ਬਰਫਬਾਰੀ ਨੇ ਹੇਮਕੁੰਟ ਸਾਹਿਬ ਦੀ ਯਾਤਰਾ ''ਚ ਪਾਇਆ ਅੜਿੱਕਾ, ਹੁਣ ਇਸ ਦਿਨ ਖੁੱਲ੍ਹਣਗੇ ਕਪਾਟ

Sunday, Mar 24, 2019 - 11:26 AM (IST)

ਬਰਫਬਾਰੀ ਨੇ ਹੇਮਕੁੰਟ ਸਾਹਿਬ ਦੀ ਯਾਤਰਾ ''ਚ ਪਾਇਆ ਅੜਿੱਕਾ, ਹੁਣ ਇਸ ਦਿਨ ਖੁੱਲ੍ਹਣਗੇ ਕਪਾਟ

ਅੰਮ੍ਰਿਤਸਰ(ਵੈੱਬ ਡੈਸਕ) : ਇਸ ਵਾਰ ਮੌਸਮ ਵਿਚ ਆਈ ਤਬਦੀਲੀ ਕਰਕੇ ਪਹਾੜਾਂ ਵਿਚ ਹੋਈ ਵਧੇਰੇ ਬਰਫਬਰੀ ਕਾਰਨ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹਣ ਦੀਆਂ ਮਿਤੀਆਂ ਵਿਚ ਤਬਦੀਲੀ ਕੀਤੀ ਗਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਇਹ ਕਪਾਟ ਇਸ ਵਾਰ 25 ਮਈ ਦੀ ਥਾਂ 1 ਜੂਨ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਹੇਮਕੁੰਟ ਸਾਹਿਬ ਟਰੱਸਟ ਦੇ ਮੈਨੇਜਰ ਸੇਵਾ ਸਿੰਘ ਨੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਇਸ ਸਾਲ ਸਰਦ ਰੁੱਤ ਵਿਚ ਵਧੇਰੇ ਬਰਫਬਾਰੀ ਕਾਰਨ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਲੱਗਭਗ 20 ਫੁੱਟ ਬਰਫ ਜੰਮੀ ਹੋਈ ਹੈ। ਗੁਰਦੁਆਰਾ ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਦੇ 6 ਕਿਲੋਮੀਟਰ ਦੇ ਰਸਤੇ ਅਤੇ ਗੁਰਦੁਆਰਾ ਗੋਬਿੰਦ ਘਾਟ ਵੱਲ 3 ਕਿਲੋਮੀਟਰ ਤੱਕ ਦੇ ਰਸਤੇ 'ਤੇ ਬਰਫ ਜੰਮੀ ਹੋਈ ਹੈ। ਲੱਗਭਗ 9 ਕਿਲੋਮੀਟਰ ਦਾ ਰਸਤਾ ਅਜੇ ਵੀ ਬਰਫ ਨਾਲ ਢਕਿਆ ਹੋਇਆ ਹੈ। ਇਸ ਕਾਰਨ 25 ਮਈ ਨੂੰ ਇਹ ਕਪਾਟ ਖੋਲ੍ਹਣੇ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਬਰਫ ਹਟਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।


author

cherry

Content Editor

Related News