ਹੁਣ ਕੁੜੀਆਂ ਵੀ ਬਣਾ ਰਹੀਆਂ ਆਪਣਾ ਕਰੀਅਰ ਐਜ਼ ਏ ਵੈਡਿੰਗ ਪਲਾਨਰ
Tuesday, Jan 21, 2020 - 12:05 PM (IST)
ਅੰਮ੍ਰਿਤਸਰ (ਕਵਿਸ਼ਾ) : ਪੰਜਾਬ ਆਪਣੀ ਅਮੀਰ ਵਿਰਾਸਤ ਕਾਰਨ ਪੂਰੇ ਭਾਰਤ 'ਚ ਜਾਣਿਆ ਜਾਂਦਾ ਹੈ। ਜੇਕਰ ਗੱਲ ਕਰੀਏ ਅੰਮ੍ਰਿਤਸਰ ਦੀ ਇਥੋਂ ਦੇ ਵਿਆਹ ਪੂਰੇ ਭਾਰਤ 'ਚ ਪ੍ਰਸਿੱਧ ਹਨ ਕਿਉਂਕਿ ਇੱਥੋਂ ਦੇ ਲੋਕਾਂ ਨੂੰ ਖਾਣ, ਪਹਿਨਣ ਅਤੇ ਸਜਾਵਟ ਦੇ ਪ੍ਰਤੀ ਵਿਸ਼ੇਸ਼ ਰੁਚੀ ਹੈ। ਵਿਆਹ-ਸ਼ਾਦੀਆਂ 'ਚ ਸਜਾਵਟ ਇਕ ਅਨਿੱਖੜਵਾਂ ਅੰਗ ਹੈ। ਅੱਜਕਲ ਦੀ ਵੈਡਿੰਗ ਪਲਾਨਰ ਦੇ ਬਿਨਾਂ ਸੰਭਵ ਨਹੀਂ। ਜੇਕਰ ਗੱਲ ਕਰੀਏ ਵੈਡਿੰਗ ਪਲਾਨਿੰਗ ਦੀ ਤਾਂ ਇਹ ਮਰਦ ਪ੍ਰਧਾਨ ਟ੍ਰੈਂਡ ਹੈ ਪਰ ਅੱਜਕਲ ਔਰਤਾਂ ਵੀ ਇਸ ਨੂੰ ਕਾਫ਼ੀ ਤੇਜ਼ੀ ਨਾਲ ਅਪਨਾ ਰਹੀਆਂ ਹਨ। ਵੈਡਿੰਗ ਪਲਾਨਿੰਗ ਕੇਵਲ ਇਕ ਵਿਅਕਤੀ ਦਾ ਕੰਮ ਨਹੀਂ, ਇਸ ਵਿਚ ਬਹੁਤ ਸਾਰੇ ਲੋਕਾਂ ਨਾਲ ਡੀਲ ਕਰਨੀ ਪੈਂਦੀ ਹੈ। ਜ਼ਿਆਦਾਤਰ ਜਿੰਨੇ ਵੀ ਵਰਕਰ ਹੁੰਦੇ ਹਨ, ਉਹ ਆਦਮੀ ਹੁੰਦੇ ਹਨ। ਇਸ ਫੀਲਡ 'ਚ ਇਕ ਲੜਕੀ ਦਾ ਲੀਡਰ ਹੋਣਾ ਕਾਫ਼ੀ ਮੁਸ਼ਕਲਾਂ ਭਰਿਆ ਕੰਮ ਹੈ। ਜੇਕਰ ਤੁਹਾਡੇ 'ਚ ਉਤਸ਼ਾਹ ਅਤੇ ਚਾਹਤ ਹੈ ਤਾਂ ਤੁਸੀਂ ਇਸ ਫੀਲਡ ਵਿਚ ਬਹੁਤ ਅਸਾਨੀ ਨਾਲ ਅੱਗੇ ਵੱਧ ਸਕਦੇ ਹੋ।
ਮਰਦ ਪ੍ਰਧਾਨ ਟ੍ਰੇਡ 'ਚ ਸ਼ਿਖਾ ਨੇ ਬਣਾਈ ਆਪਣੀ ਥਾਂ
'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵੈਡਿੰਗ ਪਲਾਨਰ ਸ਼ਿਖਾ ਸਰੀਨ ਨੇ ਦੱਸਿਆ ਕਿ ਵੈਡਿੰਗ ਪਲਾਨਿੰਗ ਦਾ ਟ੍ਰੇਡ ਇਕ ਮਰਦ ਪ੍ਰਧਾਨ ਕਿੱਤਾ ਮੰਨਿਆ ਜਾਂਦਾ ਹੈ। ਫਿਰ ਵੀ ਉਨ੍ਹਾਂ ਨੇ ਸ਼ੁਰੂ ਤੋਂ ਆਟਿਸਟਕ ਮਾਈਂਡ ਕਾਰਣ ਆਪਣੇ ਵਿਆਹ ਤੋਂ ਬਾਅਦ ਉਨ੍ਹਾਂ ਆਪਣੇ ਪਤੀ ਦੇ ਵੈਡਿੰਗ ਪਲਾਨਰ ਦੇ ਬਿਜ਼ਨੈੱਸ 'ਚ ਰੁਚੀ ਵਿਖਾਈ। ਸ਼ੁਰੂ 'ਚ ਕੁਝ ਪੇਂਟਿੰਗ, ਡਰਾਇੰਗ, ਡਿਜ਼ਾਈਨਿੰਗ ਦੇ ਤੌਰ 'ਤੇ ਆਪਣਾ ਹਿੱਸਾ ਬਿਜ਼ਨੈੱਸ ਵਿਚ ਪਾਇਆ। ਡੈਸਟੀਨੀ ਨੇ ਉਨ੍ਹਾਂ ਨੂੰ ਇਕ ਵੱਡਾ ਮੌਕਾ ਦਿੱਤਾ, ਜਦਕਿ ਉਨ੍ਹਾਂ ਨੂੰ ਆਪਣੇ ਪਤੀ ਨਾਲ ਇਕ ਵਿਸ਼ੇਸ਼ ਗੈਦਰਿੰਗ 'ਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੀ ਤੁਲਨਾ ਦਿੱਲੀ ਤੋਂ ਆਈ ਇਕ ਵੈਡਿੰਗ ਪਲਾਨਰ ਦੇ ਤੌਰ 'ਤੇ ਕੀਤੀ ਜਾਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਕਦੇ ਪਿੱਛੇ ਨਹੀਂ ਮੁੜ ਕੇ ਵੇਖਿਆ। ਅੱਜ ਉਨ੍ਹਾਂ ਨੂੰ ਇਸ ਇੰਡਸਟਰੀ ਵਿਚ 10ਵਾਂ ਸਾਲ ਸ਼ੁਰੂ ਹੋ ਚੁੱਕਿਆ ਹੈ। ਆਪਣੇ ਵਰਕਿੰਗ ਤਜਰਬੇ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਚੈਲੇਂਜ ਦਾ ਸਾਹਮਣਾ ਕਰਣਾ ਪਿਆ ਪਰ ਜਿਸ ਨੂੰ ਸ਼ਿਖਾ ਨੇ ਬਾਖੂਬੀ ਸਾਹਮਣਾ ਕਰ ਕੇ ਨਿਭਾਇਆ। ਵੈਡਿੰਗ ਡੈਕੋਰੇਸ਼ਨ ਬਾਰੇ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਅੱਜਕਲ ਫਿਰ ਤੋਂ ਪੁਰਾਣੇ ਦੌਰ ਦੀ ਡੈਕੋਰੇਸ਼ਨ ਵਰਗੇ ਿਜਵੇਂ ਬੂਟਾ, ਝੂਮਰ, ਪਿੱਪਲ ਦੀਆਂ ਪੱਤੀਆਂ ਇਸ ਤਰ੍ਹਾਂ ਦੀ ਟਰਡੀਸ਼ਨਲ ਪੰਜਾਬੀ ਡੈਕੋਰੇਸ਼ਨ ਨਵੇਂ ਕਲਚਰ ਦੇ ਨਾਲ ਮਿਲਾ ਕੇ ਕੀਤੀ ਜਾਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਅਜੋਕੇ ਗੈਸਟ ਡੈਕੋਰੇਸ਼ਨ ਤੋਂ ਲੈ ਕੇ ਫੂਡ ਵਿਚ ਪੂਰੀ ਤਰ੍ਹਾਂ ਨਾਲ ਅਪਗਰੇਡਿਡ ਹੈ। ਅਜਿਹੇ ਲੋਕਾਂ ਦੇ ਨਾਲ ਕੰਮ ਕਰ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ।
ਅੰਮ੍ਰਿਤਸਰ ਬਣਦਾ ਜਾ ਰਿਹੈ ਡੈਸਟੀਨੇਸ਼ਨ ਵੈਡਿੰਗ ਹੱਬ
ਉਨ੍ਹਾਂ ਦੱਸਿਆ ਕਿ ਇਸ ਵਜ੍ਹਾ ਨਾਲ ਅੰਮ੍ਰਿਤਸਰ ਅੱਜਕਲ ਡੈਸਟੀਨੇਸ਼ਨ ਵੈਡਿੰਗ ਹੱਬ ਵੀ ਬਣਦਾ ਜਾ ਰਿਹਾ ਹੈ ਕਿਉਂਕਿ ਇੱਥੇ ਦੇ ਲੋਕਾਂ ਦਾ ਟੇਸਟ ਖਾਣ, ਪਹਿਨਣ, ਸਜਣ, ਸੰਵਰਨ ਦੇ ਪ੍ਰਤੀ ਹੈ। ਸ਼ਹਿਰ ਵਿਚ ਗੋਲਡਨ ਟੈਂਪਲ ਇੱਕ ਵਿਸ਼ੇਸ਼ ਖਿੱਚ ਦਾ ਕੇਂਦਰ ਤਾਂ ਹੈ ਹੀ ਜਿਸ ਦੀ ਵਜ੍ਹਾ ਨਾਲ ਲੋਕ ਸ਼ਾਦੀਆਂ ਲਈ ਡੈਸਟੀਨੇਸ਼ਨ ਵੈਡਿੰਗ ਪਲੇਸ ਦੀ ਤਰ੍ਹਾਂ ਅੰਮ੍ਰਿਤਸਰ ਨੂੰ ਚੁਣਨਾ ਚਾਹੁੰਦੇ ਹਨ। ਨਾਲ ਹੀ ਇੱਥੇ ਦੇ ਖਾਣੇ ਦਾ ਸਵਾਦ ਪੂਰੇ ਭਾਰਤ ਵਸ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਗੱਲ ਕਰੀਏ ਵਿਦੇਸ਼ਾਂ ਦੀ ਤਾਂ ਜਿੰਨੇ ਵੀ ਭਾਰਤੀ ਵਿਦੇਸ਼ਾਂ ਵਿਚ ਵਸੇ ਹਨ ਪਰ ਉਨ੍ਹਾਂ ਦੀ ਰੂਹ ਅੱਜ ਵੀ ਆਪਣੇ ਦੇਸ਼ ਨਾਲ ਜੁੜੀ ਹੋਈ ਹੈ ਜਿਸ ਦੀ ਵਜ੍ਹਾ ਨਾਲ ਵਿਆਹ ਜਾਂ ਕੋਈ ਹੋਰ ਵਿਸ਼ੇਸ਼ ਸਮਾਗਮ ਲੋਕ ਆਪਣੇ ਦੇਸ਼ ਅਤੇ ਖਾਸ ਤੌਰ 'ਤੇ ਅੰਮ੍ਰਿਤਸਰ ਵਿਚ ਆਕੇ ਹੀ ਕਰਨਾ ਚਾਹੁੰਦੇ ਹਨ।