ਸਾਊਦੀ ਅਰਬ ਚ ਫਸੇ ਦੋ ਪੰਜਾਬੀ, ਵੀਡੀਓ ਜਾਰੀ ਕਰ ਸੁਣਾਈ ਦਰਦ ਭਰੀ ਦਾਸਤਾਨ

Sunday, Oct 20, 2019 - 06:17 PM (IST)

ਸਾਊਦੀ ਅਰਬ ਚ ਫਸੇ ਦੋ ਪੰਜਾਬੀ, ਵੀਡੀਓ ਜਾਰੀ ਕਰ ਸੁਣਾਈ ਦਰਦ ਭਰੀ ਦਾਸਤਾਨ

ਅੰਮ੍ਰਿਤਸਰ (ਸੁਮੀਤ ਖੰਨਾ) : ਸਾਊਦੀ ਅਰਬ 'ਚ ਫਸੇ ਪੰਜਾਬੀਆਂ ਦੀ ਇੱਕ ਹੋਰ ਦਰਦ ਭਰੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ 2 ਨੌਜਵਾਨ ਹਾੜੇ ਪਾ ਰਹੇ ਨੇ ਕੇ ਉਨ੍ਹਾਂ ਨੂੰ ਵਾਪਸ ਆਪਣੀ ਮਿੱਟੀ ਕਿਸੇ ਤਰੀਕੇ ਲਿਆਇਆ ਜਾਵੇ। ਉਨ੍ਹਾਂ ਦੱਸਿਆ ਕਿ ਇਥੇ ਉਨ੍ਹਾਂ ਤੋਂ ਵੱਧ ਕੰਮ ਲਿਆ ਜਾਂਦਾ ਹੈ ਤੇ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਤੇ ਬੇਰਹਿਮੀ ਨਾਲ ਕੁੱਟਿਆ ਵੀ ਜਾ ਰਿਹਾ ਹੈ। ਇਨ੍ਹਾਂ ਪੰਜਾਬੀਆਂ 'ਚੋ ਇਕ ਦਾ ਨਾਂਅ ਹਰਪ੍ਰੀਤ ਤੇ ਦੂਜੇ ਦਾ ਗੁਰਵਿੰਦਰ ਸਿੰਘ ਹੈ। ਹਰਪ੍ਰੀਤ ਅੰਮ੍ਰਿਤਸਰ ਦੇ ਪਿੰਡ ਦਾਲਾਮ ਦਾ ਤੇ ਗੁਰਵਿੰਦਰ ਰੋਪੜ ਦਾ ਰਹਿਣ ਵਾਲਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2018 'ਚ ਆਪਣੇ ਪੁੱਤਰ ਨੂੰ ਸਾਊਦੀ ਅਰਬ ਭੇਜਿਆ ਸੀ ਤਾਂ ਜੋ ਉਹ ਘਰ ਦੀ ਗਰੀਬੀ ਦੂਰ ਕਰ ਸਕੇ ਪਰ ਉਥੇ ਹਰਪ੍ਰੀਤ 'ਤੇ ਹੁੰਦੀ ਤਸ਼ੱਦਦ ਨੇ ਤਾਂ ਪਰਿਵਾਰ 'ਤੇ ਕਹਿਰ ਢਾਹ ਦਿੱਤਾ ਹੈ। ਉਹ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਕਈ ਚਿੱਠੀਆਂ ਪਾ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਵਿਦੇਸ਼ ਭੇਜਣ ਵਾਲੇ ਏਜੰਟ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਜਿਹੇ ਪੀੜਤ ਪਰਿਵਾਰਾਂ ਦੀ ਪਹਿਲਾਂ ਤੋਂ ਮਦਦ ਕਰ ਚੁੱਕੇ ਭਗਵੰਤ ਮਾਨ ਤੇ ਸੰਨੀ ਦਿਓਲ ਨੂੰ ਵੀ ਚਾਹੀਦਾ ਕਿ ਉਹ ਖੁਦ ਇੰਨਾ ਦੀ ਮਦਦ ਲਈ ਅੱਗੇ ਆਉਣ।


author

Baljeet Kaur

Content Editor

Related News