ਗਰਭਵਤੀ ਦੀ ਡਿਲਿਵਰੀ ਦੌਰਾਨ ਵੀਡੀਓ ਬਣਾਉਣ ਵਾਲੇ ਖ਼ਿਲਾਫ਼ ਸਿਹਤ ਮਹਿਕਮੇ ਦੀ ਵੱਡੀ ਕਾਰਵਾਈ

Monday, Nov 23, 2020 - 09:58 AM (IST)

ਅੰਮ੍ਰਿਤਸਰ (ਦਲਜੀਤ): ਗਾਇਨੀ ਆਪ੍ਰੇਸ਼ਨ ਥਿਏਟਰ 'ਚ ਫੋਟੋ ਸੈਸ਼ਨ ਕਰਵਾਉਣ ਵਾਲੇ ਸਿਵਲ ਸਰਜਨ ਡਾ. ਨਵਦੀਪ ਸਿੰਘ ਦਾ ਸਿਹਤ ਵਿਭਾਗ ਨੇ ਤਬਾਦਲਾ ਕਰ ਦਿੱਤਾ ਹੈ। ਵਿਭਾਗ ਨੇ ਉਨ੍ਹਾਂ ਨੂੰ ਚੰਡੀਗੜ੍ਹ ਮੁੱਖ ਦਫ਼ਤਰ 'ਚ ਡਿਪਟੀ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਹੈ, ਜਦੋਂ ਕਿ ਉਨ੍ਹਾਂ ਦੀ ਥਾਂ 'ਤੇ ਡਾ. ਆਰ. ਐੱਸ. ਸੇਠੀ ਨੂੰ ਅੰਮ੍ਰਿਤਸਰ ਦਾ ਸਿਵਲ ਸਰਜਨ ਨਿਯੁਕਤ ਕੀਤਾ ਹੈ। ਉੱਧਰ ਦੂਜੇ ਪਾਸੇ ਡਾ. ਨਵਦੀਪ ਦੇ ਫੋਟੋ ਸੈਸ਼ਨ ਦਾ ਮਾਮਲਾ ਹੋਰ ਗਰਮਾ ਗਿਆ ਹੈ। ਸ਼ਹਿਰ ਦੇ ਕਈ ਪ੍ਰਸਿੱਧ ਸਮਾਜ ਸੇਵੀ ਸੰਗਠਨਾਂ ਨੇ ਪੀੜਤ ਪਰਿਵਾਰ ਦਾ ਸਮਰਥਨ ਕਰਦਿਆਂ ਡਾ. ਨਵਦੀਪ ਸਿੰਘ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਸੰਗਠਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਡਾ. ਨਵਦੀਪ ਖ਼ਿਲਾਫ਼ ਜਲਦੀ ਹੀ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ

ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਗਾਇਨੀ ਆਪ੍ਰੇਸ਼ਨ ਥਿਏਟਰ 'ਚ ਫੋਟੋ ਸੈਸ਼ਨ ਕਰਵਾਉਣ ਤੋਂ ਬਾਅਦ ਚਰਚਾ 'ਚ ਆਏ ਡਾ. ਨਵਦੀਪ ਸਿੰਘ ਖ਼ਿਲਾਫ਼ ਪੀੜਤ ਪਰਿਵਾਰ ਤੋਂ ਇਲਾਵਾ ਹੋਰ ਸੰਗਠਨ ਮੋਰਚਾ ਖੋਲ੍ਹ ਕੇ ਬੈਠੇ ਸਨ। ਡਾ. ਨਵਦੀਪ ਸਿੰਘ ਦੇ ਮਾਮਲੇ ਕਾਰਣ ਸਿਹਤ ਵਿਭਾਗ ਦਾ ਨਾਂ ਖ਼ਰਾਬ ਹੋ ਰਿਹਾ ਸੀ ਪਰ ਵਿਭਾਗ ਦੇ ਸਕੱਤਰ ਨੇ ਦੇਰ ਸ਼ਾਮ ਡਾ. ਨਵਦੀਪ ਸਿੰਘ ਨੂੰ ਅੰਮ੍ਰਿਤਸਰ ਦੇ ਸਿਵਲ ਸਰਜਨ ਦੇ ਅਹੁਦੇ ਤੋਂ ਹਟਾ ਕੇ ਡਾ. ਆਰ. ਐੱਸ. ਸੇਠੀ ਨੂੰ ਸਿਵਲ ਸਰਜਨ ਲਾ ਦਿੱਤਾ ਹੈ। ਉੱਧਰ ਦੂਜੇ ਪਾਸੇ ਬਟਾਲਾ ਰੋਡ 'ਤੇ ਹੋਏ ਰੋਸ ਪ੍ਰਦਰਸ਼ਨ ਤੋਂ ਬਾਅਦ ਗੱਲਬਾਤ ਕਰਦਿਆਂ ਕ੍ਰਿਸ਼ਨਾ ਸਕੇਅਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੁਕਰਾਂਂਤ ਕਾਲੜਾ, ਪ੍ਰੋਗਰੈਸਿਵ ਯੂਥ ਫੋਰਮ ਦੇ ਪ੍ਰਧਾਨ ਅੰਕੁਰ ਗੁਪਤਾ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਮਨਬੀਰ ਸਿੰਘ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਮੁੱਖ ਮੰਤਰੀ ਨੂੰ ਦਖਲ ਦੇਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਅੰਮ੍ਰਿਤਸਰ, ਜੰਮੂ ਸਣੇ ਕਈ ਰੂਟਾਂ 'ਤੇ ਅੱਜ ਤੋਂ ਚੱਲਣਗੀਆਂ ਟਰੇਨਾਂ

ਕਾਲੜਾ ਅਤੇ ਗੁਪਤਾ ਨੇ ਕਿਹਾ ਕਿ ਗਰਭਵਤੀ ਔਰਤ ਦੀ ਡਲਿਵਰੀ ਕਰ ਕੇ ਉਸਦੀ ਵੀਡੀਓ ਬਣਾ ਕੇ ਪ੍ਰਸਾਰਿਤ ਕਰਨਾ ਸਿਵਲ ਸਰਜਨ ਵਰਗੇ ਅਹੁਦੇ 'ਤੇ ਤਾਇਨਾਤ ਅਧਿਕਾਰੀ ਨੂੰ ਸ਼ੋਭਾ ਨਹੀਂ ਦਿੰਦਾ। ਇਹ ਨਿਯਮਾਂ ਦੀ ਉਲੰਘਣਾ ਹੈ। ਔਰਤ ਦਾ ਪਰਿਵਾਰ ਡੂੰਘੇ ਸਦਮੇ 'ਚ ਹੈ ਅਤੇ ਘਰੋਂ ਬਾਹਰ ਨਹੀਂ ਨਿਕਲ ਰਿਹਾ । ਡਾ. ਨਵਦੀਪ ਵੱਲੋਂ ਆਪਣੇ 'ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਜੂਨੀਅਰ ਡਾਕਟਰਾਂ ਦੀ ਕਮੇਟੀ ਦਾ ਗਠਨ ਕਰ ਕੇ ਜਾਂਚ ਦਾ ਡਰਾਮਾ ਕੀਤਾ ਰਿਹਾ ਹੈ । ਉਹ ਪਹਿਲਾਂ ਤੋਂ ਹੀ ਰਿਪੋਰਟ ਤਿਆਰ ਕਰ ਚੁੱਕੇ ਹਨ ਅਤੇ ਇਸ 'ਤੇ ਜਾਂਚ ਕਮੇਟੀ ਦੇ ਦਸਤਖਤ ਕਰਵਾ ਕੇ ਖ਼ੁਦ ਨੂੰ ਨਿਰਦੋਸ਼ ਸਾਬਤ ਕਰਨਗੇ ।

ਉਨ੍ਹਾਂ ਕਿਹਾ ਕਿ ਲੇਬਰ ਰੂਮ ਵਿਚ ਕਿਸੇ ਵੀ ਵਿਅਕਤੀ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਂਦਾ, ਇਹ ਡਾ. ਨਵਦੀਪ ਸਿੰਘ ਵੀ ਜਾਣਦੇ ਹਨ। ਉਹ ਗਾਇਨੋਕੋਲਾਜਿਸਟ ਹਨ ਅਤੇ ਉਨ੍ਹਾਂ ਨੂੰ ਤਾਂ ਨਿਯਮਾਂ ਦਾ ਗਿਆਨ ਹੋਵੇਗਾ ਹੀ । ਇਸਦੇ ਬਾਵਜੂਦ ਉਨ੍ਹਾਂ ਨੇ ਵੀਡੀਓ ਬਣਵਾ ਕੇ ਪ੍ਰਸਾਰਿਤ ਕੀਤੀ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਗਾਇਨਾਕੋਲਾਜਿਸਟ ਹੈ ਹੀ ਨਹੀਂ । ਪੁਲਸ ਪ੍ਰਸ਼ਾਸਨ ਇਸ ਵੀਡੀਓ ਦੀ ਜਾਂਚ ਕਰੇ। ਕਿਹੜੇ ਆਈ. ਐੱਮ. ਏ. ਏ. ਨੰਬਰ ਤੋਂ ਇਹ ਵੀਡੀਓ ਬਣਵਾਇਆ ਗਿਆ ਹੈ, ਇਸ ਤੋਂ ਸਭ ਕੁਝ ਸਪੱਸ਼ਟ ਹੋ ਜਾਵੇਗਾ।

ਇਹ ਵੀ ਪੜ੍ਹੋ :  ਡੇਰਾ ਪ੍ਰੇਮੀ ਦੇ ਪਿਤਾ ਦੇ ਕਤਲ ਦੀ ਸੁੱਖਾ ਗੈਂਗ ਨੇ ਲਈ ਜ਼ਿੰਮੇਵਾਰੀ, ਫੇਸਬੁੱਕ 'ਤੇ ਦਿੱਤੀ ਚਿਤਾਵਨੀ

ਸੁਕਰਾਂਤ ਕਾਲੜਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਗਾਇਨੀ ਆਪ੍ਰੇਸ਼ਨ ਥਿਏਟਰ 'ਚ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹੋਣ, ਜਿਨ੍ਹਾਂ ਦਾ ਅੱਜ ਤਕ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ ਕਿਉਂਕਿ ਜਣੇਪੇ ਦੌਰਾਨ ਗਰਭਵਤੀ ਨੂੰ ਵੀ ਬੇਹੋਸ਼ ਕੀਤਾ ਜਾਂਦਾ ਹੈ ਅਤੇ ਉਸਨੂੰ ਕੋਈ ਵੀ ਸੁਧ ਨਹੀਂ ਰਹਿੰਦੀ। ਸਰਕਾਰ ਨੂੰ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਡਾ. ਨਵਦੀਪ ਸਿੰਘ ਦੀ ਘਟਨਾ ਤੋਂ ਬਾਅਦ ਲੋਕਾਂ ਦਾ ਸਰਕਾਰੀ ਸੇਵਾਵਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ ਅਤੇ ਉਹ ਗਾਇਨੀ ਆਪ੍ਰੇਸ਼ਨ ਥਿਏਟਰ ਵਿਚ ਆਪਣੀਆਂ ਨੂੰਹਾਂ-ਧੀਆਂ ਨੂੰ ਸੁਰੱਖਿਅਤ ਨਹੀਂ ਸਮਝ ਰਹੇ। ਇਸ ਮੌਕੇ ਔਰਤ ਦੇ ਸਹੁਰੇ ਚਰਨਦਾਸ ਨੇ ਕਿਹਾ ਕਿ ਸਿਵਲ ਸਰਜਨ ਨੇ ਡਾਕਟਰੀ ਜਗਤ ਨੂੰ ਸ਼ਰਮਸਾਰ ਕੀਤਾ ਹੈ। ਜਦੋਂ ਤਕ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਹੁੰਦੀ, ਉਹ ਸ਼ਾਂਤੀ ਨਾਲ ਨਹੀਂ ਬੈਠਣਗੇ। ਇਸ ਮੌਕੇ ਐਡਵੋਕੇਟ ਸਾਈਂ ਕਿਰਨ ਪ੍ਰਿੰਜਾ, ਬਲਿਦਾਨ ਵੈੱਲਫੇਅਰ ਸੋਸਾਇਟੀ ਦੇ ਵਿਵੇਕ ਸਾਗਰ ਅਤੇ ਪ੍ਰਦੀਪ ਬਹਿਲ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦਰਿੰਦਗੀ: ਫ਼ਾਜ਼ਿਲਕਾ ਤੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ ਕੁੜੀ ਨਾਲ 6 ਵਿਅਕਤੀਆਂ ਵਲੋਂ ਗੈਂਗਰੇਪ

ਅਣਗਿਣਤ ਸ਼ਿਕਾਇਤਾਂ ਆਉਂਦੀਆਂ ਹਨ , ਨਿਬੇੜਾ ਨਹੀਂ ਕਰਦੇ ਸਿਵਲ ਸਰਜਨ : ਸੁਕਰਾਂਤ ਕਾਲੜਾ ਅਤੇ ਅੰਕੁਰ ਗੁਪਤਾ ਨੇ ਕਿਹਾ ਕਿ ਸਿਵਲ ਸਰਜਨ ਦਫ਼ਤਰ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਦੇ ਅੰਬਾਰ ਲੱਗੇ ਹੋਏ ਹਨ। ਡਾ. ਨਵਦੀਪ ਸਿੰਘ ਇਨ੍ਹਾਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਬੇੜਾ ਨਹੀਂ ਕਰਦੇ। ਉਨ੍ਹਾਂ ਦੇ ਦਫ਼ਤਰ ਵਿਚ ਭ੍ਰਿਸ਼ਟਾਚਾਰ ਸਿਖ਼ਰਾਂ 'ਤੇ ਹੈ। ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣਾ ਪੈਂਦਾ ਹੈ । ਉਥੇ ਹੀ ਸਿਵਲ ਸਰਜਨ ਔਰਤਾਂ ਦੀ ਡਲਿਵਰੀ ਕਰ ਕੇ ਵੀਡੀਓ ਬਣਾਉਂਦੇ ਹਨ। ਜੇਕਰ ਉਨ੍ਹਾਂ ਨੂੰ ਡਲਿਵਰੀ ਕਰਨ ਦਾ ਜਨੂੰਨ ਹੈ ਤਾਂ ਉਹ ਦੂਰ-ਦੁਰਾਡੇ ਪਿੰਡਾਂ ਵਿਚ ਸਥਿਤ ਸਿਹਤ ਕੇਂਦਰਾਂ ਵਿਚ ਜਾਣ, ਜਿੱਥੇ ਗਾਇਨੀ ਡਾਕਟਰ ਨਹੀਂ। ਸਿਵਲ ਹਸਪਤਾਲ ਵਿਚ ਤਾਂ ਚਾਰ ਗਾਇਨੀ ਡਾਕਟਰ ਹਨ। ਅਜਿਹੇ ਅਧਿਕਾਰੀ ਨੂੰ ਪੰਜਾਬ ਸਰਕਾਰ ਜਲਦੀ ਬਰਖਾਸਤ ਕਰੇ । ਇਨ੍ਹਾਂ ਦੀ ਰਜਿਸਟਰੇਸ਼ਨ ਵੀ ਰੱਦ ਕੀਤੀ ਜਾਵੇ।

'ਜਾਂਚ ਕਮੇਟੀ ਦੀ ਕਾਰਜਸ਼ੈਲੀ ਸ਼ੱਕ ਦੇ ਘੇਰੇ 'ਚ '

ਸੁਕਰਾਂਤ ਕਾਲੜਾ ਨੇ ਕਿਹਾ ਡਾ. ਨਵਦੀਪ ਸਿੰਘ ਵੱਲੋਂ ਆਪਣੇ-ਆਪ ਨੂੰ ਬਚਾਉਣ ਲਈ ਖੁਦ ਹੀ ਜੂਨੀਅਰ ਡਾਕਟਰਾਂ ਦੀ ਬਣਾਈ ਗਈ ਜਾਂਚ ਕਮੇਟੀ ਦੀ ਕਾਰਜਸ਼ੈਲੀ ਵੀ ਸ਼ੱਕ ਦੇ ਘੇਰੇ ਵਿਚ ਹੈ। ਉਨ੍ਹਾਂ ਦੀ ਐਸੋਸੀਏਸ਼ਨ ਵੱਲੋਂ ਮਾਣਯੋਗ ਹਾਈ ਕੋਰਟ ਵਿਚ ਜਿੱਥੇ ਡਾ. ਨਵਦੀਪ ਸਿੰਘ ਖਿਲਾਫ ਸ਼ਿਕਾਇਤ ਕੀਤੀ ਜਾ ਰਹੀ ਹੈ, ਉੱਥੇ ਹੀ ਜਾਂਚ ਕਮੇਟੀ ਵਿਚ ਸ਼ਾਮਿਲ ਡਾ. ਚਰਨਜੀਤ, ਡਾ. ਜਸਪ੍ਰੀਤ ਅਤੇ ਡਾ. ਵਿਨੋਦ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ। ਜਲਦ ਹੀ ਇਸ ਮਾਮਲੇ 'ਚ ਹੋਰ ਵੱਡੀ ਕਾਰਵਾਈ ਕੀਤੀ ਜਾਵੇਗੀ

ਇਹ ਵੀ ਪੜ੍ਹੋ : ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਹ ਗੱਲ, ਇੰਝ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ


Baljeet Kaur

Content Editor

Related News