ਸੋਸ਼ਲ ਸਾਈਟ ਜ਼ਰੀਏ ਬਾਬੇ ਦੇ ਸੰਪਰਕ ’ਚ ਆਈ ਨਾਬਾਲਗ ਕੁੜੀ, ਦਿੱਲੀ ਜਾਣ ਦੀ ਕਰ ਰਹੀ ਹੈ ਜਿੱਦ

12/03/2019 9:59:55 AM

ਅੰਮ੍ਰਿਤਸਰ (ਕੱਕੜ) - ਸੁਲਤਾਨਵਿੰਡ ਵਾਸੀ ਇਕ ਪਤੀ-ਪਤਨੀ ਇਨ੍ਹੀ ਦਿਨੀਂ ਆਪਣੀ ਸਾਢੇ 17 ਸਾਲ ਦੀ ਬੱਚੀ ਦਾ ਮਾਨਸਿਕ ਇਲਾਜ ਕਰਵਾ ਰਿਹਾ ਹੈ। ਮਾਂ ਅਨੁਸਾਰ ਪਿਛਲੇ 2 ਮਹੀਨੇ ਤੋਂ ਉਨ੍ਹਾਂ ਦੀ ਧੀ ਸੋਸ਼ਲ ਸਾਈਟ ਦੇ ਜ਼ਰੀਏ ਦਿੱਲੀ ਦੇ ਇਕ ਬਾਬੇ ਦੇ ਫਾਲੋਵਰਸ ਦੇ ਸੰਪਰਕ ’ਚ ਸੀ। ਹਾਲ ਹੀ ’ਚ ਉਸ ਨੇ ਆਪਣੇ ਕੱਪੜੇ ਅਤੇ ਸਾਮਾਨ ਪੈਕ ਕੀਤਾ ਅਤੇ ਐਕਟਿਵਾ ’ਤੇ ਘਰ ਤੋਂ ਨਿਕਲ ਗਈ। ਅਸੀਂ ਪੂਰੇ ਸ਼ਹਿਰ ਦੀ ਮਿੱਟੀ ਛਾਣ ਮਾਰੀ। ਸ਼ਾਮ ਨੂੰ ਉਸ ਨੂੰ ਲੱਭਿਆ ਅਤੇ ਘਰ ਲੈ ਆਏ। ਜਦੋਂ ਉਸ ਤੋਂ ਘਰੋਂ ਜਾਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਘਰ ਮੈਨੂੰ ਕੁਝ ਚੰਗਾ ਨਹੀਂ ਲੱਗਦਾ। ਮੈਂ ਬਾਬਾ ਦੀ ਸ਼ਰਨ ’ਚ ਜਾਣਾ ਚਾਹੁੰਦੀ ਹਾਂ। ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ। ਬਾਬਾ ’ਚ ਬਹੁਤ ਸ਼ਕਤੀ ਹੈ। ਉਹ ਕਹਿੰਦੇ ਹਨ ਕਿ ਦੁੱਧ ਅਤੇ ਦੁੱਧ ਨਾਲ ਬਣੇ ਪਦਾਰਥ ਨਾ ਖਾਓ। ਪਰਿਵਾਰ ਨੂੰ ਛੱਡ ਦਿਓ ਕਿਉਂਕਿ ਤੁਹਾਡਾ ਕੋਈ ਨਹੀਂ ਹੈ।

ਜਾਣਕਾਰੀ ਮੁਤਾਬਕ ਜਦੋਂ ਮਾਂ ਨੇ ਬੱਚੀ ਦਾ ਮੋਬਾਇਲ ਚੈੱਕ ਕੀਤਾ ਤਾਂ ਸੋਸ਼ਲ ਮੀਡੀਆ ਦੇ ਗਰੁੱਪ ’ਚ ਬਾਬੇ ਦੇ ਫਾਲੋਓਅਰਸ ਉਸ ਨਾਲ ਲਗਾਤਾਰ ਸੰਪਰਕ ਕਰ ਰਹੇ ਸਨ। ਇਸ ਗਰੁੱਪ ’ਚ ਇਕ ਤੋਂ ਜ਼ਿਆਦਾ ਲੋਕਾਂ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਸੀ। ਕੁਝ ਅਸ਼ਲੀਲ ਵੀਡੀਓ ਵੀ ਭੇਜੀਆਂ ਗਈਆਂ ਸਨ। ਬਾਬੇ ਬਾਰੇ ਇੰਟਰਨੈੱਟ ’ਤੇ ਸਰਚ ਕੀਤਾ ਤਾਂ ਪਤਾ ਲੱਗਾ ਕਿ ਨੋਇਡਾ ’ਚ ਰਹਿਣ ਵਾਲੇ ਇਸ ਬਾਬੇ ਕੋਲ ਟੀਨੇਜ਼ਰਸ ਲੜਕੀਆਂ ਰਹਿੰਦੀਆਂ ਹਨ। ਬੱਚੀ ਠੀਕ ਹੋ ਜਾਵੇ। ਇਸ ਤੋਂ ਬਾਅਦ ਅਸੀਂ ਬਾਬੇ ਖਿਲਾਫ ਪੁਲਸ ’ਚ ਸ਼ਿਕਾਇਤ ਦੇਵਾਂਗੇ। ਆਪਣੇ ਵਕੀਲ ਰਾਹੀਂ ਉਸ ਨੂੰ ਕਾਨੂੰਨੀ ਨੋਟਿਸ ਭੇਜਾਂਗੇ।

12ਵੀਆਂ ਜਮਾਤ ’ਚ ਪੜ੍ਹਣ ਵਾਲੀ ਇਹ ਕੁੜੀ ਬਾਬੇ ਦੇ ਵੀਡੀਓ ਵੇਖਦੀ ਰਹਿੰਦੀ ਸੀ। ਉਹ ਇਕ ਮਹੀਨੇ ਤੋਂ ਸਕੂਲ ਨਹੀਂ ਗਈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਕਲਾਸ ’ਚ ਹਮੇਸ਼ਾ ਅੱਗੇ ਰਹਿਣ ਵਾਲੀ ਉਨ੍ਹਾਂ ਦੀ ਧੀ ਹੁਣ ਪੜ੍ਹਾਈ ’ਚ ਜ਼ੀਰੋ ਹੈ। ਅਸੀਂ ਉਸ ਨੂੰ ਲੱਖ ਸਮਝਾਇਆ ਕਿ ਬਾਬਾ ਕੁਝ ਵੀ ਨਹੀਂ ਹੈ ਪਰ ਉਹ ਬਾਬਾ ਦੀ ਸ਼ਰਨ ’ਚ ਨਾ ਜਾਣ ਦੇਣ ਦੀ ਸੂਰਤ ਵਿਚ ਜ਼ਹਿਰ ਖਾ ਕੇ ਜ਼ਿੰਦਗੀ ਖ਼ਤਮ ਕਰਨ ਦੀ ਧਮਕੀ ਦਿੰਦੀ ਹੈ।

ਕੁੜੀ ਦਾ ਇਲਾਜ ਕਰ ਰਹੇ ਮਨੋਚਿਕਿਤਸਕ ਡਾ. ਹਰਜੋਤ ਸਿੰਘ ਮੱਕੜ ਦਾ ਕਹਿਣਾ ਹੈ ਕਿ ਇਹ ਬਾਬਾ ਸਿਰਫ ਬੱਚਿਆਂ ਨੂੰ ਹੀ ਟਾਰਗੈੱਟ ਬਣਾਉਂਦਾ ਹੈ। ਜਿਸ ਤਰ੍ਹਾਂ ਪਬਜੀ ਅਤੇ ਵਲੂ ਵੇਹਲ ਵਰਗੀ ਗੇਮਜ਼ ਦੇ ਜਾਲ ਵਿਚ ਬੱਚੇ ਫਸਦੇ ਰਹੇ ਹਨ, ਠੀਕ ਉਸੇ ਤਰ੍ਹਾਂ ਮੈਯਥਰਡ ਉਹ ਸੋਸ਼ਲ ਸਾਈਟ ’ਤੇ ਅਪਨਾ ਕੇ ਬੱਚਿਆਂ ਨੂੰ ਫਸਾਉਂਦੇ ਹਨ। ਇਹ ਬੱਚੀ ਤੜਪਦੀ ਹੈ, ਸਭ ਕੁਝ ਛੱਡ ਕੇ ਬਾਬੇ ਕੋਲ ਜਾਣਾ ਚਾਹੁੰਦੀ ਹੈ। ਉਸ ਦੇ ਦਿਲ ਦਿਮਾਗ ਵਿਚ ਬਾਬਾ ਘੁੰਮ ਰਿਹਾ ਹੈ। ਮਾਂ-ਬਾਪ ਅਤੇ ਸਕੇ ਸਬੰਧੀ ਉਸ ਨੂੰ ਝੂਠ ਲੱਗਦੇ ਹਨ। ਸੋਸ਼ਲ ਸਾਈਟਸ ਦੇ ਜ਼ਰੀਏ ਬੱਚੀ ਦਾ ਬਰੇਨ ਵਾਸ਼ ਕਰ ਦਿੱਤਾ ਗਿਆ ਹੈ। ਅਸੀਂ ਇਲਾਜ ਸ਼ੁਰੂ ਕੀਤਾ ਹੈ। ਉਸ ਦੇ ਹਿੰਸਕ ਸੁਭਾਅ ਵਿਚ ਤਬਦੀਲੀ ਆਈ ਹੈ।


rajwinder kaur

Content Editor

Related News