ਅੰਮ੍ਰਿਤਸਰ ਦਾ ਇਕ ਅਜਿਹਾ ਪਿੰਡ, ਜਿਥੇ ਹਰ ਘਰ ਹੋਇਆ 'ਕ੍ਰਾਈਮ ਦਾ ਸ਼ਿਕਾਰ' (ਵੀਡੀਓ)

Friday, Nov 22, 2019 - 05:38 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਪਿੰਡ ਜੇਠੂਵਾਲਾ ਨੂੰ 'ਕ੍ਰਾਈਮ ਵਿਲੇਜ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਿਉਂਕਿ ਇਸ ਪਿੰਡ ਦਾ ਹਰ ਘਰ ਕ੍ਰਾਈਮ ਦਾ ਸ਼ਿਕਾਰ ਹੈ। ਇਥੇ ਚੋਰੀਆਂ, ਲੁੱਟਾ-ਖੋਹਾ ਤੇ ਛੇੜਛਾੜ ਆਮ ਗੱਲਾਂ ਹਨ। ਇਸ ਪਿੰਡ ਦੇ ਰੁੱਖ ਤੱਕ ਚੋਰਾਂ ਵਲੋਂ ਚੋਰੀ ਕਰ ਲਏ ਜਾਂਦੇ। 

ਇਸ ਸਬੰਧੀ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਚੋਰਾਂ ਨੂੰ ਫੜ ਕੇ ਪੁਲਸ ਹਵਾਲੇ ਕਰ ਚੁੱਕੇ ਹਨ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਤੋਂ ਦੁਖੀ ਹੋ ਕੇ ਹੁਣ ਉਨ੍ਹਾਂ ਵਲੋਂ ਪਿੰਡ 'ਚ ਦਿਨ ਵੇਲੇ ਵੀ ਠੀਕਰੀ ਪਹਿਰਾ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦਾ ਹਾਲ ਤਾਂ ਬਿਹਾਰ ਤੋਂ ਵੀ ਬੁਰਾ ਹੋ ਚੁੱਕਾ ਹੈ। 

ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ 'ਚ ਰੇਡ ਕੀਤੀ ਗਈ ਹੈ ਤੇ ਹੁਣ ਸਭ ਠੀਕਠਾਕ ਹੈ।    


author

Baljeet Kaur

Content Editor

Related News