ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਕਾਂਡ ’ਚ ਇਕ ਗੈਂਗਸਟਰ ਗ੍ਰਿਫ਼ਤਾਰ

08/08/2021 6:14:13 PM

ਅੰਮ੍ਰਿਤਸਰ: ਬੀਤੇ ਦਿਨੀਂ ਮਜੀਠਾ ਰੋਡ ’ਤੇ ਇਕ ਨਿੱਜੀ ਹਸਪਤਾਲ ’ਚ ਕਿਸੇ ਰਿਸ਼ਤੇਦਾਰ ਦੀ ਖ਼ਬਰ ਲੈਣ ਪੁੱਜੇ ਗੈਂਗਸਟਰ ਰਣਬੀਰ ਸਿੰਘ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧ ’ਚ ਅੱਜ ਅੰਮ੍ਰਿਤਸਰ ਦੀ ਪੁਲਸ ਵਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਨਨਿਤ ਸ਼ਰਮਾ ਉਰਫ਼ ਸੋਰਵ ਪੁੱਤਰ ਲੇਟ ਕੇਵਲ ਕ੍ਰਿਸ਼ਨ ਵਾਸੀ ਡੇਰਾ ਬਾਬਾ ਨਾਨਕ ਰੋਡ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਜਿਸ ਨੂੰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਰੰਟ ਲੱਗਣ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, 2 ਮਹੀਨੇ ਬਾਅਦ ਹੋਣਾ ਸੀ ਵਿਆਹ

 ਇਸ ਦੌਰਾਨ ਨਨਿਤ ਸ਼ਰਮਾ ਤੋਂ ਪੁੱਛਗਿਛ ਕੀਤੀ ਗਈ। ਪੁੱਛਗਿਛ ਦੌਰਾਨ ਦੋਸ਼ੀ ਨੇ ਕਿਹਾ ਕਿ ਮੁਲਜ਼ਮ ਮਨਦੀਪ ਸਿੰਘ ਉਰਫ਼ ਤੂਫ਼ਾਨ ਦੇ ਪੁਰਾਣੇ ਦੋਸਤ ਹਨ। ਮਨਦੀਪ ਤੂਫ਼ਾਨ ਗੈਂਗਸਟਰ ਜੱਗੂ ਭਗਵਾਨਪੂਰੀਆ ਦੇ ਗਿਰੋਹ ਵਿਚ ਕੰਮ ਕਰਨ ਲੱਗ ਪਿਆ ਤੇ ਪੁਲਸ ਨੂੰ ਕਾਫੀ ਕੇਸਾਂ ਵਿਚ ਲੋੜੀਂਦਾ ਹੋਣ ਕਾਰਨ 3-4 ਸਾਲ ਤੋਂ ਭਗੌੜਾ ਹੈ। ਨਨਿਤ ਸ਼ਰਮਾ ਨੇ ਦੱਸਿਆ ਕਿ ਉਹ ਤੇ ਸੁਖਰਾਜ ਮੱਲ੍ਹੀ ਮਨਦੀਪ ਤੂਫ਼ਾਨ ਦੇ ਸੰਪਰਕ 'ਚ ਸਨ। ਮਨਦੀਪ ਤੂਫ਼ਾਨ ਤੇ ਉਸ ਦੇ ਸਾਥੀ ਜਗਰੋਸ਼ਨ ਹੁੰਦਲ, ਮਨੀ ਰਈਆਂ ਆਦਿ ਕਦੀ-ਕਦਾਈ ਨਨਿਤ ਸ਼ਰਮਾ ਉਰਫ਼ ਸੌਰਵ ਦੀ ਫਲ਼ਾਂ ਦੀ ਦੁਕਾਨ ’ਤੇ ਮਿਲਣ ਲਈ ਆਉਂਦੇ ਸਨ। ਬੀਤੀ 3 ਅਗਸਤ ਨੂੰ ਨਨਿਤ ਸ਼ਰਮਾ ਉਰਫ਼ ਸੌਰਵ ਤੇ ਸੁਖਰਾਜ ਮੱਲ੍ਹੀ ਸ਼ਾਮ ਨੂੰ ਜਦੋਂ ਕਿਸੇ ਢਾਬੇ ’ਤੇ ਰੋਟੀ ਖਾ ਰਹੇ ਸੀ ਤਾਂ ਨਨਿਤ ਸ਼ਰਮਾ ਨੂੰ ਗੈਂਗਸਟਰ ਮਨਦੀਪ ਤੂਫ਼ਾਨ ਨੇ ਫੋਨ ’ਤੇ ਦੱਸਿਆ ਕਿ ਉਹ ਰਾਣਾ ਕੰਦੋਵਾਲੀਆ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਆਏ ਹਨ। 

ਇਹ ਵੀ ਪੜ੍ਹੋ : ਮਾਫੀਆ ਸਰਕਾਰ ਚਲਾਉਣ ’ਚ ਬਾਦਲਾਂ ਤੋਂ ਵੀ ਅੱਗੇ ਨਿਕਲੇ ਕਾਂਗਰਸੀ : ਹਰਪਾਲ ਚੀਮਾ

ਦੱਸਣਯੋਗ ਹੈ ਕਿ ਗੈਂਗਸਟਰ ਰਣਬੀਰ ਸਿੰਘ ਰਾਣਾ ਕੰਦੋਵਾਲੀਆ ’ਤੇ 4 ਹਥਿਆਰਬੰਦ ਹਮਲਾਵਰਾਂ ਨੇ ਉਸ ਵੇਲੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸਨ ਜਦੋਂ ਉਹ ਹਸਪਤਾਲ ਵਿਚ ਕਿਸੇ ਦਾ ਪਤਾ ਲੈਣ ਆਇਆ ਸੀ। ਇਸ ਵਾਰਦਾਤ ਵਿਚ ਰਾਣਾ ਕੰਦੋਵਾਲੀਆ ਦਾ ਇਕ ਹੋਰ ਸਾਥੀ ਤੇਜਬੀਰ ਸਿੰਘ ਵੀ ਜ਼ਖਮੀ ਹੋ ਗਿਆ ਸੀ। ਹਮਲੇ ਦੌਰਾਨ ਇਕ ਸਕਿਓਰਿਟੀ ਗਾਰਡ ਅਰੁਣ ਕੁਮਾਰ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ।

ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਦਿੱਲੀ ਅੰਦੋਲਨ ਤੋਂ ਪਰਤੇ ਪਿੰਡ ਮੌਜੇਵਾਲਾ ਦੇ ਕਿਸਾਨ ਦੀ ਮੌਤਜੱਗੂ ਭਗਵਾਨਪੁਰੀਆ ਨੇ ਲਈ ਕਤਲ ਦੀ ਜ਼ਿੰਮੇਵਾਰੀ
ਉਧਰ ਭਗਵਾਨਪੁਰੀਆ ਜੱਗੂ ਨਾਂ ਦੀ ਫੇਸਬੁੱਕ ਆਈ. ਡੀ. ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਸੀ ਕਿ ਜਿਹੜਾ ਰਾਤ ਅੰਮ੍ਰਿਤਸਰ ਵਿਚ ਰਾਣਾ ਕੰਧੋਵਾਲੀਆ ਦਾ ਕਤਲ ਹੋਇਆ ਸੀ। ਉਸ ਦੀ ਜ਼ਿੰਮੇਵਾਰੀ ਮੈਂ ਜੱਗੂ ਭਗਵਾਨਪੁਰੀਆ ਤੇ ਮੇਰਾ ਭਰਾ ਗੋਲਡੀ ਬਰਾੜ ਲੈਂਦੇ ਹਾਂ। ਇਹ ਕਤਲ ਮੇਰੇ ਵੀਰ ਮਨਦੀਪ ਤੂਫਾਨ ਬਟਾਲਾ ਵਾਲੇ ਨੇ ਕੀਤਾ ਹੈ। ਸਭ ਨੂੰ ਪਤਾ ਹੈ ਕਿ ਰਾਣਾ ਵਿਕੀ ਗੌਂਡਰ ਤੇ ਦਵਿੰਦਰ ਬੰਬੀਹਾ ਗਰੁੱਪ ਦਾ ਸਾਥ ਦਿੰਦਾ ਸੀ। ਇਸ ਨੇ ਤਰਨਤਾਰਨ ਵਾਲੇ ਕਾਂਡ ਵਿਚ ਦਵਿੰਦਰ ਬੰਬੀਹਾ ਦੇ ਕਹਿਣ ’ਤੇ ਸਾਡੇ ਭਰਾ ਲੰਮਾ ਪੱਟੀ ਦੀ ਕਿਡਨੈਪਿੰਗ ਵਿਚ ਮਦਦ ਕੀਤੀ ਸੀ। ਇਸ ਤੋਂ ਇਲਾਵਾ ਇਸ ਪੋਸਟ ਵਿਚ ਵਿਰੋਧੀ ਗੈਂਗ ਦੇ ਹੋਰਾਂ ਨੂੰ ਵੀ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।


Shyna

Content Editor

Related News