ਦੋ ਸਿਰ ਤੇ ਇਕ ਧੜ ਵਾਲੇ ਸੋਹਣਾ ਨੂੰ ਮਿਲੀ PSPCL’ਚ ਨੌਕਰੀ, ਕਾਇਮ ਕੀਤੀ ਜਿਊਂਦੀ ਜਾਗਦੀ ਮਿਸਾਲ

Wednesday, Dec 22, 2021 - 06:52 PM (IST)

ਦੋ ਸਿਰ ਤੇ ਇਕ ਧੜ ਵਾਲੇ ਸੋਹਣਾ ਨੂੰ ਮਿਲੀ PSPCL’ਚ ਨੌਕਰੀ, ਕਾਇਮ ਕੀਤੀ ਜਿਊਂਦੀ ਜਾਗਦੀ ਮਿਸਾਲ

ਅੰਮ੍ਰਿਤਸਰ (ਗੁਰਿੰਦਰ ਸਾਗਰ) - ਅੰਮ੍ਰਿਤਸਰ ਦੇ ਪਿੰਗਲਵਾੜਾ ’ਚ ਰਹਿੰਦੇ ਸੋਹਣਾ ਸਿੰਘ ਤੇ ਮੋਹਣਾ ਸਿੰਘ, ਜਿਨ੍ਹਾਂ ਦੇ ਸਿਰ ਦੋ ਅਤੇ ਧੜ ਇਕ ਹੈ, ਨੇ ਇਕ ਜਿਊਂਦੀ ਜਾਗਦੀ ਮਿਸਾਲ ਪੈਦਾ ਕਰ ਦਿੱਤੀ ਹੈ। ਜਿਹੜੇ ਲੋਕ ਆਪਣੀ ਕਿਸਮਤ ’ਤੇ ਦੋਸ਼ ਦਿੰਦੇ ਹਨ ਕਿ ਉਨ੍ਹਾਂ ਦੀ ਕਿਸਮਤ ਠੀਕ ਨਹੀਂ ਹੈ, ਉਸ ਨੂੰ ਸੋਹਣਾ ਅਤੇ ਮੋਹਣਾ ਨੇ ਦਰ ਕਿਨਾਰ ਕਰਕੇ ਇਕ ਵੱਡਾ ਇਤਿਹਾਸ ਸਿਰਜ ਕੇ ਰੱਖ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੋਹਣਾ ਅਤੇ ਮੋਹਣਾ ਭਰਾਵਾਂ ’ਚੋਂ ਇੱਕ ਭਰਾ ਸੋਹਣਾ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿੱਚ ਨੌਕਰੀ ਮਿਲ ਗਈ ਹੈ। ਇਸ ਦੌਰਾਨ ਮੋਹਨਾ ਉਸ ਦੇ ਨਾਲ ਰਹੇਗਾ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼

ਅੱਜ ਤੋਂ ਸੋਹਣਾ ਅਤੇ ਮੋਹਣਾ ਡੈਂਟਲ ਕਾਲਜ ਨੇੜੇ ਬਣੇ ਬਿਜਲੀ ਘਰ ਵਿੱਚ ਰੈਗੂਲਰ ਟੀ ਮੈਟ (ਮੇਨਟੇਨੈਂਸ ਸਟਾਫ) ਵਜੋਂ ਕੰਮ ਕਰਨਗੇ। ਉਨ੍ਹਾਂ ਨੂੰ 11 ਦਸੰਬਰ 2021 ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਸੋਹਣਾ ਨੂੰ ਹਰ ਮਹੀਨੇ 20 ਹਜ਼ਾਰ ਰੁਪਏ ਤਨਖ਼ਾਹ ਮਿਲੇਗੀ। ਪਿੰਗਲਵਾੜਾ ਵਿੱਚ ਪਲੇ ਸੋਹਣਾ ਅਤੇ ਮੋਹਣਾ ਨੇ ਪਿੰਗਲਵਾੜੇ ਦੇ ਸਕੂਲ ਤੋਂ ਦਸਵੀਂ ਤਕ ਦੀ ਸਿੱਖਿਆ ਹਾਸਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਈ.ਟੀ.ਆਈ. ਵਿੱਚ ਦਾਖ਼ਲਾ ਲਿਆ। ਦੋਵਾਂ ਨੇ ਇਸ ਸਾਲ ਜੁਲਾਈ ਵਿੱਚ ਆਪਣਾ ਇਲੈਕਟ੍ਰੀਕਲ ਡਿਪਲੋਮਾ ਪੂਰਾ ਕੀਤਾ ਹੈ। ਦੱਸ ਦੇਈਏ ਕਿ ਇਹ ਨੌਕਰੀ ਸੋਹਣਾ ਨੂੰ ਮਿਲੀ ਹੈ, ਜਦਕਿ ਮੋਹਣਾ ਸਿਰਫ਼ ਅਤੇ ਸਿਰਫ਼ ਸੇਵਾ ਹੀ ਕਰੇਗਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

ਦੱਸ ਦੇਈਏ ਕਿ ਸੋਹਣਾ ਅਤੇ ਮੋਹਣਾ ਦਾ ਜਨਮ 2003 ਵਿੱਚ ਦਿੱਲੀ ਦੇ ਇੱਕ ਹਸਪਤਾਲ ਵਿੱਚ ਹੋਇਆ। ਜਨਮ ਦੌਰਾਨ ਦੋਵੇਂ ਇੱਕੋ ਸਰੀਰ ਨਾਲ ਜੁੜੇ ਹੋਏ ਹਨ। ਸੋਹਣਾ ਅਤੇ ਮੋਹਣਾ ਦੇ ਜਮਨ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਮਾਪਿਆਂ ਨੂੰ ਦੱਸਿਆ ਕਿ ਦੋਵੇਂ ਜ਼ਿਆਦਾ ਦੇਰ ਤੱਕ ਜਿਊਂਦੇ ਨਹੀਂ ਸਕਣਗੇ, ਜਿਸ ਕਰਕੇ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦਾ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਪਿੰਗਲਵਾੜਾ ਵਲੋਂ ਕੀਤਾ ਜਾਣ ਲੱਗਾ। ਪੜ੍ਹਾਈ ਕਰਨ ਤੋਂ ਬਾਅਦ ਅੱਜ ਸੋਹਣਾ ਅਤੇ ਮੋਹਣਾ ਨੌਕਰੀ ਕਰਕੇ ਪੈਸੇ ਕਮਾਉਣ ਲੱਗ ਪਏ ਹਨ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

 


author

rajwinder kaur

Content Editor

Related News