ਵਿਦੇਸ਼ ਜਾ ਰਹੇ ਨੌਜਵਾਨ ਦਾ ਦੋਸਤਾਂ ਨੇ ਕੀਤਾ ਕਤਲ, ਲਾਸ਼ ਗੱਡੀ 'ਚੋਂ ਬਰਾਮਦ (ਵੀਡੀਓ)

09/19/2019 10:53:14 AM

ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ਦੀ ਪੁਲਸ ਨੇ ਵਿਦੇਸ਼ ਜਾ ਰਹੇ ਨੌਜਵਾਨ ਦਾ ਜ਼ਹਿਰੀਲੀ ਚੀਜ਼ ਦੇ ਕੇ ਕਤਲ ਮਗਰੋਂ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ। ਪੁਲਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਉਸ ਦੇ 3 ਦੋਸਤਾਂ ਨੂੰ ਨਾਕੇਬੰਦੀ ਕਰਕੇ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਖਿਲਾਫ ਧਾਰਾ-302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਨੇ ਕਿਹਾ ਕਿ ਇਹ ਘਟਨਾ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੀ ਹੈ। ਉਕਤ ਨੌਜਵਾਨ 4 ਸਤੰਬਰ ਨੂੰ ਬਹਿਰੀਨ ਜਾਣ ਲਈ ਆਪਣੇ ਘਰੋਂ ਗਿਆ ਸੀ ਪਰ ਉਹ ਕਿਸੇ ਕਾਰਨ ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਆਇਆ, ਜਿਸ ਦੌਰਾਨ ਉਹ ਰਾਤ ਦਰਬਾਰ ਸਾਹਿਬ ਰਿਹਾ। ਬੀਤੇ ਦਿਨੀਂ ਉਸ ਦੇ ਦੋਸਤਾਂ ਨੇ ਉਸ ਨੂੰ ਫੋਨ ਕਰਕੇ ਆਪਣੇ ਕੋਲ ਬੁਲਾ ਲਿਆ ਅਤੇ ਜ਼ਹਿਰੀਲੀ ਚੀਜ਼ ਖਿਲਾ-ਪਿਲਾ ਕੇ ਉਸ ਦਾ ਕਤਲ ਕਰ ਦਿੱਤਾ, ਜਿਸ ਦੀ ਲਾਸ਼ ਦੋਸਤਾਂ ਦੀ ਗੱਡੀ 'ਚੋਂ ਬਰਾਮਦ ਹੋਈ ਹੈ।

ਦੱਸ ਦੇਈਏ ਕਿ ਪੁਲਸ ਨੇ ਇਸ ਕਤਲ ਦਾ ਮੁੱਖ ਕਾਰਨ ਪੈਸਿਆਂ ਦਾ ਲੈਣ-ਦੇਣ ਦੱਸਿਆ ਹੈ। ਵਿਦੇਸ਼ ਜਾਣ ਤੋਂ ਪਹਿਲਾਂ ਨੌਜਵਾਨ ਦੋਸਤਾਂ ਕੋਲ ਕਿਉਂ ਗਿਆ ਤੇ ਇਸ ਘਟਨਾ 'ਚ ਕੋਣ-ਕੋਣ ਸ਼ਾਮਲ ਹੈ, ਇਸਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ।


rajwinder kaur

Content Editor

Related News