ਮਸਜਿਦ ਦਾ ਘਿਰਾਓ ਕਰਨ ਪੁੱਜੇ ਸ਼ਿਵ ਸੈਨਿਕ ਪੁਲਸ ਨੇ ਕੀਤੇ ਕਾਬੂ
Thursday, Jul 04, 2019 - 02:13 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਦਿੱਲੀ 'ਚ ਮੰਦਿਰ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੁਰੂ ਨਗਰੀ 'ਚ ਰੋਸ ਪ੍ਰਗਟ ਕਰਦੇ ਕੁਝ ਸ਼ਿਵ ਸੈਨਿਕਾਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਹੈ। ਪੁਲਸ ਮੁਤਾਬਕ ਸ਼ਿਵ ਸੈਨਾ ਨਾਲ ਸੰਬੰਧਤ ਕੁਝ ਲੋਕ ਜਾਮਾ ਮਸਜਿਦ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਨ੍ਹਾਂ ਨੂੰ ਹਿਰਾਸਤ 'ਚ ਲੈਂਦੇ ਹੋਏ ਮਸਜਿਦ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਤ ਕਾਬੂ 'ਚ ਹੋਣ ਦੀ ਗੱਲ ਕਰਦਿਆਂ ਪੁਲਸ ਨੇ ਲੋਕਾਂ ਨੂੰ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਤਾਕੀਦ ਕੀਤੀ।
ਦੱਸ ਦੇਈਏ ਕਿ ਦਿੱਲੀ 'ਚ ਪਾਰਕਿੰਗ ਮੁੱਦੇ ਨੂੰ ਲੈ ਕੇ 2 ਫਿਰਕਿਆਂ 'ਚ ਝੜਪ ਤੋਂ ਬਾਅਦ ਤਣਾਅ ਪੈਦਾ ਹੋ ਗਿਆ, ਉਸ ਤੋਂ ਬਾਅਦ ਇਕ ਮੰਦਰ 'ਚ ਉਕਤ ਲੋਕਾਂ ਵਲੋਂ ਭੰਨਤੋੜ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾ ਚੁੱਕਾ ਹੈ।