ਢੱਡਰੀਆਂ ਵਾਲੇ ਖਿਲਾਫ ਉੱਤਰੀ ਇੰਗਲੈਂਡ ਦੀ ਸਿੱਖ ਸੰਗਤ, ਜਾਣੋ ਪੂਰਾ ਮਾਮਲਾ
Monday, Oct 21, 2019 - 04:28 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਸਿੱਖੀ ਸਿਧਾਂਤਾਂ ਖਿਲਾਫ ਵਿਵਾਦਤ ਬਿਆਨ ਦੇਣ ਵਾਲੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪੰਜਾਬ ਤੋਂ ਬਾਅਦ ਹੁਣ ਵਿਦੇਸ਼ਾਂ ਤੋਂ ਵੀ ਸਿੱਖ ਸੰਗਤਾਂ ਢੱਡਰੀਆਂ ਵਾਲੇ ਦੇ ਖਿਲਾਫ ਮੈਦਾਨ 'ਚ ਉਤਰ ਆਈਆਂ ਹਨ। ਅੱਜ ਇੰਗਲੈਂਡ ਤੋਂ ਸਿੱਖਾਂ ਦਾ ਇਕ ਵਫਦ ਢੱਡਰੀਆਂ ਵਾਲੇ ਖਿਲਾਫ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਪੁੱਜਾ। ਵਫਦ ਨੇ ਮੰਗ ਕੀਤੀ ਕਿ ਸਿੱਖੀ ਦੇ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਢੱਡਰੀਆਂ ਵਾਲੇ ਨੂੰ ਵੀ ਸਿੱਖ ਪੰਥ 'ਚੋਂ ਬਾਹਰ ਕੱਢਿਆ ਜਾਵੇ।