ਆਂਗਣਵਾੜੀ ਵਰਕਰ ਦੀ ਦਰਦਨਾਕ ਮੌਤ, ਇੰਝ ਵਾਪਰਿਆ ਭਾਣਾ ਕਿ ਸੰਭਲਣ ਦਾ ਵੀ ਮੌਕਾ ਨਾ ਮਿਲਿਆ

Wednesday, Jul 03, 2024 - 12:57 PM (IST)

ਆਂਗਣਵਾੜੀ ਵਰਕਰ ਦੀ ਦਰਦਨਾਕ ਮੌਤ, ਇੰਝ ਵਾਪਰਿਆ ਭਾਣਾ ਕਿ ਸੰਭਲਣ ਦਾ ਵੀ ਮੌਕਾ ਨਾ ਮਿਲਿਆ

ਫਤਹਿਗੜ੍ਹ ਸਾਹਿਬ (ਜੱਜੀ) : ਪਿੰਡ ਪੀਰਜੈਨ ਦੀ ਆਂਗਣਵਾੜੀ ਵਰਕਰ ਦੀ ਕਰੰਟ ਲੱਗਣ ਨਾਲ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਹੈ। ਥਾਣਾ ਬਡਾਲੀ ਆਲਾ ਸਿੰਘ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਲਾਗਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਪੀਰ ਜੈਨ ਨੇ ਪੁਲਸ ਨੂੰ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੀ ਲੜਕੀ ਕੋਲ ਗਿਆ ਹੋਇਆ ਸੀ, ਜਦੋਂ ਸ਼ਾਮ ਨੂੰ 6 ਵਜੇ ਘਰ ਵਾਪਸ ਪੁੱਜਾ ਤਾਂ ਉਸ ਦੇ ਘਰ ਦੇ ਬਾਹਰ ਇਕੱਠ ਹੋਇਆ ਸੀ।

ਇਹ ਵੀ ਪੜ੍ਹੋ : ਸੜਕ ਕਿਨਾਰੇ ਹਾਜ਼ਰੀ ਲਗਾ ਰਹੇ 50-60 ਨਰੇਗਾ ਮਜ਼ਦੂਰਾਂ 'ਤੇ ਚੜ੍ਹਾਇਆ ਟਰੈਕਟਰ, ਨਹੀਂ ਦੇਖ ਹੁੰਦਾ ਹਾਲ

ਉਨ੍ਹਾਂ ਦੇ ਗੁਆਂਡੀ ਬੇਅੰਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਕੌਰ ਨੇ ਦੇਖਿਆ ਕਿ ਸੁਰਿੰਦਰ ਕੌਰ (ਮਲਾਗਰ ਸਿੰਘ ਦੀ ਪਤਨੀ) ਆਪਣੇ ਘਰ ਦੇ ਦਰਵਾਜ਼ੇ ਕੋਲ ਲੱਗੀ ਹੋਈ ਸੀ, ਜਦੋਂ ਉਸ ਨੂੰ ਬਲਜਿੰਦਰ ਕੌਰ ਨੇ ਹੱਥ ਲਾਇਆ ਤਾਂ ਉਸ ਨੂੰ ਕਰੰਟ ਦਾ ਝਟਕਾ ਲੱਗਾ, ਤਾਂ ਬੇਅੰਤ ਸਿੰਘ ਨੇ ਕਰੰਟ ਵਾਲੀ ਤਾਰ ਨੂੰ ਕਹੀ ਨਾਲ ਵੱਢ ਦਿੱਤਾ ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਨਹਿਰ ਦੇ ਠਾਠਾਂ ਮਾਰਦੇ ਪਾਣੀ 'ਚ ਕੁੜੀ-ਮੁੰਡੇ ਨੇ ਮਾਰੀ ਛਾਲ

ਉਸ ਨੇ ਦੱਸਿਆ ਕਿ ਬਿਜਲੀ ਦੇ ਪੱਖੇ ਵਾਲੀ ਤਾਰ ਦਰਵਾਜ਼ੇ ’ਚ ਆਉਣ ਕਰਕੇ ਅਤੇ ਕਰੰਟ ਲੱਗਣ ਨਾਲ ਉਸ ਦੀ ਪਤਨੀ ਸੁਰਿੰਦਰ ਕੌਰ ਦੀ ਮੌਤ ਹੋ ਗਈ। ਇਸ ਲਈ ਪੁਲਸ ਨੇ 194 ਬੀ ਐੱਨ.ਐੱਸ.ਐੱਸ. 2023 ਦੇ ਤਹਿਤ ਰਿਪੋਰਟ ਦਰਜ ਕਰਕੇ ਸੁਰਿੰਦਰ ਕੌਰ ਦੀ ਲਾਸ਼ ਦਾ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਟੱਕਰ ਤੋਂ ਬਾਅਦ ਟੋਟੇ-ਟੋਟੇ ਹੋਈ ਮਰਸਡੀਜ਼ ਕਾਰ, ਹਾਦਸਾ ਅਜਿਹਾ ਦੇਖਣ ਵਾਲਿਆਂ ਦੀ ਕੰਬੀ ਰੂਹ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News