ਸ਼ਰਾਬੀ ਪਤੀ ਨੇ ਪਤਨੀ ਦਾ ਕਤਲ ਕਰਕੇ ਪੱਖੇ ਨਾਲ ਲਟਕਾਈ ਲਾਸ਼ (ਵੀਡੀਓ)

06/15/2019 12:35:43 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਸ਼ਰਾਬ ਦੇ ਨਸ਼ੇ 'ਚ ਬੇਸੁੱਧ ਇਕ ਵਿਅਕਤੀ ਨੇ ਆਪਣੀ ਹੀ ਪਤਨੀ ਨੂੰ ਗਲਾ ਘੁੱਟ ਕੇ ਜਾਨੋਂ ਮਾਰ ਦਿੱਤਾ ਤੇ ਫਿਰ ਪੁਲਸ ਨੂੰ ਗੁੰਮਰਾਹ ਕਰਨ ਲਈ ਲਾਸ਼ ਪੱਖੇ ਨਾਲ ਲਟਕਾ ਦਿੱਤੀ। ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਹ ਘਟਨਾ ਅੰਮ੍ਰਿਤਸਰ 'ਚ ਸਾਹਮਣੇ ਆਈ ਹੈ, ਜਿਥੇ ਰਾਹੁਲ ਨਾਂ ਦੇ ਵਿਅਕਤੀ ਨੇ ਸ਼ਰਾਬ ਦੇ ਨਸ਼ਾਂ 'ਚ ਪਹਿਲਾਂ ਆਪਣੀ ਪਤਨੀ ਪਿੰਕੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੇ ਜਾਨੋਂ ਮਾਰ ਦਿੱਤਾ ਤੇ ਫਿਰ ਇਸ ਕਤਲ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਲੜਕੀ ਦੇ ਪਰਿਵਾਰ ਮੁਤਾਬਕ ਰਾਹੁਲ ਅਕਸਰ ਪਿੰਕੀ ਨਾਲ ਕੁੱਟਮਾਰ ਕਰਦਾ ਸੀ।  ਪੁਲਸ ਨੇ ਘਟਨਾ ਸਥਾਨ ਤੋਂ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਮੁਤਾਬਕ ਮ੍ਰਿਤਕਾ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ ਤੇ ਉਸਦਾ ਇਕ ਛੋਟਾ ਬੇਟਾ ਵੀ ਹੈ, ਜਿਸਦੇ ਪਿਤਾ ਨੇ ਖੁਦ ਉਸਦੇ ਸਿਰ ਤੋਂ ਮਾਂ ਦਾ ਸਾਇਆ ਸਦਾ ਲਈ ਚੁੱਕ ਦਿੱਤਾ। ਫਿਲਹਾਲ ਮ੍ਰਿਤਕਾ ਦਾ ਪਰਿਵਾਰ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। 


Baljeet Kaur

Content Editor

Related News