ਅੰਮ੍ਰਿਤਸਰ ਪਹੁੰਚੇ ਭਾਜਪਾ ਉਮੀਦਵਾਰ ਸੰਨੀ ਦਿਓਲ
Sunday, Apr 28, 2019 - 04:07 PM (IST)
ਅੰਮ੍ਰਿਤਸਰ (ਵੈਬ ਡੈਸਕ) : ਬੀਤੇ ਦਿਨ ਭਾਜਪਾ ਵਿੱਚ ਸ਼ਾਮਿਲ ਹੋਏ ਮਸ਼ਹੂਰ ਐਕਟਰ ਤੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਅੱਜ ਸ਼੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ । ਜਾਣਕਾਰੀ ਮੁਤਾਬਕ ਭਾਜਪਾ ਵਲੋਂ ਟਿਕਟ ਮਿਲਣ ਤੋਂ ਬਾਅਦ ਪਹਿਲੀਵਾਰ ਸੰਨੀ ਦਿਓਲ ਅਮ੍ਰਿਤਸਰ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਵੀ ਹਾਜਰ ਸਨ। ਉਹ ਅੱਜ ਦੀ ਰਾਤ ਅਮ੍ਰਿਤਸਰ ਵਿੱਚ ਰਹਿਣਗੇ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੱਥਾ ਟੇਕ ਕਿ 29 ਅਪ੍ਰੈਲ ਨੂੰ ਸਵੇਰੇ ਆਪਣੇ ਨਜ਼ਦੀਕੀ ਅਤੇ ਕਈ ਮਸ਼ਹੂਰ ਸਿਤਾਰਿਆ ਅਤੇ ਭਾਜਪਾ ਦੇ ਸੀਨੀਅਰ ਆਗੂਆ ਦੇ ਕਾਫਲੇ ਦੇ ਨਾਲ ਗੁਰਦਾਸਪੁਰ ਦੇ ਲੋਕਾਂ ਨਾਲ ਮਿਲਣ ਅਤੇ ਭਾਜਪਾ ਵੱਲੋਂ ਰੱਖੀ ਵੱਡੀ ਰੈਲੀ ਵਿਚ ਸ਼ਾਮਲ ਹੋਣ ਲਈ ਗੁਰਦਾਸਪੁਰ ਨੂੰ ਰਵਾਨਾ ਹੋਣਗੇ। ਜ਼ਿਕਰਯੋਗ ਹੈ ਕਿ ਏਅਰਪੋਰਟ ਰਾਜਾਸਾਂਸੀ ਤੇ ਉਨ੍ਹਾਂ ਨੂੰ ਚਾਹੁਣ ਵਾਲੇ ਸੰਨੀ ਦਿਉਲ ਦੀ ਇੱਕ ਝਲਕ ਪਾਉਣ ਲਈ ਕਈ ਘੰਟੇ ਇੰਤਜਾਰ ਕਰਦੇ ਰਹੇ।ਜਾਣਕਾਰੀ ਮੁਤਾਬਿਕ ਕਾਂਗਰਸ ਪਾਰਟੀ ਦੇ ਦਿਗਜ਼ ਨੇਤਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਜੋ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਰਹਿ ਚੁੱਕੇ ਐਮ,ਪੀ ਤੇ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੂੰ ਹਰਾਉਣ ਲਈ ਸੰਨੀ ਦਿਉਲ ਦੇ ਪਰਿਵਾਰਕ ਮੈਂਬਰ, ਬੋਬੀ ਦਿਓਲ, ਧਰਮਿੰਦਰ ਤੇ ਹੋਰ ਕਈ ਫਿਲਮੀ ਸਿਤਾਰੇ ਪਹੁੰਚ ਰਹੇ ਹਨ।