ਨਨਕਾਣਾ ਸਾਹਿਬ ਤੋਂ ਆਉਣ ਵਾਲੇ ਨਗਰ ਕੀਰਤਨ ਲਈ ਨਵਾਂ ਰੂਟ ਪਲਾਨ ਜਾਰੀ

Thursday, Aug 01, 2019 - 10:19 AM (IST)

ਨਨਕਾਣਾ ਸਾਹਿਬ ਤੋਂ ਆਉਣ ਵਾਲੇ ਨਗਰ ਕੀਰਤਨ ਲਈ ਨਵਾਂ ਰੂਟ ਪਲਾਨ ਜਾਰੀ

ਅੰਮ੍ਰਿਤਸਰ(ਜਸ਼ਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ੍ਰ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਚੱਲ ਕੇ ਨਗਰ ਕੀਰਤਨ ਵਾਹਗਾ ਬਾਰਡਰ ਅਟਾਰੀ ਦੇ ਰਸਤੇ ਹੁੰਦਾ ਹੋਇਆ ਸ਼ਹਿਰ 'ਚ ਦਾਖਲ ਹੋਵੇਗਾ। ਨਗਰ ਕੀਰਤਨ ਦੇ ਆਉਣ ਸਮੇਂ ਸ਼ਹਿਰ 'ਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਸ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਏ. ਡੀ. ਸੀ. ਪੀ. ਟ੍ਰੈਫਿਕ ਦਿਲਬਾਗ ਸਿੰਘ ਅਤੇ ਏ. ਸੀ. ਪੀ. ਟ੍ਰੈਫਿਕ ਗੁਰਮੀਤ ਸਿੰਘ ਵੱਲੋਂ ਬੁੱਧਵਾਰ ਨੂੰ ਵੱਖ-ਵੱਖ ਡਾਈਵਰਸ਼ਨ ਪੁਆਇੰਟ ਲਾਏ ਗਏ।

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਸੀ. ਪੀ. ਟ੍ਰੈਫਿਕ ਗੁਰਮੀਤ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਜਾਮ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਇਹ ਨਵਾਂ ਰੂਟ ਪਲਾਨ 1 ਅਗਸਤ ਲਈ ਬਣਾਇਆ ਗਿਆ ਹੈ, ਜਿਸ ਤਹਿਤ ਡਾਈਵਰਸ਼ਨ ਪਲਾਨ ਖਾਸਾ ਤੋਂ ਸ਼ਹਿਰ 'ਚ ਦਾਖਲ ਹੋਣ ਵਾਲੀ ਟ੍ਰੈਫਿਕ ਨੂੰ ਇੰਡੀਆ ਗੇਟ ਤੋਂ ਬਾਈਪਾਸ ਰਾਹੀਂ ਗੁੰਮਟਾਲਾ ਨੂੰ ਡਾਈਵਰਟ ਕੀਤਾ ਗਿਆ ਹੈ। ਨਰਾਇਣਗੜ੍ਹ, ਰਣਜੀਤਪੁਰਾ, ਭੱਲਾ ਕਾਲੋਨੀ, ਸਰਕਾਰੀ ਸਕੂਲ (ਲੜਕੀਆਂ) ਘਣੂਪੁਰ ਕਾਲੇ, ਖੰਡਵਾਲਾ ਦੀ ਟ੍ਰੈਫਿਕ ਨੂੰ ਸ਼ੇਰਸ਼ਾਹ ਸੂਰੀ ਰੋਡ ਰਾਹੀਂ ਬਾਈਪਾਸ ਡੇਰਾ ਬਾਬਾ ਦਰਸ਼ਨ ਸਿੰਘ ਰਾਹੀਂ ਡਾਈਵਰਟ ਕੀਤਾ ਜਾਵੇਗਾ। ਗੁਰੂ ਨਾਨਕ ਦੇਵ ਯੂਨੀਵਰਸਟੀ, ਖਾਲਸਾ ਕਾਲਜ, ਨਿੱਕਾ ਸਿੰਘ ਕਾਲੋਨੀ, ਗੁਰੂ ਨਾਨਕਪੁਰਾ ਵਾਲੀ ਟ੍ਰੈਫਿਕ ਨੂੰ ਵਾਇਆ ਪੁਤਲੀਘਰ ਗਵਾਲ ਮੰਡੀ ਚੌਕ ਵੱਲ ਡਾਈਵਰਟ ਕੀਤਾ ਗਿਆ ਹੈ।

ਇਸ ਤੋਂ ਅੱਗੇ ਕੰਟੋਨਮੈਂਟ ਚੌਕ ਨੱਟ ਪੀਰ ਚੌਕ ਰਾਹੀਂ ਕਚਹਿਰੀ ਚੌਕ ਵੱਲ ਡਾਈਵਰਟ ਕੀਤਾ ਗਿਆ ਹੈ। ਰਾਣੀ ਕਾ ਬਾਗ ਤੋਂ ਟ੍ਰੈਫਿਕ ਨੂੰ ਨਹਿਰ ਵਾਲਾ ਦਫਤਰ ਚੌਕ ਰਾਹੀਂ ਰਿਆਲਟੋ ਚੌਕ ਵੱਲ ਡਾਈਵਰਟ ਕੀਤਾ ਗਿਆ ਹੈ। ਰੇਲਵੇ ਸਟੇਸ਼ਨ ਤੋਂ ਟ੍ਰੈਫਿਕ ਨੂੰ ਲਿੰਕ ਰੋਡ ਰਾਹੀਂ ਕੋਰਟ ਰੋਡ ਵੱਲ ਡਾਈਵਰਟ ਕੀਤਾ ਗਿਆ ਹੈ। ਹਾਲ ਗੇਟ ਤੋਂ ਟ੍ਰੈਫਿਕ ਨੂੰ ਸਿਕੰਦਰੀ ਗੇਟ, ਹਾਥੀ ਗੇਟ, ਲੋਹਗੜ੍ਹ ਚੌਕ, ਲਾਹੌਰੀ ਗੇਟ ਚੌਕ, ਖਜ਼ਾਨਾ ਗੇਟ ਰਾਹੀਂ ਚਾਟੀਵਿੰਡ ਨੂੰ ਡਾਈਵਰਟ ਕੀਤਾ ਗਿਆ ਹੈ ਅਤੇ ਝਬਾਲ ਰੋਡ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਵੀ ਗੇਟ ਹਕੀਮਾਂ ਰਾਹੀਂ ਚਾਟੀਵਿੰਡ ਨੂੰ ਡਾਈਵਰਟ ਕੀਤਾ ਗਿਆ ਹੈ। ਸੁਲਤਾਨਵਿੰਡ ਚੌਕ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਵਾਇਆ ਚਮਰੰਗ ਰੋਡ ਡਾਈਵਰਟ ਕੀਤਾ ਗਿਆ ਹੈ। ਜਹਾਜ਼ਗੜ੍ਹ, ਮਕਬੂਲਪੁਰਾ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਸੰਗਮ ਚੌਕ ਰਾਹੀਂ ਹੁਸੈਨਪੁਰਾ ਚੌਕ ਵੱਲ ਡਾਈਵਰਟ ਕੀਤਾ ਗਿਆ ਹੈ।

 


author

cherry

Content Editor

Related News