ਅੰਮ੍ਰਿਤਸਰ ਰੇਲ ਹਾਦਸਾ : ਕੱਟੀ ਲਾਸ਼ ਨੂੰ ਲੈ ਕੇ ਜੀ. ਆਰ. ਪੀ. ਕਰ ਰਹੀ ਹੈ ਸਿਰ ਦੀ ਭਾਲ

10/25/2018 6:17:01 PM

ਅੰਮ੍ਰਿਤਸਰ (ਜ. ਬ., ਜਸ਼ਨ) : 19 ਅਕਤੂਬਰ ਨੂੰ ਰੇਲ ਹਾਦਸੇ ਤੋਂ ਬਾਅਦ ਹੁਣ ਤੱਕ 60 ਤੋਂ ਵੱਧ ਮ੍ਰਿਤਕ ਦੇਹਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ ਪਰ ਇਕ ਸਿਰ ਕੱਟੀ ਲਾਸ਼ ਪਿਛਲੇ 5 ਦਿਨਾਂ ਤੋਂ ਜੀ. ਆਰ. ਪੀ. ਦੀ ਹਿਰਾਸਤ ਵਿਚ ਹੈ ਅਤੇ ਭਾਲ ਹੈ ਉਸ ਦੇ ਸਿਰ ਦੀ। ਸਿਰ ਤੋਂ ਬਿਨਾਂ ਕਿਵੇਂ ਲਾਸ਼ ਦਾ ਸਸਕਾਰ ਹੋਵੇ ਅਤੇ  ਕਿਵੇਂ ਪਛਾਣ ਹੋ ਸਕੇ, ਇਸ ਦੇ ਲਈ ਹੁਣ ਲਾਸ਼ ਦਾ ਡੀ. ਐੱਨ. ਏ. ਕਰਵਾਇਆ ਗਿਆ ਹੈ। ਸਵਾਲ ਇਹ ਹੈ ਕਿ ਆਖਿਰ ਸਿਰ ਕੱਟੀ ਲਾਸ਼ ਦਾ ਸਸਕਾਰ ਕਦੋਂ ਹੋਵੇਗਾ, ਜੇਕਰ ਸਿਰ ਨਾ ਮਿਲਿਆ ਤਾਂ ਧੜ ਕਦੋਂ ਤੱਕ ਜੀ. ਆਰ. ਪੀ. ਸੰਭਾਲ ਕੇ ਰੱਖੇਗੀ। ਸਭ ਨੂੰ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਿਰ ਕੱਟੀ ਲਾਸ਼ 'ਤੇ ਹੁਣ ਤੱਕ 3 ਪਰਿਵਾਰਾਂ ਨੇ ਹੱਕ ਜਤਾਇਆ ਹੈ, ਜਿਸ ਵਿਚ ਮੱਧ ਪ੍ਰਦੇਸ਼ ਦੇ ਪ੍ਰੀਤਮ ਨੇ ਕਿਹਾ ਕਿ ਉਸ ਦੇ ਭਰਾ ਸੀਤਾ ਰਾਮ ਦੀ ਲਾਸ਼ ਹੈ, ਜਦੋਂ ਕਿ ਉੱਤਰ ਪ੍ਰਦੇਸ਼ ਦੇ ਗੋਂਡਾ ਵਾਸੀ ਗੀਤਾ ਨਾਂ ਦੀ ਔਰਤ ਨੇ ਇਸ ਲਾਸ਼ ਨੂੰ ਆਪਣਾ ਪਤੀ ਦੱਸਿਆ, ਇਸੇ ਤਰ੍ਹਾਂ ਬਿਹਾਰ ਦੇ ਇਕ ਪਰਿਵਾਰ ਨੇ ਵੀ ਹੱਕ ਜਤਾਇਆ ਹੈ। ਹਾਲਾਂਕਿ ਇਹ 3 ਪਰਿਵਾਰ ਦੇ ਹੱਕ ਜਤਾਉਣ ਵਾਲੇ ਲੋਕਾਂ  ਕੋਲ ਕੋਈ ਠੋਸ ਸਬੂਤ ਨਹੀਂ ਸੀ, ਜਿਸ ਨਾਲ ਪਤਾ ਲੱਗ ਸਕਦਾ ਕਿ ਇਹ ਲਾਸ਼ ਕਿਸ ਦੀ ਹੈ। 

ਅਜਿਹੇ 'ਚ ਪੁਲਸ ਕੋਲ ਵੀ ਅਸਲੀ-ਨਕਲੀ ਮੈਂਬਰਾਂ ਨੂੰ ਲੈ ਕੇ ਕੋਈ ਅਜਿਹਾ ਤਰੀਕਾ ਨਹੀਂ ਹੈ ਜੋ ਪਛਾਣ ਕਰ ਸਕੇ, ਹੁਣ ਸਿਰਫ ਡੀ. ਐੱਨ. ਏ. ਦੀ ਰਿਪੋਰਟ ਹੀ ਦੱਸੇਗੀ ਕਿ ਸਿਰ ਕੱਟੀ ਲਾਸ਼ ਆਖਿਰ ਕਿਸ ਪਰਿਵਾਰ ਦੀ ਹੈ। ਲੋਕ ਅਜਿਹੇ ਵੀ ਹਨ ਜੋ 5 ਲੱਖ ਦੇ ਚੱਕਰ 'ਚ ਸਿਰ ਕੱਟੀ ਲਾਸ਼ 'ਤੇ ਦਾਅਵਾ ਤਾਂ ਕਰ ਰਹੇ ਹਨ ਪਰ ਸਬੂਤ ਉਨ੍ਹਾਂ ਕੋਲ ਨਹੀਂ ਹੈ। ਜੀ. ਆਰ. ਪੀ. ਥਾਣਾ ਮੁਖੀ ਬਲਬੀਰ ਸਿੰਘ ਘੁੰਮਣ ਕਹਿੰਦੇ ਹਨ ਕਿ ਲਾਸ਼ 'ਤੇ 3 ਪਰਿਵਾਰਾਂ ਨੇ ਹੱਕ ਜਤਾਇਆ ਸੀ ਪਰ ਲਾਸ਼ ਕੋਲ ਨਾ ਕੋਈ ਮੋਬਾਇਲ ਮਿਲਿਆ ਤੇ ਨਾ ਹੀ ਕੋਈ ਦਸਤਾਵੇਜ਼, ਅਜਿਹੇ 'ਚ ਲਾਸ਼ ਨੂੰ ਜੀ. ਆਰ. ਪੀ. ਨੇ ਹਿਰਾਸਤ ਵਿਚ ਰੱਖਿਆ ਹੈ। 


Related News