ਫਰੀਦਕੋਟ ''ਚ ਪਰਿਵਾਰ ਨਾਲ ਵਾਪਰਿਆ ਹਾਦਸਾ, ਸੇਮ ਨਾਲੇ ''ਚ ਡਿੱਗੀ ਕਾਰ

Wednesday, Jan 04, 2023 - 05:10 PM (IST)

ਫਰੀਦਕੋਟ ''ਚ ਪਰਿਵਾਰ ਨਾਲ ਵਾਪਰਿਆ ਹਾਦਸਾ, ਸੇਮ ਨਾਲੇ ''ਚ ਡਿੱਗੀ ਕਾਰ

ਫਰੀਦਕੋਟ (ਰਾਜਨ) : ਬੀਤੀ ਰਾਤ ਲਾਗਲੇ ਪਿੰਡ ਰੱਤੀਰੋੜੀ ਰੋਡ ’ਤੇ ਇੱਕ ਕਾਰ ਸੇਮ ਨਾਲੇ ਵਿੱਚ ਜਾ ਡਿੱਗ ਗਈ ਜਦਕਿ ਇਸ ਹਾਦਸੇ ਵਿੱਚ ਕਾਰ ਸਵਾਰ ਪਰਿਵਾਰ ਵਾਲ-ਵਾਲ ਬਚ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਕੰਮੇਆਣਾ ਵਾਸੀ ਪਰਿਵਾਰ ਬੱਚਿਆਂ ਸਮੇਤ ਜਦ ਫਿੱਡੇ ਕਲਾਂ ਵਿਖੇ ਜਾ ਰਿਹਾ ਸੀ ਤਾਂ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ’ਤੇ ਕਾਰ ਸਵਾਰ ਪਰਿਵਾਰਕ ਮੈਂਬਰ ਗੱਡੀ ਦੇ ਸ਼ੀਸ਼ੇ ਤੋੜ ਕੇ ਸੁਰੱਖਿਅਤ ਬਾਹਰ ਨਿਕਲੇ। ਹਾਦਸਾ ਗ੍ਰਸਤ ਹੋਏ ਪਰਿਵਾਰ ਲਈ ਇਹ ਗੱਲ ਭਾਗਾਂ ਵਾਲੀ ਰਹੀ ਕਿ ਸੇਮ ਨਾਲੇ ਵਿੱਚ ਪਾਣੀ ਨਹੀਂ ਸੀ।

ਇਹ ਵੀ ਪੜ੍ਹੋ- ਤਰਨਤਾਰਨ ’ਚ ਗੁਰੂ ਘਰ ਤੋਂ ਮੱਥਾ ਟੇਕ ਕੇ ਆ ਰਹੇ ਨਿਹੰਗ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ

ਇੱਥੇ ਇਹ ਵੀ ਦੱਸਣਯੋਗ ਹੈ ਕਿ ਸੇਮ ਨਾਲੇ ’ਤੇ ਨਵੇਂ ਪੁਲ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ ਅਤੇ ਇਸਦੀ ਥਾਂ ਇੱਕ ਆਰਜੀ ਰਸਤਾ ਬਣਾਇਆ ਗਿਆ ਜਿਸਦੀ ਵਜ੍ਹਾ ਕਰਕੇ ਇਹ ਹਾਦਸਾ ਵਾਪਰਿਆ। ਇਸ ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਟਰੈਕਟਰਾਂ ਦੀ ਸਹਾਇਤਾ ਨਾਲ ਹਾਦਸਾਗ੍ਰਸਤ ਕਾਰ ਨੂੰ ਬਾਹਰ ਕੱਢਿਆ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੈਸਿਆਂ ਦੇ ਲੈਣ-ਦੇਣ ਕਾਰਨ 22 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News