ਕਾਸ਼ੀ ''ਚ ਟੁੱਟਿਆ ਸੀ ਪੁਲ, ਕੀ ਪ੍ਰਧਾਨ ਮੰਤਰੀ ਨੂੰ ਮੰਨ ਲਿਆ ਜ਼ਿੰਮੇਵਾਰ: ਸਿੱਧੂ (ਵੀਡੀਓ)

Tuesday, Oct 23, 2018 - 06:35 PM (IST)

ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ ਰੇਲ ਹਾਦਸੇ ਦੇ ਸ਼ਿਕਾਰ ਹੋਏ ਪੀੜਤ ਪਰਿਵਾਰਾਂ 'ਚੋਂ 8 ਪਰਿਵਾਰਾਂ ਨੂੰ ਅੱਜ 5-5 ਲੱਖ ਦੀ ਰਾਸ਼ੀ ਵੰਡੀ ਗਈ। ਦੱਸ ਦੇਈਏ ਕਿ ਬੀਤੇ ਦਿਨ ਵੀ ਪੰਜਾਬ ਸਰਕਾਰ ਵੱਲੋਂ 21 ਪੀੜਤ ਪਰਿਵਾਰਾਂ ਨੂੰ ਚੈੱਕ ਵੰਡੇ ਗਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਏ ਆਪਣੇ 'ਤੇ ਲੱਗ ਰਹੇ ਦੋਸ਼ਾਂ ਸਬੰਧੀ ਨਵਜੋਤ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕਾਸ਼ੀ 'ਚ ਵੀ ਪੁਲ ਡਿਗਿਆ ਸੀ ਤਾਂ ਕੀ ਉਸ ਹਾਦਸੇ ਲਈ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਮੰਨਿਆ ਗਿਆ। ਕੀ ਉਨ੍ਹਾਂ ਖਿਲਾਫ ਐੱਫ. ਆਈ. ਆਰ. ਦਰਜ ਹੋਈ। ਉਨ੍ਹਾਂ ਨੇ ਕਿਹਾ ਕਿ ਉਥੇ ਪ੍ਰਧਾਨ ਮੰਤਰੀ 'ਤੇ ਪਰਚਾ ਦਰਜ ਕਿਉਂ ਨਹੀਂ ਹੋਇਆ ਅਤੇ ਮੇਰੇ 'ਤੇ ਕਿਉਂ। ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਜਿਸ ਸਥਾਨ 'ਤੇ ਰੇਲ ਹਾਦਸਾ ਹੋਇਆ ਹੈ, ਉਥੋਂ ਦੇ ਵਿਧਾਇਕ 'ਤੇ ਮਾਮਲਾ ਦਰਜ ਨਹੀਂ ਹੋਇਆ ਹੈ ਤਾਂ ਮੈਨੂੰ ਕਿਉਂ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋਕਿ ਗਲਤ ਹੈ। 

ਸਿੱਧੂ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਦੁੱਖ ਵੰਡਾਉਣ ਦਾ ਕੰਮ ਪੰਜਾਬ ਸਰਕਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਜੋ ਰਾਜਨੀਤੀ ਕਰ ਰਹੇ ਹਨ, ਉਹ ਗਲਤ ਹੈ ਅਤੇ ਲਾਸ਼ਾਂ 'ਤੇ ਰਾਜਨੀਤੀ ਕਰਨੀ ਉਨ੍ਹਾਂ ਨੂੰ ਮਹਿੰਗੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਉਂਗਲਾਂ ਚੁੱਕਣੀਆਂ ਕਿਸੇ 'ਤੇ ਬੜੀਆਂ ਸੌਖੀਆਂ ਹਨ ਪਰ ਦੁੱਖ ਵੰਡਾਉਣੇ ਬੜੇ ਔਖੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਾਦਸਾ ਜੀ. ਆਰ. ਪੀ. ਦੇ ਏਰੀਆ 'ਚ ਹੋਇਆ ਅਤੇ ਉਨ੍ਹਾਂ ਨੂੰ ਜਵਾਬ ਦੇਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਹਾਦਸੇ ਸਬੰਧੀ ਪੂਰੀ ਜਾਂਚ ਹੋਣੀ ਚਾਹੀਦੀ ਹੈ।


Related News