ਪੰਜਾਬ ਪੁਲਸ ਨੇ ਸਾਂਝੀ ਕੀਤੀ ਅਗਵਾ ਹੋਏ 9 ਸਾਲਾ ਮੁੰਡੇ ਦੀ ਤਸਵੀਰ, ਫੋਨ ਨੰਬਰ 'ਤੇ ਮੰਗੀ ਜਾਣਕਾਰੀ
Saturday, Apr 15, 2023 - 06:32 PM (IST)
ਅੰਮ੍ਰਿਤਸਰ- ਅੰਮ੍ਰਿਤਸਰ ਤੋਂ ਨਾਬਾਲਗ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਪੁਲਸ ਕਮਿਸ਼ਨਰ ਅੰਮ੍ਰਿਤਸਰ ਦੇ ਸੋਸ਼ਲ ਮੀਡੀਆ ਪੇਜ 'ਤੇ ਦਿੱਤੀ ਗਈ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਬੱਚੇ ਦੀ ਪਛਾਣ ਤਰਲੋਕ ਸਿੰਘ ਪੁੱਤਰ ਦੀਪ ਸਿੰਘ ਵਾਸੀ ਇੰਦਰਪੁਰੀ ਨੇੜੇ 22 ਨੰਬਰ ਫਾਟਕ ਅੰਮ੍ਰਿਤਸਰ ਹਾਲ ਵਾਸੀ ਬੋਹੜ ਵਾਲਾ ਮੁਹੱਲਾ ਪੰਨੂ ਚੌਂਕ ਪਿੰਡ ਢੱਪਈ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਰਾਘਵ ਚੱਢਾ ਦਾ ਭਾਜਪਾ 'ਤੇ ਤਿੱਖਾ ਹਮਲਾ, ਕਿਹਾ- 'ਆਪ' ਨੂੰ ਖ਼ਤਮ ਕਰਨ ਦੀ ਕੋਸ਼ਿਸ਼
ਜਾਣਕਾਰੀ ਮੁਤਾਬਕ ਤਰਲੋਕ ਸਿੰਘ ਦੀ ਉਮਰ 09 ਸਾਲ ਅਤੇ ਰੰਗ ਕਣਕ ਭਿੰਨਾ ਹੈ। ਬੱਚੇ ਨੇ ਨੀਲੇ ਰੰਗ ਟੀ-ਸ਼ਰਟ ਅਤੇ ਲਾਲ ਰੰਗ ਦਾ ਪਜਾਮਾ ਪਾਇਆ ਹੋਇਆ ਹੈ। ਉਸ ਨੇ ਸਿਰ ਤੇ ਹਰੇ ਰੰਗ ਦੀ ਪੱਟਕੀ ਬਣੀ ਹੋਈ ਹੈ ਅਤੇ ਪੈਰੀਂ ਚਿੱਟੇ ਬੂਟ ਪਾਏ ਹੋਏ ਹਨ। ਪੁਲਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਇਨ੍ਹਾਂ ਨੰਬਰਾਂ 97811-30226, 97811-30666 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ ਤੋਂ ਵਿਸ਼ਵ ਤੱਕ: 'ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ' ਸਣੇ ਕਈ ਪਕਵਾਨਾਂ ਨੇ ਬਣਾਈ ਪਹਿਚਾਣ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।