ਅੰਮ੍ਰਿਤਸਰ ਰੇਲ ਹਾਦਸਾ : ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੱਕ ਜਾਰੀ ਰਹੇਗਾ ਸੰਘਰਸ਼: ਸ਼ਵੇਤ ਮਲਿਕ

Saturday, Oct 27, 2018 - 08:53 AM (IST)

ਅੰਮ੍ਰਿਤਸਰ ਰੇਲ ਹਾਦਸਾ : ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੱਕ ਜਾਰੀ ਰਹੇਗਾ ਸੰਘਰਸ਼: ਸ਼ਵੇਤ ਮਲਿਕ

ਅੰਮ੍ਰਿਤਸਰ (ਜ.ਬ.)— ਦੁਸਹਿਰੇ ਮੌਕੇ ਸਥਾਨਕ ਜੌੜਾ ਫਾਟਕ ਇਲਾਕੇ 'ਚ ਵਾਪਰੇ ਰੇਲ ਹਾਦਸੇ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਇਕ-ਦੂਜੇ 'ਤੇ ਦੋਸ਼ ਲਗਾਉਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ੁੱਕਰਵਾਰ ਨੂੰ ਇਥੇ ਮੰਡਲ ਪੱਧਰ ਤੋਂ ਲੈ ਕੇ ਜ਼ਿਲਾ ਪੱਧਰ ਤੱਕ ਦੇ ਅਧਿਕਾਰੀਆਂ ਅਤੇ ਸੀਨੀਅਰ ਵਰਕਰਾਂ ਨਾਲ ਕੀਤੀ ਬੈਠਕ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਆਵਾਜ਼ ਬੁਲੰਦ ਨਾ ਕਰਦਾ ਤਾਂ ਇਹ ਹਾਦਸਾ ਠੰਡੇ ਬਸਤੇ 'ਚ ਚਲਾ ਜਾਂਦਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਮੌਜੂਦਾ ਸਰਕਾਰ ਜੇਕਰ ਪੀੜਤ ਪਰਿਵਾਰਾਂ ਲਈ ਕੁਝ ਕਰ ਵੀ ਰਹੀ ਹੈ ਤਾਂ ਇਹ ਸਭ ਗਠਜੋੜ ਵੱਲੋਂ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਬਦੌਲਤ ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਸਟਿਸ ਡਿਲੇਅ (ਇਨਸਾਫ 'ਚ ਦੇਰੀ) ਦਾ ਇਹੀ ਅਰਥ ਮੰਨਿਆ ਜਾਂਦਾ ਹੈ ਜਸਟਿਸ ਡਿਨਾਈਡ (ਇਨਸਾਫ ਦੇਣ ਤੋਂ ਪਾਸਾ ਵੱਟਣਾ)। ਇਸ ਲਈ ਪੀੜਤ ਪਰਿਵਾਰਾਂ ਨੂੰ ਜਲਦੀ ਇਨਸਾਫ ਦਿਵਾਉਣ ਲਈ ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ।

ਸਿੱਧੂ ਅਤੇ ਜਾਖੜ ਨੂੰ ਦਿੱਤੀ ਚੁਣੌਤੀ-ਮਲਿਕ ਨੇ ਕਿਹਾ ਕਿ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਬੀਤੇ ਦਿਨ ਸਿੱਧੂ ਦੇ ਘਰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਅਜਿਹੇ ਮਾਮਲਿਆਂ 'ਚ ਸਿਟਿੰਗ ਜੱਜ ਜਾਂਚ ਨਹੀਂ ਕਰ ਸਕਦੇ, ਇਸ 'ਤੇ ਮਲਿਕ ਨੇ ਜਾਖੜ ਅਤੇ ਸਿੱਧੂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸਿੱਧੂ ਜਾਂ ਫਿਰ ਜਾਖੜ ਹਲਫੀਆ ਬਿਆਨ ਦੇਣ ਕਿ ਅਜਿਹੇ ਮਾਮਲਿਆਂ ਦੀ ਸਿਟਿੰਗ ਜੱਜ ਜਾਂਚ ਨਹੀਂ ਕਰ ਸਕਦੇ।
ਇਸ ਮੌਕੇ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਡਾ. ਬਲਦੇਵ ਰਾਜ ਚਾਵਲਾ, ਭਾਜਪਾ ਪ੍ਰਦੇਸ਼ ਬੁਲਾਰਾ ਰਜੇਸ਼ ਹਨੀ, ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ, ਭਾਜਪਾ ਜ਼ਿਲਾ ਪ੍ਰਧਾਨ ਆਨੰਦ ਸ਼ਰਮਾ, ਮਹਿਲਾ ਮੋਰਚੇ ਦੀ ਸੂਬਾ ਪ੍ਰਧਾਨ ਰੀਨਾ ਜੇਤਲੀ, ਭਾਜਯੁਮੋ ਜ਼ਿਲਾ ਪ੍ਰਧਾਨ ਗੌਤਮ ਅਰੋੜਾ ਸਮੇਤ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ।


Related News