ਅਣਪਛਾਤੀ ਔਰਤ ਨੇ ਮਸਜਿਦ ਕੁਬਾ ਖਾਂਬਰਾ ’ਚ ਦਾਖਲ ਹੋ ਕੇ ਨਮਾਜ਼ੀਆਂ ਨਾਲ ਕੀਤੀ ਗਾਲੀ-ਗਲੋਚ

Saturday, Sep 07, 2019 - 03:37 AM (IST)

ਅਣਪਛਾਤੀ ਔਰਤ ਨੇ ਮਸਜਿਦ ਕੁਬਾ ਖਾਂਬਰਾ ’ਚ ਦਾਖਲ ਹੋ ਕੇ ਨਮਾਜ਼ੀਆਂ ਨਾਲ ਕੀਤੀ ਗਾਲੀ-ਗਲੋਚ

ਜਲੰਧਰ (ਜ. ਬ.)–  ਖਾਂਬਰਾ ਸਥਿਤ ਮਸਜਿਦ-ਏ-ਕੁਬਾ ਵਿਚ ਇਕ ਔਰਤ ਵਲੋਂ ਮਸਜਿਦ ਵਿਚ ਦਾਖਲ ਹੋ ਕੇ ਨਮਾਜ਼ ਪੜ੍ਹ ਰਹੇ ਨਮਾਜ਼ੀਆਂ ਅਤੇ ਮਸਜਿਦ ਦੇ ਇਮਾਮ ਦੇ ਨਾਲ ਗਾਲੀ-ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਤ 10.40 ਵਜੇ ਮਸਜਿਦ ਵਿਚ ਖਾਂਬਰਾ ਅੱਡੇ ਵਲੋਂ ਆਈ ਇਕ ਔਰਤ ਨੇ ਜਬਰਨ ਮਸਜਿਦ ਵਿਚ ਦਾਖਲ ਹੋ ਕੇ ਉਥੇ ਮੌਜੂਦ ਲੋਕਾਂ ਨਾਲ ਬਦਤਮੀਜ਼ੀ ਕਰਦੇ ਹੋਏ ਕੁਰਾਨ ਖਿਲਾਫ ਮਾੜੀ ਭਾਸ਼ਾ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਸਜਿਦ ਵਿਚ ਰੱਖੇ ਕੁਰਾਨ ਸ਼ਰੀਫ ਵਲ ਵਧਣ ਦੀ ਕੋਸ਼ਿਸ਼ ਕੀਤੀ। ਅਜਿਹਾ ਕਰਨ ਤੋਂ ਮਨ੍ਹਾ ਕਰਨ ’ਤੇ ਉਸ ਨੇ ਸਾਰਿਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਦੇ ਇਕੱਠੇ ਹੋਣ ਤੋਂ ਬਾਅਦ ਔਰਤ ਉਥੋ ਭੱਜ ਗਈ। ਉਕਤ ਔਰਤ ਪੰਜਾਬੀ ਬੋਲ ਰਹੀ ਸੀ ਅਤੇ ਆਪਣੇ-ਆਪ ਨੂੰ ਚੰਡੀਗੜ੍ਹ ਵਾਸੀ ਦੱਸ ਰਹੀ ਸੀ। ਮੌਕੇ ’ਤੇ ਪਹੁੰਚੇ ਕਾਂਗਰਸੀ ਪ੍ਰਵਾਸੀ ਸੈੱਲ ਪੰਜਾਬ ਦੇ ਵਾਈਸ ਚੇਅਰਮੈਨ ਜੱਬਾਰ ਖਾਨ ਨੇ ਪੁਲਸ ਨੂੰ ਇਸ ਮਾਮਲੇ ’ਤੇ ਬਿਆਨ ਦਰਜ ਕਰਵਾਇਆ, ਉਥੇ ਹੀ ਮੌਕੇ ’ਤੇ ਪਹੁੰਚੇ ਪ੍ਰਤਾਪਪੁਰਾ ਚੌਕੀ ਮੁਖੀ ਸਬ-ਇੰਸਪੈਕਟਰ ਕੁਲਦੀਪ ਸਿੰਘ ਅਤੇ ਏ. ਐੱਸ. ਆਈ. ਵਿਪਨ ਕੁਮਾਰ ਨੇ ਕਿਹਾ ਕਿ ਸਾਰਾ ਮਾਮਲਾ ਸੀ. ਸੀ. ਟੀ. ਵੀ. ’ਚ ਕੈਦ ਹੈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਔਰਤ ਦੀ ਪਛਾਣ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari


author

Gurdeep Singh

Content Editor

Related News