ਕੀ ਆਂਧਰਾ ਪ੍ਰਦੇਸ਼ ’ਚ ਆਇਆ ਕੋਰੋਨਾ ਦਾ ਨਵਾਂ ਰੂਪ ‘ਏ. ਪੀ. ਸਟਰੇਨ’ ਪੰਜਾਬ ’ਚ ਦੇਵੇਗਾ ‘ਦਸਤਕ’?
Friday, May 07, 2021 - 01:41 PM (IST)
ਮਜੀਠਾ (ਸਰਬਜੀਤ ਵਡਾਲਾ) - 2020 ’ਚ ਸ਼ੁਰੂ ਹੋਈ ‘ਕੋਵਿਡ-19’ ਕੋਰੋਨਾ ਲਾਗ ਦੀ ਬੀਮਾਰੀ ਨੇ ਜਿਥੇ ਲੱਖਾਂ ਲੋਕਾਂ ਨੂੰ ਮੌਤ ਦੀ ਨੀਂਦ ਸਵਾ ਦਿੱਤਾ, ਉਥੇ ਨਾਲ ਹੀ ਇਸ ਵਾਇਰਸ ਦੇ ਦਿਨੋਂ-ਦਿਨ ਹੋਰ ਜ਼ਿਆਦਾ ਫੈਲਣ ਕਰ ਕੇ ਮੌਤ ਦਰ ’ਚ ਭਾਰੀ ਵਾਧਾ ਹੋ ਰਿਹਾ ਹੈ। 2021 ’ਚ ਆਈ ਕੋਰੋਨਾ ਵਾਇਰਸ ਦੀ ਦੂਜੀ ਲਹਿਰ, ਜਿਸ ਨੂੰ ‘ਯੂ. ਕੇ. ਸਟਰੇਨ’ ਦਾ ਨਾਮ ਦਿੱਤਾ ਗਿਆ ਹੈ, ਨੇ ਤਾਂ ਹੱਦ ਹੀ ਮੁਕਾ ਦਿੱਤੀ। ਕੋਰੋਨਾ ਦੀ ਇਸ ਦੂਜੀ ਲਹਿਰ ਨਾਲ ਭਾਰੀ ਗਿਣਤੀ ’ਚ ਲੋਕਾਂ ਦੀ ਮੌਤ ਹੁੰਦੀ ਦੇਖ ਚਾਹੇ ਸਰਕਾਰਾਂ ਨੇ ਮਿੰਨੀ ਲਾਕਡਾਊਨ ਲਾਉਂਦਿਆਂ ਸਖ਼ਤੀ ਦੇ ਆਦੇਸ਼ ਤਾਂ ਜਾਰੀ ਕਰ ਦਿੱਤੇ ਪਰ ਇਨ੍ਹਾਂ ਦੀ ਪਾਲਣ ਕਰਵਾਉਣ ’ਚ ਕਾਮਯਾਬ ਨਹੀਂ ਹੋ ਪਾ ਰਹੀਆਂ। ਇਸੇ ਕਰਕੇ ਕੋਰੋਨਾ ਦੀ ਲਹਿਰ ਹਿਊਮਨ ਬੀਂਗਜ਼ ’ਤੇ ਦਿਨੋ-ਦਿਨ ਹੋਰ ਜ਼ਿਆਦਾ ਪ੍ਰਭਾਵੀ ਹੁੰਦੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਸ਼ਰਾਬ ਦੇ ਨਸ਼ੇ ’ਚ ਟੱਲੀ ASI ਨੇ ਸੜਕ ’ਤੇ ਲਾਇਆ ‘ਮੇਲਾ’, ਗਾਲ੍ਹਾਂ ਕੱਢਦੇ ਦੀ ਵੀਡੀਓ ਹੋਈ ਵਾਇਰਲ
ਉਕਤ ਭਿਆਨਕ ਸਥਿਤੀ ਨਾਲ ਨਿਪਟਨ ਲਈ ਚਾਹੇ ਅਜੇ ਪੰਜਾਬ ਦੀ ਜਨਤਾ ਹੀਲੇ-ਵਸੀਲੇ ਕਰ ਰਹੀ ਹੈ ਕਿ ਦੂਜੇ ਪਾਸੇ ਕੋਰੋਨਾ ਵਾਇਰਸ ਦੇ ਇਕ ਹੋਰ ਨਵੇਂ ਰੂਪ ‘ਏ. ਪੀ. ਸਟਰੇਨ’ ਨੇ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ ’ਚ ਆਪਣਾ ਖਤਰਨਾਕ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਵਿਗਿਆਨਕਾਂ ਵੱਲੋਂ ਅੱਜ ਦੇ ਕੋਰੋਨਾ ਲਾਗ ਤੋਂ 15 ਗੁਣਾ ਜ਼ਿਆਦਾ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ‘ਯੂ. ਕੇ. ਸਟਰੇਨ’ ਤੋਂ ਬਾਅਦ ਹੁਣ ਜੇਕਰ ਪੰਜਾਬ ’ਚ ਕੋਰੋਨਾ ਦਾ ਇਹ ਨਵਾਂ ਰੂਪ ‘ਏ. ਪੀ. ਸਟਰੇਨ’ ਦਸਤਕ ਦੇ ਦਿੰਦਾ ਹੈ ਤਾਂ ਫਿਰ ਪੰਜਾਬ ਦੇ ਹਾਲਾਤ ਕੀ ਹੋਣਗੇ, ਦੇ ਬਾਰੇ ’ਚ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ, ਕਿਉਂਕਿ ਇਥੇ ਪਹਿਲਾਂ ਹੀ ਕੋਰੋਨਾ ਦੀ ਦੂਜੀ ਲਹਿਰ ਭਾਰੀ ਤਬਾਹੀ ਮਚਾ ਰਹੀ ਹੈ। ਦੂਜੇ ਪਾਸੇ ‘ਏ. ਪੀ. ਸਟਰੇਨ’ ਦੀ ਪੰਜਾਬ ’ਚ ਐਂਟਰੀ ਹੋਣੀ ਕਿਸੇ ‘ਪਰਲੋ’ ਤੋਂ ਘੱਟ ਨਹੀਂ ਹੋਵੇਗੀਂ, ਕਿਉਂਕਿ ਇਹ ਸਟਰੇਨ ਜਿਥੇ ਹਵਾ ’ਚ ਤੇਜ਼ੀ ਨਾਲ ਫੈਲਦਾ ਹੈ। ਨਾਲ ਹੀ ਇਹ ਚੰਗੀ ਅਤੇ ਮਜ਼ਬੂਤੀ ਇਮਿਊਨਿਟੀ ਵਾਲੇ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਰਿਹਾ ਦੱਸਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ
ਲੱਗਦੈ ਲਾਸੈਂਟ ਰਿਪੋਰਟ ’ਚ ਕੀਤਾ ਗਿਆ ਦਾਅਵਾ ਹੋਣ ਜਾ ਰਿਹੈ ਸੱਚ!
ਪਿਛਲੇ ਦਿਨੀਂ ਵਿਗਿਆਨਕਾਂ ਵੱਲੋਂ ਲਾਸੈਂਟ ਰਿਪੋਰਟ ’ਚ 1 ਜੂਨ ਤੋਂ 2500 ਲੋਕਾਂ ਦੀ ਮੌਤ ਇਕ ਦਿਨ ’ਚ ਹੋਣ ਦਾ ਜੋ ਦਾਅਵਾ ਕੀਤਾ ਗਿਆ ਸੀ, ਨੂੰ ਕੋਰੋਨਾ ਦੇ ਨਵੇਂ ਆਏ ਰੂਪ ‘ਏ. ਪੀ. ਸਟਰੇਨ’ ਨਾਲ ਜੋੜ ਦਿੱਤਾ ਜਾਵੇ ਤਾਂ ਇਸ ’ਚ ਕੋਈ ਰਾਂਵਾਂ ਨਹੀਂ ਹੋਣਗੀਆਂ। ਕੋਰੋਨਾ ਦਾ ਇਹ ਨਵਾਂ ਰੂਪ 15 ਗੁਣਾ ਵਧ ਖਤਰਨਾਕ ਦੱਸਿਆ ਜਾ ਰਿਹਾ ਹੈ, ਜਿਸ ਤੋਂ ਇਹੀ ਲੱਗਦਾ ਹੈ ਕਿ 1 ਜੂਨ ਨੂੰ 2500 ਮੌਤਾਂ ਹੋਣ ਦੇ ਲਾਸੈਂਟ ਰਿਪੋਰਟ ’ਚ ਕੀਤੇ ਦਾਅਵੇ ਨੂੰ ਝੁਠਲਾਇਆ ਨਹੀਂ ਜਾ ਸਕਦਾ। ਚੱਲੋ ਛੱਡੋ! ਖੈਰ ਇਹ ਤਾਂ ਹੁਣ ਆਗਾਮੀ ਦਿਨਾਂ ’ਚ ਪਤਾ ਚੱਲ ਜਾਵੇਗਾ ਕਿ ‘ਏ. ਪੀ. ਸਟਰੇਨ’ ਪੰਜਾਬ ’ਚ ਦਸਤਕ ਦਿੰਦੇ ਹੋਏ ਉਕਤ ਦਾਅਵੇ ਨੂੰ ਸੱਚ ਸਾਬਤ ਕਰਦਾ ਹੈ ਜਾਂ ਕਿ ਫਿਰ...!
ਪੜ੍ਹੋ ਇਹ ਵੀ ਖਬਰ - ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ