ਪਾਕਿ ਤੋਂ ਆਈ ਕਰੋੜਾਂ ਦੀ ਹੈਰੋਇਨ ਬਰਾਮਦ, ਸਾਲੇ ਨੂੰ ਫਸਾ ਜੀਜਾ ਫਰਾਰ

Thursday, Oct 24, 2019 - 04:29 PM (IST)

ਪਾਕਿ ਤੋਂ ਆਈ ਕਰੋੜਾਂ ਦੀ ਹੈਰੋਇਨ ਬਰਾਮਦ, ਸਾਲੇ ਨੂੰ ਫਸਾ ਜੀਜਾ ਫਰਾਰ

ਅੰਮ੍ਰਿਤਸਰ (ਸੁਮਿਤ ਖੰਨਾ) : ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਐੱਸ.ਟੀ.ਐੱਫ. ਅੰਮ੍ਰਿਤਸਰ ਨੇ 9 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਸਤਨਾਮ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਦਕਿ ਦੂਜਾ ਵਿਅਕਤੀ ਬਲਵਿੰਦਰ ਸਿੰਘ ਫਰਾਰ ਹੋ ਗਿਆ। ਇਹ ਦੋਵੇਂ ਰਿਸ਼ਤੇ ਵਿਚ ਜੀਜਾ-ਸਾਲਾ ਹਨ ਅਤੇ ਮਿਲ ਕੇ ਨਸ਼ਾ ਤਸਕਰੀ ਕਰਦੇ ਸਨ। ਫੜੀ ਗਈ ਹੈਰੋਇਨ ਦੀ ਕੀਮਤ 45 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਐੱਸ.ਟੀ.ਐੱਫ. ਮੁਖੀ ਨੇ ਦੱਸਿਆ ਕਿ ਸਤਨਾਮ ਸਿੰਘ ਅਤੇ ਬਲਵਿੰਦਰ ਸਿੰਘ ਖਿਲਾਫ ਪਹਿਲਾਂ ਵੀ ਹੈਰੋਇਨ ਦੇ ਕਈ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

cherry

Content Editor

Related News