ਸਰਹੱਦੀ ਖੇਤਰ ਦੇ ਪਿੰਡ ਨੱਕੀ ਅੰਦਰ ਜੰਝ ਘਰ ਦੇ ਨਿਰਮਾਣ ਲਈ ਦਿੱਤੀ 8 ਲੱਖ ਰੁਪਏ ਦੀ ਰਾਸ਼ੀ
Saturday, Apr 05, 2025 - 08:09 PM (IST)

ਭੋਆ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) ਅੱਜ ਫਿਰ ਇੱਕ ਵਾਰ ਹਲਕਾ ਭੋਆ ਦੇ ਅੰਦਰ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ ਜਿਸ ਅਧੀਨ ਪਿੰਡ ਨੱਕੀਆਂ ਅਤੇ ਪਿੰਡ ਦਨੋਰ ਅੰਦਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਪਹੁੰਚਿਆ ਹਾਂ, ਵਿਕਾਸ ਕਾਰਜਾਂ ਦੇ ਲਈ ਪਿੰਡਾਂ ਅੰਦਰ ਗ੍ਰਾਂਟਾਂ ਦੀ ਕਮੀ ਨਹੀਂ ਆਉਂਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਨੱਕੀਆਂ ਅਤੇ ਦਨੋਰ ਅੰਦਰ ਜਨਸਮੂਹ ਨੂੰ ਸੰਬੋਧਤ ਕਰਦਿਆਂ ਕੀਤਾ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਅੰਦਰ ਪਿੰਡਾਂ ਅੰਦਰ ਲਗਾਤਾਰ ਵਿਕਾਸ ਕਾਰਜ ਬਿਨ੍ਹਾਂ ਕਿਸੇ ਪੱਖਪਾਤ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਕੀਤੇ ਜਾ ਰਹੇ ਹਨ। ਅੱਜ ਉਨ੍ਹਾਂ ਨੂੰ ਇੱਕ ਵਾਰ ਫਿਰ ਹਲਕਾ ਭੋਆ ਦੇ ਪਿੰਡਾਂ ਅੰਦਰ ਪਹੁੰਚਣ ਦਾ ਮੋਕਾ ਮਿਲਿਆ ਜਿਸ ਦੋਰਾਨ ਪਿੰਡ ਨੱਕੀਆਂ ਅੰਦਰ ਜੰਝਘਰ ਦੇ ਨਿਰਮਾਣ ਦੇ ਲਈ 8 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਅਤੇ ਇਸੇ ਹੀ ਤਰ੍ਹਾਂ ਪਿੰਡ ਦਨੋਰ ਅੰਦਰ ਪਿੰਡ ਅੰਦਰ ਵੱਖ ਵੱਖ ਵਿਕਾਸ ਕਾਰਜ ਕਰਵਾਉਂਣ ਲਈ 8 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਹਲਕੇ ਅੰਦਰ ਚਲ ਰਹੇ ਲਗਾਤਾਰ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ ਅਤੇ ਲੋਕਾਂ ਦੇ ਪੈਸੇ ਲੋਕਾਂ ਦੇ ਲਈ ਵਿਕਾਸ ਕਾਰਜਾਂ ਤੇ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੋਰਾਨ ਕਰੋੜਾਂ ਰੁਪਏ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਖਰਚ ਕੀਤੇ ਗਏ ਹਨ ਅਤੇ ਭਵਿੱਖ ਅੰਦਰ ਹੋਰ ਵੀ ਵਿਕਾਸ ਕਾਰਜ ਕਰਵਾਏ ਜਾਣਗੇ।