ਆਂਗਣਵਾੜੀ ਸੁਪਰਵਾਈਜ਼ਰਾਂ ਵੱਲੋਂ ਰੋਸ ਮੁਜ਼ਾਹਰਾ
Friday, Jun 30, 2017 - 01:49 AM (IST)

ਹੁਸ਼ਿਆਰਪੁਰ, (ਘੁੰਮਣ)- ਆਂਗਣਵਾੜੀ ਸੁਪਰਵਾਈਜ਼ਰਾਂ ਵੱਲੋਂ ਜ਼ਿਲਾ ਪ੍ਰੋਗਰਾਮ ਅਫ਼ਸਰ ਹੁਸ਼ਿਆਰਪੁਰ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਸਬੰਧੀ ਜ਼ਿਲਾ ਪ੍ਰਧਾਨ ਕੁਲਦੀਪ ਕੌਰ ਅਤੇ ਸੂਬਾ ਕਨਵੀਨਰ ਜਸਵਿੰਦਰ ਕੌਰ ਨੇ ਦੱਸਿਆ ਕਿ ਯੂਨੀਅਨ ਦਾ ਇਕ ਜ਼ਿਲਾ ਪੱਧਰੀ ਵਫਦ ਮੰਗਾਂ ਨੂੰ ਲੈ ਕੇ ਜ਼ਿਲਾ ਅਧਿਕਾਰੀ ਕੋਲ ਗਿਆ ਤਾਂ ਉਨ੍ਹਾਂ ਨੇ ਸੁਪਰਵਾਈਜ਼ਰਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਯੂਨੀਅਨ ਵੱਲੋਂ ਅਧਿਕਾਰੀ ਦੇ ਇਸ ਵਤੀਰੇ ਨੂੰ ਵੇਖਦੇ ਹੋਏ ਉਨ੍ਹਾਂ ਦੇ ਦਫਤਰ ਤੋਂ ਬਾਹਰ ਆ ਕੇ ਨਾਅਰੇਬਾਜ਼ੀ ਅਤੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ।
ਆਗੂਆਂ ਨੇ ਦੋਸ਼ ਲਾਇਆ ਕਿ ਇਸ ਅਧਿਕਾਰੀ ਵੱਲੋਂ ਸੰਦੀਪ ਕੌਰ ਸੁਪਰਵਾਈਜ਼ਰ ਦੀ ਸਾਲਾਨਾ ਗੁਪਤ ਰਿਪੋਰਟ ਨੂੰ ਜਾਣ-ਬੁੱਝ ਕੇ ਖਰਾਬ ਕਰਵਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਖਰਾਬ ਕੀਤੀ ਸਾਲਾਨਾ ਗੁਪਤ ਰਿਪੋਰਟ ਠੀਕ ਕੀਤੀ ਜਾਵੇ।
ਇਸ ਮੌਕੇ ਜ਼ਿਲਾ ਪ੍ਰਧਾਨ ਕੁਲਦੀਪ ਕੌਰ, ਸੂਬਾ ਕਨਵੀਨਰ ਜਸਵਿੰਦਰ ਕੌਰ, ਸੰਤੋਸ਼ ਕੁਮਾਰੀ, ਕੈਲਾਸ਼ ਤੂਰ, ਦਯਾ ਰਾਣੀ, ਸੰਦੀਪ ਕੌਰ, ਕਸ਼ਮੀਰ ਕੌਰ, ਬਲਵਿੰਦਰ ਕੌਰ, ਨਿਰਮਲਾ ਦੇਵੀ, ਪਰਵਿੰਦਰ ਕੁਮਾਰੀ, ਪਰਮਜੀਤ ਕੌਰ, ਹਰਬੰਸ ਕੌਰ, ਰਜਿੰਦਰ ਕੌਰ, ਪ੍ਰਸ਼ੋਤਮ ਕੌਰ, ਜੁਗਿੰਦਰ ਕੌਰ, ਹਰਪਾਲ ਕੌਰ, ਜਸਵਿੰਦਰ ਕੌਰ, ਨੀਲਮ ਕੁਮਾਰੀ, ਪਰਮਿੰਦਰ ਕੌਰ, ਹਰਜਿੰਦਰ ਕੌਰ, ਬੀਨਾ ਰਾਣੀ, ਲੀਲਾ ਰਾਣੀ, ਅੰਮ੍ਰਿਤਪਾਲ ਕੌਰ, ਰੀਤਾ ਰਾਣੀ, ਸਰੀਤਾ ਰਾਣੀ, ਰੇਨੂੰ ਬਾਲਾ, ਗੀਤਾ ਦੇਵੀ, ਤੀਰਥ ਕੌਰ, ਸੁਸ਼ਮਾ ਰਾਣੀ, ਹਰਮਿੰਦਰ ਕੌਰ, ਪ੍ਰਵੀਨ ਕੌਰ ਆਦਿ ਤੋਂ ਇਲਾਵਾ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਸੂਬਾ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਹਾਜ਼ਰ ਸਨ।