ਅੰਮ੍ਰਿਤਸਰ ’ਚ ਪੈਰ ਪਸਾਰਣ ਲੱਗਾ 'ਬਲੈਕ ਫੰਗਸ', ਤਿੰਨ ਮਰੀਜ਼ਾਂ ਦੀ ਗਈ 'ਨਜ਼ਰ', ਦਹਿਸ਼ਤ 'ਚ ਲੋਕ

Thursday, May 20, 2021 - 11:22 AM (IST)

ਅੰਮ੍ਰਿਤਸਰ (ਦਲਜੀਤ) - ਕੋਰੋਨਾ ਮਹਾਮਾਰੀ ਦਰਮਿਆਨ ਬਲੈਕ ਫੰਗਸ ਮਿਊਕਰ ਮਾਈਕੋਸਿਸ ਦੇ ਕੇਸ ਅੰਮ੍ਰਿਤਸਰ ਜ਼ਿਲ੍ਹੇ ’ਚ ਰਿਪੋਰਟ ਹੋਏ। ਕੁਲ 9 ਲੋਕ ਇਸ ਬੀਮਾਰੀ ਦੀ ਲਪੇਟ ’ਚ ਆਏ ਹਨ। ਇਨ੍ਹਾਂ ’ਚ 5 ਜਨਾਨੀ ਸ਼ਾਮਲ ਹਨ। ਇਹ ਸਾਰੇ ਮਰੀਜ਼ ਕੋਰੋਨਾ ਇਨਫ਼ੈਕਟਿਡ ਦੇ ਬਾਅਦ ਬਲੈਕ ਫੰਗਸ ਦਾ ਸ਼ਿਕਾਰ ਹੋਏ ਹਨ। ਪ੍ਰਾਈਵੇਟ ਹਸਪਤਾਲਾਂ ’ਚ ਦਾਖਲ ਇਨ੍ਹਾਂ ਮਰੀਜ਼ਾਂ ਦਾ ਖ਼ਾਸ ਧਿਆਨ ਰੱਖਣ ਲਈ ਸਿਹਤ ਵਿਭਾਗ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ : 1500 ਰੁਪਏ ਦੀ ਖ਼ਾਤਰ ਲੁਟੇਰਿਆਂ ਨੇ ਬੈਂਕ ਕਰਮਚਾਰੀ ਦਾ ਵੱਢਿਆ ਹੱਥ, ਹਾਲਤ ਗੰਭੀਰ

ਜਾਣਕਾਰੀ ਅਨੁਸਾਰ ਕੋਰੋਨਾ ਦੌਰਾਨ ਵਾਇਰਸ ਦੀ ਪਕੜ ’ਚ ਆਏ ਕਈ ਮਰੀਜ਼ ਹੁਣ ਬਲੈਕ ਫੰਗਸ ਦੇ ਸ਼ਿਕਾਰ ਹੋ ਰਹੇ ਹਨ। ਪਹਿਲਾਂ ਹੀ ਕੋਰੋਨਾ ਵਾਇਰਸ ਕਾਰਨ ਲੋਕਾਂ ’ਚ ਦਹਿਸ਼ਤ ਸੀ, ਹੁਣ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਲੋਕਾਂ ’ਚ ਹੋਰ ਖੌਫ਼ ਪਾਇਆ ਜਾ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਈ. ਐੱਮ. ਸੀ. ਹਸਪਤਾਲ ’ਚ ਇਕ, ਹਰਤੇਜ ਹਸਪਤਾਲ ’ਚ 2, ਨਈਅਰ ਹਸਪਤਾਲ ’ਚ 2, ਲੋਰਮ ਹਸਪਤਾਲ ’ਚ ਇਕ, ਪਲਸ ਹਸਪਤਾਲ ’ਚ ਇਕ, ਅਰੋੜਾ ਹਸਪਤਾਲ ’ਚ ਇਕ ਅਤੇ ਸ਼ੂਰ ਹਸਪਤਾਲ ’ਚ ਇਕ ਮਰੀਜ਼ ਜ਼ੇਰੇ ਇਲਾਜ਼ ਹੈ। ਮਰੀਜ਼ਾਂ ’ਚ 34 ਸਾਲਾ ਇਕ ਵਿਅਕਤੀ ਸ਼ਾਮਲ ਹੈ, ਜਦੋਂਕਿ 43 ਸਾਲ ਦੇ 2 ਹਨ।

ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼

ਇਸਦੇ ਇਲਾਵਾ ਬਾਕੀ ਸਾਰੇ 50 ਤੋਂ 70 ਉਮਰ ਵਰਗ ਦਰਮਿਆਨ ਦੇ ਹਨ ਅਤੇ ਸਾਰੇ ਸ਼ੂਗਰ ਤੋਂ ਪੀੜਤ ਹਨ। ਸਾਰੇ ਮਰੀਜ਼ਾਂ ਦੀ ਅੱਖ, ਨੱਕ ਦੇ ਵਿਚਲੇ ਹਿੱਸੇ ’ਚ ਸਥਿਤ ਹੱਡੀ, ਜਿਸਨੂੰ ਆਰਬਿਟ ਕਿਹਾ ਜਾਂਦਾ ਹੈ, ਉਸ ’ਚ ਫੰਗਸ ਹੈ। ਫ਼ਿਲਹਾਲ ਇਨ੍ਹਾਂ ਦਾ ਇਲਾਜ਼ ਜਾਰੀ ਹੈ। ਤਿੰਨ ਮਰੀਜ਼ਾਂ ਦੀ ਨਜ਼ਰ ਖ਼ਤਮ ਹੋ ਚੁੱਕੀ ਹੈ। ਉੱਧਰ ਦੂਜੇ ਪਾਸੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਲਗਾਤਾਰ ਪ੍ਰਾਈਵੇਟ ਹਸਪਤਾਲਾਂ ਦੇ ਸੰਪਰਕ ’ਚ ਹੈ ਅਤੇ ਉਨ੍ਹਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਜਿਵੇਂ ਹੀ ਕੋਈ ਨਵਾਂ ਕੇਸ ਰਿਪੋਰਟ ਹੁੰਦਾ ਹੈ ਤਾਂ ਤੁਰੰਤ ਵਿਭਾਗ ਨੂੰ ਉਸਦੀ ਜਾਣਕਾਰੀ ਦਿਓ।

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ


rajwinder kaur

Content Editor

Related News