ਸਿੱਖ ਮਾਡਲ ਨੇ ਰੋ-ਰੋ ਕੇ ਦੱਸੀ ਪਤੀ ਦੀ ਦਰਿੰਦਗੀ ਦੀ ਕਹਾਣੀ (ਵੀਡੀਓ)
Monday, Oct 15, 2018 - 01:33 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਇਕ ਸਿੱਖ ਮਾਡਲ ਨੇ ਆਪਣੇ ਪਤੀ 'ਤੇ ਮਾਨਸਿਕ ਤੇ ਸਰੀਰਕ ਤਸ਼ੱਦਦ ਦੇਣ ਦੇ ਦੋਸ਼ ਲਗਾਏ ਹਨ। ਜਾਣਕਾਰੀ ਮੁਤਾਬਕ ਇਹ ਲੜਕੀ ਸਿੱਖ ਮਾਡਲ ਤੇ ਧਾਰਮਿਕ ਫਿਲਮ 'ਪਰਾਊਡ ਟੂ ਬੀ ਅ ਸਿੱਖ' ਦੀ ਅਦਾਕਾਰ ਹਰਦੀਪ ਕੌਰ ਹੈ, ਜੋ ਆਪਣੇ ਪਤੀ ਜੀ ਦਰਿੰਦਗੀ ਦਾ ਸ਼ਿਕਾਰ ਹੈ। ਲੱਖਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹਰਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਇਸ ਤਰ੍ਹਾਂ ਆਪਣੀ ਨਿੱਜੀ ਜ਼ਿੰਦਗੀ ਨੂੰ ਦੁਨੀਆਂ ਦੇ ਸਾਹਮਣੇ ਲਿਆਉਣਾ ਪਵੇਗਾ ਪਰ ਪਤੀ 'ਤੇ ਕੋਈ ਅਸਰ ਨਹੀਂ ਹੋਇਆ।
ਆਪਣੀ ਤੇ ਬੱਚਿਆਂ ਦੀ ਜਾਨ ਨੂੰ ਪਤੀ ਤੋਂ ਖਤਰਾ ਦੱਸਦੇ ਹੋਏ ਹਰਦੀਪ ਕੌਰ ਖਾਲਸਾ ਨੇ ਪਤੀ 'ਤੇ ਕਿਸੇ ਹੋਰ ਨਾਲ ਸੰਬੰਧ ਹੋਣ ਦੇ ਵੀ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਪੁਲਸ ਵੀ ਸ਼ਿਕਾਇਤ ਕੀਤੀ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਹਰਦੀਪ ਕੌਰ ਨੇ ਰੋ-ਰੋ ਕੇ ਆਪਣੇ ਜੁਲਮਾਂ ਦੀ ਕਹਾਣੀ ਦੱਸਦਿਆਂ ਇਨਸਾਫ ਦੀ ਗੁਹਾਰ ਲਗਾਈ ਹੈ।