ਅੰਮ੍ਰਿਤਸਰ : ਹੁਣ ਹਰ ਸ਼ਨੀਵਾਰ ਇਤਿਹਾਸਕ ਇਮਾਰਤ ਦੀ ਹੋਵੇਗੀ ਸਫ਼ਾਈ, ਗੋਲਡਨ ਗੇਟ ਤੋਂ ਕੀਤੀ ਸ਼ੁਰੂਆਤ (ਤਸਵੀਰਾਂ)
Sunday, Feb 28, 2021 - 05:47 PM (IST)
ਅੰਮ੍ਰਿਤਸਰ (ਰਮਨ) - ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ’ਚ 250 ਕਰਮਚਾਰੀ ਸਾਫ਼-ਸਫਾਈ ਲਈ ਸੜਕਾਂ ’ਤੇ ਉੱਤਰੇ। ਇਸ ਦੌਰਾਨ ਸਿਹਤ ਅਧਿਕਾਰੀ ਡਾ. ਅਜੈ ਕੰਵਰ, ਯੋਗੇਸ਼ ਅਰੋੜਾ, ਚੀਫ ਸੈਨੇਟਰੀ ਇੰਸਪੈਕਟਰ ਜੇ. ਪੀ. ਬੱਬਰ, ਜਗਦੀਪ ਸਿੰਘ ਸਮੇਤ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਆਟੋ ਵਰਕਸ਼ਾਪ ਦੀ ਮਸ਼ੀਨਰੀ ਮੌਜੂਦ ਸੀ। ਮਿਊਂਸੀਪਲ ਯੂਥ ਇੰਪਲਾਇਜ ਫੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਆਪਣੀ ਟੀਮ ਸਮੇਤ ਉੱਥੇ ਪੁੱਜੇ ਅਤੇ ਗੁਰੂ ਨਗਰੀ ਦੇ ਐਂਟਰੀ ਗੋਲਡਨ ਗੇਟ ਦੀ ਸਾਫ਼-ਸਫਾਈ ਕੀਤੀ। ਇਸ ਕਾਰਜ ਦੀ ਮੇਅਰ ਅਤੇ ਕਮਿਸ਼ਨਰ ਨੇ ਕਾਫ਼ੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਯੂਨੀਅਨ ਵੱਲੋਂ ਇਹ ਵਧੀਆ ਉਪਰਾਲਾ ਕੀਤਾ ਹੈ ਕਿ ਖ਼ੁਦ ਛੁੱਟੀ ਵਾਲੇ ਦਿਨ ਉਨ੍ਹਾਂ ਗੁਰੂ ਨਗਰੀ ਦੇ ਇਤਿਹਾਸਕ ਇਮਾਰਤਾਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ਦੀ ਸਾਫ਼-ਸਫਾਈ ਲਈ ਇਕ ਦਿਨ ਕੱਢਿਆ ਹੈ।
ਪੜ੍ਹੋ ਇਹ ਵੀ ਖ਼ਬਰ - ‘ਲੱਖਾ ਸਿਧਾਣਾ’ ਦਾ ਫੇਸਬੁੱਕ ਪੇਜ ਹੋਇਆ ਬੰਦ, ਟਵਿੱਟਰ ਅਤੇ ਹੋਰ ਸੋਸ਼ਲ ਅਕਾਊਂਟ ਵੀ ਹੋਏ ਬੰਦ
ਪ੍ਰਧਾਨ ਆਸ਼ੂ ਨਾਹਰ ਨੇ ਕਿਹਾ ਕਿ ਇਹ ਅਭਿਆਨ ਮੇਅਰ ਅਤੇ ਕਮਿਸ਼ਨਰ ਦੇ ਅਗਵਾਈ ’ਚ ਸ਼ੁਰੂ ਹੋਇਆ ਹੈ ਅਤੇ ਅਗਾਂਹ ਹਫ਼ਤੇ ਦੇ ਹਰ ਸ਼ਨੀਵਾਰ ਨੂੰ ਇਕ ਇਤਿਹਾਸਕ ਅਤੇ ਧਾਰਮਿਕ ਥਾਂ ਦੀ ਸਾਫ਼-ਸਫਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਇਹ ਐਂਟਰੀ ਗੇਟ ਲੋਕਾਂ ਦੇ ਦਿਲਾਂ ਦੀ ਧੜਕਨ ਹੈ। ਇਸ ਨੂੰ ਸਾਫ਼-ਸੁਥਰਾ ਰਹਿਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਜਸਵੀਰ ਸਿੰਘ ਨਿਜਾਮਪੁਰੀਆ, ਬਲਦੇਵ ਸਿੰਘ ਸੰਧੂ, ਚੇਅਰਮੈਨ ਰਾਜ ਕੁਮਾਰ ਰਾਜੂ, ਰਾਜ ਕਲਿਆਣ, ਸੁਰਿੰਦਰ ਟੋਨਾ, ਦੀਪਕ ਸਭਰਵਾਲ ਆਦਿ ਮੌਜੂਦ ਸਨ ।
ਪੜ੍ਹੋ ਇਹ ਵੀ ਖ਼ਬਰ - ਚੰਡੀਗੜ੍ਹ ਪੁਲਸ ਮੁਲਾਜ਼ਮ ਨੇ ਜਿਪਸੀ ਨਾਲ ਮਾਰੀ ਨੌਜਵਾਨ ਨੂੰ ਟੱਕਰ, CCTV ਦੀ ਵੀਡੀਓ ’ਚ ਹੋਇਆ ਖ਼ੁਲਾਸਾ
ਉਖਾਡ਼ ਦਿੱਤੀ ਪੁਲਸ ਪੋਸਟ :
ਗੋਲਡਨ ਗੇਟ ’ਚ ਬਣੀ ਪੁਲਸ ਪੋਸਟ ਅਤੇ ਲਗਾਇਆ ਗਿਆ ਤੰਬੂ ਨਿਗਮ ਕਰਮਚਾਰੀਆਂ ਨੇ ਉਖਾੜ ਦਿੱਤਾ। ਉਥੇ ਹੀ ਨਿਗਮ ਕਰਮਚਾਰੀਆਂ ਨੇ ਗੇਟ ਦੇ ਉੱਤੇ ਅਤੇ ਆਲੇ ਦੁਆਲੇ ਲੱਗੇ ਹੋਰਡਿੰਗਸ ਨੂੰ ਵੀ ਉੱਤਾਰ ਦਿੱਤਾ। ਗੇਟ ਦੇ ਆਲੇ-ਦੁਆਲੇ ਕਾਫ਼ੀ ਮਿੱਟੀ ਜਮ੍ਹਾ ਸੀ, ਜਿਸ ਨੂੰ ਡਿੱਚ ਮਸ਼ੀਨ ਦੀ ਸਹਾਇਤਾ ਨਾਲ ਕੱਢਿਆ ਉਥੇ ਹੀ ਕਰਮਚਾਰੀਆਂ ਨੇ ਸਾਰੇ ਇਲਾਕੇ ਨੂੰ ਸਾਫ਼-ਸੁਥਰਾ ਕਰ ਦਿੱਤਾ। ਨਿਗਮ ਵਲੋਂ ਇਹ ਪਹਿਲੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹਫ਼ਤੇ ’ਚ ਇਕ ਵਾਰ ਇਕ ਇਤਿਹਾਸਕ ਥਾਂ ’ਤੇ ਇਸੇ ਤਰ੍ਹਾਂ ਕੰਮ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼
ਕਰਮਚਾਰੀਆਂ ਨੇ ਛੁੱਟੀ ਵਾਲੇ ਦਿਨ ਗੁਰੂ ਨਗਰੀ ਨੂੰ ਦਿੱਤਾ ਆਪਣਾ ਸਾਰਾ ਦਿਨ : ਮੇਅਰ
ਇਸ ਦੌਰਾਨ ਮੇਅਰ ਰਿੰਟੂ ਨੇ ਕਿਹਾ ਕਿ ਪੂਰੇ ਭਾਰਤ ’ਚ ਪਹਿਲੀ ਵਾਰ ਗੁਰੂ ਨਗਰੀ ’ਚ ਅਜਿਹਾ ਹੋਇਆ ਹੈ ਕਿ ਛੁੱਟੀ ਵਾਲੇ ਦਿਨ ਸਾਫ਼-ਸਫਾਈ ਕਰਨ ਦਾ ਇਹ ਉਪਰਾਲਾ ਖ਼ੁਦ ਕਰਮਚਾਰੀਆਂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਹਫ਼ਤੇ ਆਪਣਾ ਇਕ ਦਿਨ ਗੁਰੂ ਨਗਰੀ ਨੂੰ ਦੇਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨਾਲ ਵੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਲੇ ਦੁਆਲੇ ਸਾਫ਼-ਸਫਾਈ ਰੱਖ ਕੇ ਨਿਗਮ ਦਾ ਸਹਿਯੋਗ ਕਰਨ। ਨਿਗਮ ਕਰਮਚਾਰੀ ਦਿਨ ਰਾਤ ਇਕ ਕਰਕੇ ਸ਼ਹਿਰ ਦੀ ਸਾਫ਼ - ਸਫਾਈ ਕਰ ਰਹੇ ਹਨ ।
ਪੜ੍ਹੋ ਇਹ ਵੀ ਖ਼ਬਰ - ਮਿੱਟੀ ਤੋਂ ਬਿਨਾਂ ਘਰ ਦੀ ਛੱਤ 'ਤੇ ਸਬਜ਼ੀਆਂ ਦੀ ਖੇਤੀ ਕਰ ਮਿਸਾਲ ਬਣਿਆ ਗੁਰਦਾਸਪੁਰ ਦਾ ਇਹ ਆਟੋਮੋਬਾਇਲ ਇੰਜੀਨੀਅਰ
ਸ਼ਹਿਰ ਨੂੰ ਸਾਫ਼-ਸਾਫ਼ ਰੱਖਣਾ ਗੁਰੂ ਨਗਰੀ ਦੇ ਹਰੇਕ ਵਿਅਕਤੀ ਦਾ ਫਰਜ਼ ਹੈ : ਕਮਿਸ਼ਨਰ
ਕਮਿਸ਼ਨਰ ਮਿੱਤਲ ਨੇ ਕਿਹਾ ਕਿ ਨਿਗਮ ਦੀਆਂ ਯੂਨੀਅਨਾਂ ਵੱਲੋਂ ਪਹਿਲਕਦਮੀ ਕੀਤੀ ਗਈ ਹੈ ਜੋ ਕਿ ਸਲਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਗੋਲਡਨ ਗੇਟ ਪੀ. ਡਬਲਊ. ਡੀ. ਦੇ ਕੋਲ ਹੈ ਪਰ ਗੁਰੂ ਨਗਰੀ ਦਾ ਐਂਟਰੀ ਗੇਟ ਹੈ ਇਸ ਲਈ ਇੱਥੇ ਸਫਾਈ ਦਾ ਅਭਿਆਨ ਚਲਾਇਆ ਗਿਆ ਹੈ ਅਤੇ ਇਸੇ ਤਰ੍ਹਾਂ ਭਵਿੱਖ ਜਾਰੀ ਰਹੇਗਾ। ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਗੁਰੂ ਨਗਰੀ ਦੇ ਹਰੇਕ ਵਿਅਕਤੀ ਦਾ ਫਰਜ਼ ਹੈ।
ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼