ਹਥਿਆਰਬੰਦ ਲੁਟੇਰਿਆਂ ਵੱਲੋਂ 2 ਵਿਅਕਤੀਆਂ ਤੋਂ 8.40 ਲੱਖ ਦੀ ਨਕਦੀ ਖੋਹਣ ਦੀ ਕੋਸ਼ਿਸ਼

Tuesday, Aug 28, 2018 - 05:31 AM (IST)

 ਬਾਘਾਪੁਰਾਣਾ, (ਰਾਕੇਸ਼)- ਕਾਰ  ਸਵਾਰ ਚਾਰ ਅਣਪਛਾਤੇ ਲੁਟੇਰਿਆਂ ਨੇ ਮੋਗਾ ਰੋਡ ’ਤੇ ਸਥਿਤ ਐੱਚ. ਡੀ. ਐੱਫ. ਸੀ. ਬੈਂਕ ’ਚੋਂ ਬਾਹਰ ਆਏ 2 ਵਿਅਕਤੀਆਂ ਤੋਂ 8.40 ਲੱਖ ਰੁਪਏ ਖੋਹਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਸ਼ਾਮ ਕਰੀਬ 4 ਵਜੇ  ਦੇ  ਕਰੀਬ ਭੋਡੀਪੁਰਾ ਦੇ ਵਾਸੀ ਜੀਤ ਸਿੰਘ ਅਤੇ ਬਲਵਿੰਦਰ ਸਿੰਘ ਨਾਲ   ਵਾਪਰੀ। ਇਸ ਬਾਰੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਬੈਂਕ ’ਚੋਂ ਨਕਦੀ ਲੈ ਕੇ ਆਪਣੀ  ਕਾਰ ’ਚ ਬੈਠਣ ਲੱਗੇ ਤਾਂ 4 ਹਥਿਆਰਬੰਦ ਲੁਟੇਰਿਆਂ ਨੇ  ਸਾਡੇ  ਕੋਲੋਂ ਉਕਤ ਨਕਦੀ  ਖੋਹਣ ਦੀ ਕੋਸ਼ਿਸ਼ ਕੀਤੀ, ਅਸੀਂ ਪੂਰੀ ਜੱਦੋ-ਜਹਿਦ ਕਰ ਕੇ ਪੈਸੇ ਬਚਾ ਲਏ। ਲੁਟੇਰਿਆਂ ਨੇ ਇਕ ਤੇਜ਼ਧਾਰ  ਹਥਿਆਰ ਜੀਤ ਸਿੰਘ ਦੇ ਹੱੱਥ ’ਤੇ ਮਾਰਿਆ ਪਰ ਅਸੀਂ ਬੈਗ ਨਹੀਂ  ਛੱਡਿਆ। ਇਹ ਵੀ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਗੋਲੀ ਵੀ ਚਲਾਈ ਪਰ ਉਹ ਗੋਲੀ ਲੁਟੇਰੇ ਦੇ ਆਪਣੇ ਹੀ ਲੱਗੀ, ਜਿਸ ਕਾਰਨ ਲੁਟੇਰੇ ਕਾਮਯਾਬੀ ਹਾਸਲ ਨਾ ਹੋਣ ’ਤੇ ਆਪਣੀ ਕਾਰ ’ਚ ਸਵਾਰ ਹੋ ਕੇ  ਫਰਾਰ  ਹੋਏ।   ਘਟਨਾ ਦਾ ਪਤਾ ਲੱਗਦਿਆਂ ਹੀ ਐੱਸ. ਐੱਸ. ਪੀ. ਮੋਗਾ, ਐੱਸ. ਪੀ. ਮੋਗਾ, ਡੀ. ਐੱਸ. ਪੀ. ਰਣਜੋਧ ਸਿੰਘ ਬਾਘਾਪੁਰਾਣਾ, ਥਾਣਾ ਮੁਖੀ ਜੰਗਜੀਤ ਸਿੰਘ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ  ਕੀਤੀ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ  ਤੂਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਦਾ ਪਤਾ ਲਾਉਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ  ਫੁਟੇਜ  ਦੀ ਜਾਂਚ ਕੀਤੀ ਜਾ ਰਹੀ ਹੈ। 


Related News