ਆਂਗਨਵਾੜੀ ਵਰਕਰਾਂ ਨੇ ਮੰਗਾਂ ਪੂਰੀਆਂ ਹੋਣ 'ਤੇ ਕੱਢਿਆ ਜੇਤੂ ਮਾਰਚ

11/29/2017 4:14:43 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ ਤਨੇਜਾ) - ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਜਿੱਤ ਰੈਲੀ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਚੇਅਰਪਰਸਨ ਵੀਰਪਾਲ ਕੌਰ ਲੱਖੇਵਾਲੀ ਦੀ ਅਗਵਾਈ 'ਚ ਕੀਤੀ ਗਈ। ਇਸ ਮੌਕੇ ਸੀਟੂ ਦੀਆਂ ਸੰਘਰਸ਼ੀਲ ਭੈਣਾਂ ਵੱਲੋਂ ਜ਼ਿਲਾ ਪ੍ਰਧਾਨ ਅੰਮ੍ਰਿਤਪਾਲ ਕੌਰ ਚਹਿਲ ਦਾ ਸਨਮਾਨ ਚਿੰਨ ਭੇਂਟ ਕਰਕੇ ਸਨਮਾਨ ਕੀਤਾ ਗਿਆ ਅਤੇ ਲੱਡੂ ਵੰਡਕੇ ਖੁਸ਼ੀ ਮਨਾਈ ਗਈ। ਸਰਕਾਰ ਦੀ ਗਲਤ ਨੀਤੀ ਦੇ ਖਿਲਾਫ਼ ਸੀਟੂ ਯੂਨੀਅਨ ਨੇ 11 ਨਵੰਬਰ ਨੂੰ ਦਿੱਲੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਸੀ। ਲਗਾਤਰ ਰੋਸ ਪ੍ਰਦਰਸ਼ਨ ਕੀਤੇ ਗਏ, 15 ਨਵੰਬਰ ਦਾ ਜੇਲ ਭਰੋ ਅੰਦੋਲਨ ਪੂਰੇ ਪੰਜਾਬ 'ਚ ਕੀਤਾ ਗਿਆ। 22 ਨਵੰਬਰ ਤੋਂ 30 ਨਵੰਬਰ ਤੱਕ ਲਗਾਤਾਰ ਭੁੱਖ ਹੜਤਾਲ ਪ੍ਰੋਗਰਾਮ ਕਰਕੇ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਦੇ ਘਿਰਾਓ ਕੀਤੇ ਗਏ। ਸੀਟੂ ਯੂਨੀਅਨ ਦੇ ਸੰਘਰਸ਼ ਦੀ ਉਸ ਸਮੇਂ ਜਿੱਤ ਹੋਈ, ਜਦੋਂ 26 ਨਵੰਬਰ 2017 ਨੂੰ ਦਫ਼ਤਰ ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਜਿਸ ਦੇ ਅਨੁਸਾਰ ਆਂਗਣਵਾੜੀ ਸੈਂਟਰ ਪਹਿਲਾ ਵਾਂਗ ਚੱਲਣਗੇ ਅਤੇ 3-6 ਸਾਲ ਦੇ ਬੱਚੇ ਆਂਗਣਵਾੜੀ ਸੈਟਰਾਂ 'ਚ ਵਾਪਿਸ ਆਉਣਗੇ। ਇਸ ਰੈਲੀ ਨੂੰ ਜਨਰਲ ਸਕੱਤਰ ਹਰਜਿੰਦਰ ਕੌਰ, ਖਜਾਨਚੀ ਕਮਲਜੀਤ ਕੌਰ ਨੇ ਸਬੋਧਨ ਕੀਤਾ। ਇਸ ਤੋਂ ਇਲਾਵਾ ਗੁਰਦੀਪ ਕੌਰ, ਪ੍ਰੀਤਮ ਕੌਰ ਚੱਕ ਬੀੜ ਸਰਕਾਰ, ਵੀਰਪਾਲ ਕੌਰ ਸੋਥਾ, ਵੀਰਪਾਲ ਹਾਜ਼ਰ ਸਨ। 
 


Related News