੈਣਾ ਅਤੇ ਪ੍ਰੀ-ਨਰਸਰੀ ਕਲਾਸਾਂ ਨੂੰ ਫਿਰ ਤੋਂ ਆਂਗਨਵਾੜੀ ਸਕੂਲਾਂ 'ਚ ਸ਼ਾਮਲ ਕਰਨ ਦੀ ਹੈ। 

PunjabKesari
ਪ੍ਰਦਰਸ਼ਨ ਕਰਨ ਆਈ ਮੋਹਾਲੀ ਜ਼ਿਲਾ ਦੀ ਆਂਗਨਵਾੜੀ ਵਰਕਰਸ ਯੂਨੀਅਨ ਦੀ ਪ੍ਰਧਾਨ ਬਲਜੀਤ ਕੌਰ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਅਸੀਂ ਬਠਿੰਡਾ 'ਚ ਵਿੱਤ ਮੰਤਰੀ ਬਾਦਲ ਦੇ ਘਰ ਬਾਹਰ ਧਰਨਾ ਦੇ ਰਹੇ ਹਨ ਪਰ ਸਰਕਾਰ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਲਈ ਅੱਜ ਅਸੀਂ ਸੁਰੱਖਿਆ ਚੱਕਰ ਨੂੰ ਤੋੜ ਕੇ ਵਿਧਾਨ ਸਭਾ ਤੱਕ ਆਏ ਹਾਂ ਤਾਂਕਿ ਆਪਣੀਆਂ ਮੰਗਾਂ ਨੂੰ ਪੰਜਾਬ ਸਰਕਾਰ ਦੇ ਕੰਨਾਂ  ਤੱਕ ਪਹੁੰਚਾ ਸਕੀਏ। ਅਸੀਂ ਗ੍ਰਿਫਤਾਰੀਆਂ ਦੇਵਾਂਗੇ ਅਤੇ ਕਿਸੇ ਵੀ ਹੱਦ ਤੱਕ ਆਪਣੀਆਂ ਮੰਗਾਂ ਮਨਵਾਉਣ ਲਈ ਜਾਵਾਂਗੇ।  

 


Related News