ਸ਼੍ਰੋਮਣੀ ਕਮੇਟੀ ਖ਼ਿਲਾਫ਼ ਦਸਤਾਰਾਂ ਦੀ ਬੇਅਦਬੀ ਦੇ ਮਾਮਲੇ 'ਚ ਨਿਹੰਗ ਸਿੰਘ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ
Thursday, Oct 22, 2020 - 02:00 PM (IST)
ਅੰਮ੍ਰਿਤਸਰ (ਅਨਜਾਣ) : ਖ਼ੁਰਦ-ਬੁਰਦ ਹੋਏ ਪਾਵਨ ਸਰੂਪਾਂ ਦੇ ਮਾਮਲੇ ਲਗਾਏ ਗਏ ਧਰਨੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਲੋਂ ਸਤਿਕਾਰ ਕਮੇਟੀ ਮੈਂਬਰਾਂ, ਪੱਤਰਕਾਰਾਂ ਤੇ ਨਿਹੰਗ ਸਿੰਘਾਂ ਨਾਲ ਝੜਪ ਕਰਦਿਆਂ ਦਸਤਾਰਾਂ ਉਤਾਰ ਕੇ ਬੇਅਦਬੀ ਕੀਤੀ ਗਈ ਸੀ। ਇਸ ਮਾਮਲੇ 'ਚ ਨਿਹੰਗ ਕਰਤਾਰ ਸਿੰਘ ਨੇ ਇਨਸਾਫ਼ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੰਗ ਪੱਤਰ ਦਿੰਦਿਆਂ ਇਨਸਾਫ਼ ਦੀ ਮੰਗ ਕੀਤੀ ਸੀ। ਇਥੋਂ ਵੀ ਇਨਸਾਫ਼ ਨਾ ਮਿਲਦਾ ਵੇਖ ਹੁਣ ਨਿਹੰਗ ਸਿੰਘ ਵਲੋਂ ਪੁਲਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਹ ਵੀ ਪੜ੍ਹੋ : ਖ਼ੁਦਕੁਸ਼ੀ ਮਾਮਲੇ 'ਚ ਸਬ-ਇੰਸਪੈਕਟਰ ਬੀਬੀ ਸੰਦੀਪ ਕੌਰ ਗ੍ਰਿਫ਼ਤਾਰ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਨਿਹੰਗ ਕਰਤਾਰ ਸਿੰਘ ਨੇ ਦੱਸਿਆ ਕਿ ਕਾਫ਼ੀ ਸਮਾਂ ਉਡੀਕਣ ਦੇ ਬਾਅਦ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਇਨਸਾਫ਼ ਨਹੀਂ ਮਿਲਿਆ ਤਾਂ ਹਾਰ ਕੇ ਪੁਲਸ ਕਮਿਸ਼ਰਨ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਲੋਂ ਮੇਰੀ ਦਸਤਾਰ ਨੂੰ ਉਤਾਰ ਕੇ ਪੈਰਾਂ 'ਚ ਰੋਲਿਆ ਗਿਆ ਸੀ, ਜਿਸਦੇ ਇਨਸਾਫ਼ ਲਈ ਮਾਣਯੋਗ ਕਮਿਸ਼ਨਰ ਸਾਹਿਬ ਕੋਲ ਇਨਸਾਫ਼ ਲਈ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਯੂ-ਟਿਊਬ 'ਤੇ ਕਾਲ ਗਰਲ ਲਿਖ ਕੁੜੀ ਦਾ ਫ਼ੋਨ ਨੰਬਰ ਕੀਤਾ ਜਨਤਕ, ਆਡੀਓ ਤੇ ਵੀਡੀਓ ਵੀ ਕੀਤੀ ਅਪਲੋਡ
ਦੱਸ ਦੇਈਏ ਕਿ ਇਸ ਸਬੰਧੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਟਾਸਕ ਫ਼ੋਰਸ ਜਿਸ ਨੇ ਨਿਹੰਗ ਸਿੰਘ ਦੀ ਦਸਤਾਰ ਦੀ ਬੇਅਦਬੀ ਕੀਤੀ ਸੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋ ਕੇ ਖਿਮਾਯਾਚਨਾ ਲਈ ਕਿਹਾ ਸੀ। ਉਹ ਪੇਸ਼ ਤਾਂ ਹੋਏ ਪਰ ਉਨ੍ਹਾਂ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਬਿਨਾਂ ਕਿਸੇ ਸੇਵਾ ਲਗਵਾਉਣ ਦੇ ਵਾਪਸ ਪਰਤ ਆਏ।