ਅੰਮ੍ਰਿਤਸਰ ਰੇਲ ਹਾਦਸਾ : ਪੇਕੇ ਘਰ ਗਈ ਸੀ ਦੁਸਹਿਰਾ ਦੇਖਣ ਨਹੀਂ ਪਤਾ ਸੀ ਇੰਝ ਮਿਲੇਗੀ ਮੌਤ
Saturday, Oct 20, 2018 - 05:24 PM (IST)
ਫਗਵਾੜਾ (ਹਰਜੋਤ) : ਅੰਮ੍ਰਿਤਸਰ 'ਚ ਬੀਤੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ 'ਚ 60 ਦੇ ਕਰੀਬ ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ। ਇਸ ਦੌਰਾਨ ਫਗਵਾੜਾ ਦੇ ਪਿੰਡ ਭੁੱਲਾ ਰਾਈ ਦੀ ਰਹਿਣ ਵਾਲੀ ਇਕ ਔਰਤ ਤੇ ਉਸ ਦੀ ਲੜਕੀ ਦੀ ਵੀ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ

ਜਾਣਕਾਰੀ ਮੁਤਾਬਕ ਰਜਨੀ (35) ਪਤਨੀ ਗਗਨਦੀਪ ਸਿੰਘ ਵਾਸੀ ਭੁੱਲਾ ਰਾਈ ਆਪਣੀ ਡੇਢ ਸਾਲ ਦੀ ਲੜਕੀ ਨਾਲ ਪੇਕੇ ਅੰਮ੍ਰਿਤਸਰ ਗਈ ਹੋਈ ਸੀ। ਇਸ ਦੌਰਾਨ ਜਦੋਂ ਉਹ ਆਪਣੀ ਲੜਕੀ ਨਵਨੂਰ ਨਾਲ ਜੌੜਾ ਫਾਟਕ ਨੇੜੇ ਬਣੇ ਧੌਬੀ ਘਾਟ 'ਚ ਦੁਸਹਿਰਾ ਦੇਖਣ ਗਈ ਤਾਂ ਉਹ ਦੋਵੇਂ ਰੇਲ ਗੱਡੀ ਦੀ ਲਪੇਟ 'ਚ ਆ ਗਈਆਂ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਅੱਜ ਫਗਵਾੜਾ ਵਿਖੇ ਉਨ੍ਹਾਂ ਦੇ ਪਿੰਡ ਭੁੱਲਾ ਰਾਈ ਭੇਜ ਦਿੱਤਾ ਗਿਆ ਹੈ।
