ਰੈਸਟੋਰੈਂਟ 'ਚ ਜਨਮ ਦਿਨ ਮਨਾਉਣ ਆਏ ਨੌਜਵਾਨਾਂ ਨੂੰ ਖਾਣੇ 'ਚ ਪਰੋਸਿਆ ਕਾਕਰੇਚ, ਹੰਗਾਮਾ

10/19/2020 10:42:58 AM

ਅੰਮ੍ਰਿਤਸਰ (ਦਲਜੀਤ) : ਸ਼ਹਿਰ ਦੇ ਇਕ ਪ੍ਰਸਿੱਧ ਰੈਸਟੋਰੈਂਟ 'ਚ ਗਾਹਕਾਂ ਨੂੰ ਪਰੋਸੇ ਗਏ ਖਾਣੇ 'ਚ ਕਾਕਰੇਚ ਮਿਲਣ 'ਤੇ ਖੂਬ ਹੰਗਾਮਾ ਹੋਇਆ। ਗਾਹਕਾਂ ਨੇ ਇਸ ਮਾਮਲੇ ਦੀ ਜਿੱਥੇ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ ਹੈ, ਉੱਥੇ ਹੀ ਵਿਭਾਗ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਦੂਜੇ ਪਾਸੇ ਰੈਸਟੋਰੈਂਟ ਦੇ ਮਾਲਕ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

ਇਹ ਵੀ ਪੜ੍ਹੋ :  ਵਿਆਹ ਵਾਲੇ ਘਰ ਪਏ ਕੀਰਨੇ : ਕਾਰਡ ਦੇਣ ਜਾ ਰਹੇ ਤਿੰਨ ਨੌਜਵਾਨਾਂ ਦੀ ਦਰਦਨਾਕ ਹਾਦਸੇ 'ਚ ਮੌਤ

ਜਾਣਕਾਰੀ ਅਨੁਸਾਰ ਬੱਸ ਸਟੈਂਡ ਨਜ਼ਦੀਕ ਸਥਿਤ ਇਸ ਰੈਸਟੋਰੈਂਟ 'ਚ ਕੁਝ ਨੌਜਵਾਨ ਜਨਮ ਦਿਨ ਮਨਾਉਣ ਆਏ ਸਨ। ਉਨ੍ਹਾਂ ਖਾਣੇ ਦਾ ਆਰਡਰ ਕੀਤਾ। ਵੇਟਰ ਪਨੀਰ ਲੈ ਕੇ ਆਇਆ ਤਾਂ ਉਸ 'ਚ ਮਰਿਆ ਹੋਇਆ ਕਾਕਰੇਚ ਸੀ । ਇਸ ਤੋਂ ਬਾਅਦ ਰੈਸਟੋਰੈਂਟ 'ਚ ਹੰਗਾਮਾ ਹੋ ਗਿਆ। ਹਾਲਾਂਕਿ ਨੌਜਵਾਨਾਂ ਦੇ ਇਸ ਇਲਜ਼ਾਮ ਨੂੰ ਸੰਚਾਲਕ ਨੇ ਉਸੇ ਵਕਤ ਨਕਾਰ ਦਿੱਤਾ। ਉਸ ਨੇ ਕਿਹਾ ਕਿ ਉਹ ਇੱਥੇ ਸ਼ੁੱਧ ਖਾਣਾ ਦਿੰਦੇ ਹਨ।

ਇਹ ਵੀ ਪੜ੍ਹੋ :  ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ: ਨਾਬਾਲਗ ਨਾਲ ਜਬਰ-ਜ਼ਿਨਾਹ ਤੋਂ ਬਾਅਦ ਥੜ੍ਹ ਤੋਂ ਵੱਖ ਕੀਤਾ ਸਿਰ

ਹਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਕਿਹਾ ਕਿ ਕੀ ਅਸੀਂ ਇਹ ਕਾਕਰੇਚ ਘਰੋਂ ਲੈ ਕੇ ਆਏ ਹਾਂ। ਇਸ ਗੱਲ ਤੋਂ ਕਾਫ਼ੀ ਵਿਵਾਦ ਹੋਇਆ । ਨੌਜਵਾਨਾਂ ਨੇ ਮਾਮਲੇ ਦੀ ਸ਼ਿਕਾਇਤ ਫੂਡ ਸੇਫਟੀ ਵਿਭਾਗ ਨੂੰ ਕਰਨ ਦੀ ਗੱਲ ਕਹੀ ਤਾਂ ਸੰਚਾਲਕ ਸ਼ਾਂਤ ਹੋਇਆ। ਉਸਨੇ ਮੁਆਫੀ ਮੰਗੀ । ਹਾਲਾਂਕਿ ਇਸ ਮਾਮਲੇ ਦੀ ਭਿਣਕ ਫੂਡ ਸੇਫਟੀ ਵਿਭਾਗ ਤਕ ਪਹੁੰਚ ਚੁੱਕੀ ਹੈ ਅਤੇ ਸੋਮਵਾਰ ਰੈਸਟੋਰੈਂਟ ਵਿਚ ਟੀਮ ਵੱਲੋਂ ਛਾਪਾਮਾਰੀ ਕੀਤੀ ਜਾਵੇਗੀ। ਜ਼ਿਲਾ ਸਿੱਖਿਆ ਅਧਿਕਾਰੀ ਡਾ. ਅਮਨਦੀਪ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਅਤੇ ਸੋਮਵਾਰ ਟੀਮ ਨੂੰ ਰੈਸਟੋਰੈਂਟ ਦੀ ਚੈਕਿੰਗ ਲਈ ਭੇਜਿਆ ਜਾਵੇਗਾ। ਇਹ ਮਾਮਲਾ ਵਿਭਾਗ ਦੇ ਅਧਿਕਾਰੀਆਂ ਦੇ ਵੀ ਧਿਆਨ ਵਿਚ ਹੈ।

ਇਹ ਵੀ ਪੜ੍ਹੋ :  ਤਿੰਨ ਦਿਨ ਬੀਤਣ 'ਤੇ ਵੀ ਪੁਲਸ ਦੇ ਹੱਥ ਨਹੀਂ ਲੱਗਾ ਕਾਮਰੇਡ ਬਲਵਿੰਦਰ ਸਿੰਘ ਦੇ ਕਾਤਲਾਂ ਦਾ ਕੋਈ ਸੁਰਾਗ


Baljeet Kaur

Content Editor

Related News